GTA News Media

Top Info Bar
22.1°C Toronto Loading date...
Canada

IRCC ਦਾ ਵੱਡਾ ਖੁਲਾਸਾ: 4 ਮਹੀਨਿਆਂ ਅੰਦਰ ਸਟੱਡੀ ਪਰਮਿਟ ਦੀਆਂ ਸੈਂਕੜੇ ਅਰਜ਼ੀਆਂ ਰੱਦ

IRCC ਦਾ ਵੱਡਾ ਖੁਲਾਸਾ:  4 ਮਹੀਨਿਆਂ ਅੰਦਰ ਸਟੱਡੀ ਪਰਮਿਟ ਦੀਆਂ ਸੈਂਕੜੇ ਅਰਜ਼ੀਆਂ ਰੱਦ
Share this post via:

IRCC ਕੈਨੇਡਾ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਸਾਲ 2018 ਤੋਂ ਮਈ 2023 ਤੱਕ ਭਾਰਤੀ ਵਿਦਿਆਰਥੀਆਂ ਦੇ 7,528 ਸਟੱਡੀ ਪਰਮਿਟ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ‘ਚੋਂ 595 ਅਰਜ਼ੀਆਂ ਨੂੰ ਇਸ ਸਾਲ ਤੋਂ ਲੈ ਕੇ ਮਈ ਮਹੀਨੇ ਦਰਮਿਆਨ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇੱਕ ਮਹੀਨੇ ਅੰਦਰ 195 ਮਾਮਲੇ ਅਜਿਹੇ ਦੇਖੇ ਗਏ ਜਿਸ ‘ਚ ਫਰਜ਼ੀ ਦਸਤਾਵੇਜ਼, ਗਲਤ, ਗੁੰਮਰਾਹਕੁੰਨ ਜਾਂ ਅਧੂਰੀ ਜਾਣਕਾਰੀ ਸ਼ਾਮਲ ਸੀ।

ਜ਼ਿਆਦਾਤਰ ਅਰਜ਼ੀਆਂ A40(1)(a) ਤਹਿਤ ਰੱਦ ਕਰ ਦਿੱਤੀਆਂ ਗਈਆਂ ਸਨ। ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨ ਵਿੱਚ, ਇਮੀਗ੍ਰੇਸ਼ਨ ਅਤੇ ਰਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 40(1)(a) ਵਿੱਚ ਗਲਤ ਪੇਸ਼ਕਾਰੀ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਗਲਤ ਪੇਸ਼ਕਾਰੀ ਦੀਆਂ ਉਦਾਹਰਨਾਂ ਵਿੱਚ ਪਰਿਵਾਰ ਦੇ ਕਿਸੇ ਮੈਂਬਰ ਦਾ ਜ਼ਿਕਰ ਨਾਂ ਕਰਨਾ, ਪਰਿਵਾਰਕ ਸਥਿਤੀ ਵਿੱਚ ਤਬਦੀਲੀ ਦਾ ਜ਼ਿਕਰ ਨਾਂ ਕਰਨਾ ਜਾਂ ਜ਼ਗਾਰ ਦੇ ਤਜ਼ਰਬੇ ਵਾਲੇ ਝੂਠੇ ਦਸਤਾਵੇਜ਼ ਸ਼ਾਮਲ ਹਨ।

ਕੈਨੇਡੀਅਨ ਹਾਈ ਕਮਿਸ਼ਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਕਿਸੇ ਵੀ ਤਰ੍ਹਾਂ ਦੀ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਧੋਖਾਧੜੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ। ਅਸੀਂ ਆਪਣੇ ਇਮੀਗ੍ਰੇਸ਼ਨ ਨਿਯਮਾਂ ਨੂੰ ਬਰਕਰਾਰ ਰੱਖਣ ਅਤੇ ਧੋਖਾਧੜੀ ਤੋਂ ਆਪਣੇ ਸਿਸਟਮ ਦਾ ਬਚਾਅ ਕਰਨ ਲਈ ਵਚਨਬੱਧ ਹਾਂ।