GTA News Media

Top Info Bar
22.1°C Toronto Loading date...
Canada

Jamestown: ਘਰ ਦੇ ਬਾਹਰ ਹੋਏ ਇੱਕਠ ‘ਚ ਚੱਲੀ ਗੋਲੀ, ਇੱਕ ਵਿਅਕਤੀ ਦੀ ਮੌਤ

Jamestown: ਘਰ ਦੇ ਬਾਹਰ ਹੋਏ ਇੱਕਠ ‘ਚ ਚੱਲੀ ਗੋਲੀ, ਇੱਕ ਵਿਅਕਤੀ ਦੀ ਮੌਤ
Share this post via:

ਜੇਮਸਟਾਊਨ ਵਿੱਚ ਰਾਤ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਰਾਤ 11:45 ਦੇ ਨੇੜੇ ਤੇੜੇ ਉੱਤਰ-ਪੱਛਮੀ ਟੋਰਾਂਟੋ ਵਿੱਚ ਸਥਿਤ ਓਰਪਿੰਗਟਨ ਕ੍ਰੇਸੈਂਟ ਉੱਤੇ ਇੱਕ ਟਾਊਨਹਾਊਸ ਕੰਪਲੈਕਸ ਵਿੱਚ ਗੋਲੀਬਾਰੀ ਹੋਈ। ਗੋਲੀਬਾਰੀ ਤੋਂ ਪਹਿਲਾਂ ਇੱਥੇ 20-25 ਲੋਕਾਂ ਦਾ ਇਕੱਠ ਸੀ। ਜਦੋਂ ਸ਼ੂਟਿੰਗ ਹੋਈ ਤਾਂ ਇੱਕ 25 ਸਾਲਾ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੋਈ ਹੋਰ ਇਸ ਘਟਨਾ ਵਿੱਚ ਜ਼ਖ਼ਮੀ ਨਹੀਂ ਹੋਇਆ।

ਅਜੇ ਕੋਈ ਸ਼ੱਕੀ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ।  ਪੁਲਿਸ ਦਾ ਕਹਿਣਾ ਹੈ ਕਿ ਇੱਕ ਵਾਹਨ, ਇੱਕ ਡਾਰਕ SUV ਜਿਸ ਦੀ ਇੱਕ ਸੰਭਾਵਤ ਤੌਰ ‘ਤੇ ਟੁੱਟੀ ਹੋਈ ਖਿੜਕੀ ਸੀ, ਨੂੰ ਓਰਪਿੰਗਟਨ ਕ੍ਰੇਸੈਂਟ ‘ਤੇ ਦੱਖਣ ਵੱਲ ਡ੍ਰਾਈਵ ਕਰਦੇ ਦੇਖਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਟੋਰਾਂਟੋ ਪੁਲਿਸ ਸਰਵਿਸ ਦੀ ਹੋਮੀਸਾਈਡ ਯੂਨਿਟ ਨੂੰ ਸੌਂਪ ਦਿੱਤੀ ਗਈ ਹੈ।