GTA News Media

Top Info Bar
22.1°C Toronto Loading date...
Canada

Humboldt Broncos ਬੱਸ ਹਾਦਸਾ: Jaskirat Sidhu ਦੀ ਰਿਫਿਊਜੀ ਅਰਜ਼ੀ ਰੱਦ, ਡਿਪੋਰਟੇਸ਼ਨ ਇੱਕ ਕਦਮ ਹੋਰ ਨੇੜੇ |

Humboldt Broncos ਬੱਸ ਹਾਦਸਾ: Jaskirat Sidhu ਦੀ ਰਿਫਿਊਜੀ ਅਰਜ਼ੀ ਰੱਦ, ਡਿਪੋਰਟੇਸ਼ਨ ਇੱਕ ਕਦਮ ਹੋਰ ਨੇੜੇ |
Share this post via:

Humboldt ਮਾਮਲਾ: Jaskirat Sidhu ਦੀ ਰਿਫਿਊਜੀ ਅਰਜ਼ੀ ਰੱਦ |

Humboldt Broncos ਜੂਨੀਅਰ ਹਾਕੀ ਟੀਮ ਦੇ ਦਰਦਨਾਕ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ Jaskirat Sidhu ਨੂੰ ਕੈਨੇਡਾ ਵਿੱਚ ਵੱਡਾ ਕਾਨੂੰਨੀ ਝਟਕਾ ਲੱਗਿਆ ਹੈ। ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਆਫ ਕੈਨੇਡਾ ਨੇ ਉਸ ਦੀ ਰਿਫਿਊਜੀ ਵਜੋਂ ਰਹਿਣ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ।

Sidhu ਦੇ ਵਕੀਲ ਮਾਈਕਲ ਗ੍ਰੀਨ ਮੁਤਾਬਕ, ਇਸ ਫੈਸਲੇ ਤੋਂ ਬਾਅਦ ਹੁਣ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ (CBSA) ਕਾਨੂੰਨੀ ਤੌਰ ’ਤੇ ਪਾਬੰਦ ਹੈ ਕਿ Jaskirat Sidhu ਨੂੰ ਜਲਦ ਤੋਂ ਜਲਦ ਭਾਰਤ ਡਿਪੋਰਟ ਕੀਤਾ ਜਾਵੇ।

ਹਾਲਾਂਕਿ, ਇਮੀਗ੍ਰੇਸ਼ਨ ਬੋਰਡ ਹਜੇ ਵੀ Sidhu ਦੀ ਇਕ ਹੋਰ ਅਰਜ਼ੀ ’ਤੇ ਵਿਚਾਰ ਕਰ ਰਿਹਾ ਹੈ, ਜਿਸ ਵਿੱਚ ਉਸ ਨੇ ਆਪਣਾ ਪਰਮਾਨੈਂਟ ਰਿਹਾਇਸ਼ੀ ਦਰਜਾ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ। ਇਸ ਅਰਜ਼ੀ ਵਿੱਚ ਦਲੀਲ ਦਿੱਤੀ ਗਈ ਹੈ ਕਿ Sidhu ਨੂੰ ਮਨੁੱਖੀ ਅਧਾਰਾਂ ’ਤੇ ਕੈਨੇਡਾ ਵਿੱਚ ਰਹਿਣ ਦੀ ਆਗਿਆ ਮਿਲੇ ਕਿਉਂਕਿ ਉਸ ਦੇ ਬੱਚੇ ਨੂੰ ਗੰਭੀਰ ਮੈਡੀਕਲ ਸਮੱਸਿਆਵਾਂ ਹਨ।

ਜ਼ਿਕਰਯੋਗ ਹੈ ਕਿ 6 ਅਪ੍ਰੈਲ 2018 ਨੂੰ ਸਸਕੈਚਵਾਨ ਦੇ ਟਿਸਡੇਲ ਨੇੜੇ ਇਕ ਪਿੰਡੂ ਚੌਕ ’ਤੇ Jaskirat Sidhu ਨੇ ਫਲੈਸ਼ ਕਰਦੇ ਸਟਾਪ ਸਾਈਨ ਨੂੰ ਅਣਦੇਖਾ ਕਰਦੇ ਹੋਏ ਆਪਣਾ ਸੈਮੀ-ਟ੍ਰੇਲਰ ਅੱਗੇ ਵਧਾ ਦਿੱਤਾ ਸੀ, ਜਿਸ ਨਾਲ Humboldt Broncos ਦੀ ਬੱਸ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖ਼ਮੀ ਹੋਏ ਸਨ।

ਅਦਾਲਤ ਵਿੱਚ Sidhu ਨੇ ਪੀੜਤ ਪਰਿਵਾਰਾਂ ਕੋਲ ਮਾਫ਼ੀ ਮੰਗਦਿਆਂ ਕਿਹਾ ਸੀ,
“ਇਹ ਮੇਰੇ ਅਨੁਭਵ ਦੀ ਘਾਟ ਕਾਰਨ ਹੋਇਆ, ਅਤੇ ਮੈਨੂੰ ਬੇਹੱਦ ਅਫ਼ਸੋਸ ਹੈ।”

ਅਦਾਲਤ ਨੇ ਉਸ ਨੂੰ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਡਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਸਨ। ਹੁਣ ਰਿਫਿਊਜੀ ਅਰਜ਼ੀ ਰੱਦ ਹੋਣ ਨਾਲ Jaskirat Sidhu ਦੀ ਡਿਪੋਰਟੇਸ਼ਨ ਦੀ ਪ੍ਰਕਿਰਿਆ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।