GTA News Media

Top Info Bar
22.1°C Toronto Loading date...
Canada

FCFC Seniors Club ਨੇ ਕੈਂਸਰ ਮਰੀਜ਼ਾਂ ਲਈ ‘Golden Hands – Knitting Hope’ ਪ੍ਰਾਜੈਕਟ ਸ਼ੁਰੂ ਕੀਤਾ |

FCFC Seniors Club ਨੇ ਕੈਂਸਰ ਮਰੀਜ਼ਾਂ ਲਈ ‘Golden Hands – Knitting Hope’ ਪ੍ਰਾਜੈਕਟ ਸ਼ੁਰੂ ਕੀਤਾ |
Share this post via:

Knitting Hope: ਕੈਂਸਰ ਮਰੀਜ਼ਾਂ ਲਈ FCFC ਦਾ ਉਪਰਾਲਾ |

ਬਰੈਂਪਟਨ ਵਿੱਚ ਕਮਿਊਨਿਟੀ ਸੇਵਾ ਨੂੰ ਮਜ਼ਬੂਤ ਬਣਾਉਣ ਲਈ Flower City Friends Club (FCFC) Seniors Club ਵੱਲੋਂ ਇੱਕ ਵਿਲੱਖਣ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਕਲੱਬ ਨੇ ‘Knitting Hope’ ਨਾਮ ਹੇਠ ਨਵਾਂ ਪ੍ਰਾਜੈਕਟ ਆਰੰਭ ਕੀਤਾ ਹੈ ਜਿਸਦਾ ਮਕਸਦ ਕੈਂਸਰ ਦੇ ਮਰੀਜ਼ਾਂ ਅਤੇ ਸੀਨੀਅਰਾਂ ਦੀ ਸਹਾਇਤਾ ਕਰਨਾ ਹੈ।

3 ਮਾਰਚ ਨੂੰ ਸਥਾਨਕ ਪਾਲ ਪਲੈਸ਼ੀ ਕਮਿਊਨਿਟੀ ਸੈਂਟਰ ਵਿੱਚ ਸ਼ੁਰੂ ਹੋਏ ਇਸ Knitting Hope ਪ੍ਰਾਜੈਕਟ ਤਹਿਤ ਕਲੱਬ ਦੇ ਮੈਂਬਰ ਲੋੜਵੰਦਾਂ ਲਈ ਗਰਮ ਟੋਪੀਆਂ ਬੁਣਣਗੇ। ਇਹ ਟੋਪੀਆਂ ਖਾਸ ਤੌਰ ‘ਤੇ ਕੈਂਸਰ ਦੇ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਠੰਢ ਤੋਂ ਬਚਾਉਣ ਲਈ ਭੇਟ ਕੀਤੀਆਂ ਜਾਣਗੀਆਂ।

ਇਸ ਸਮਾਗਮ ਵਿੱਚ ਲਗਭਗ 50 ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ Knitting Hope ਪ੍ਰਾਜੈਕਟ ਲਈ ਆਪਣਾ ਸਮਾਂ ਅਤੇ ਸਹਿਯੋਗ ਦੇਣ ਦੀ ਵਚਨਬੱਧਤਾ ਜਤਾਈ। ਕਲੱਬ ਦੇ ਇਸ ਉਪਰਾਲੇ ਨਾਲ ਨਾ ਸਿਰਫ਼ ਲੋੜਵੰਦਾਂ ਨੂੰ ਸਹਾਇਤਾ ਮਿਲੇਗੀ ਸਗੋਂ ਕਮਿਊਨਿਟੀ ਵਿੱਚ ਸੇਵਾ ਅਤੇ ਦਇਆ ਦੀ ਭਾਵਨਾ ਵੀ ਮਜ਼ਬੂਤ ਹੋਵੇਗੀ।

ਕਲੱਬ ਦੇ ਚੇਅਰਪਰਸਨ ਗਿਆਨ ਪਾਲ ਨੇ ਕਿਹਾ ਕਿ Knitting Hope ਵਰਗੇ ਛੋਟੇ ਉਪਰਾਲੇ ਵੀ ਸਮਾਜ ਵਿੱਚ ਵੱਡਾ ਅਸਰ ਛੱਡ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਲੱਬ ਵੱਲੋਂ ਤਿਆਰ ਕੀਤੀਆਂ ਟੋਪੀਆਂ Credit Valley Hospital ਅਤੇ William Osler Health System ਵਿੱਚ ਕੈਂਸਰ ਮਰੀਜ਼ਾਂ ਨੂੰ ਭੇਟ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਕਾਫ਼ੀ ਸਰਾਹਨਾ ਹੋਈ।

ਇਸ Knitting Hope ਪ੍ਰਾਜੈਕਟ ਦੀ ਅਗਵਾਈ ਕਮਲ ਬਬਰਾ ਕਰ ਰਹੇ ਹਨ ਜੋ ਨਿੱਟਿੰਗ ਟੀਮਾਂ ਨਾਲ ਤਾਲਮੇਲ ਬਣਾਈ ਰੱਖਣਗੇ। ਉਨ੍ਹਾਂ ਦੇ ਨਾਲ ਜਤਿੰਦਰ ਪਾਲ ਵੀ ਮੈਂਬਰਾਂ ਨੂੰ ਸਹਾਇਤਾ ਦੇਣਗੇ ਅਤੇ ਜਿਨ੍ਹਾਂ ਮੈਂਬਰਾਂ ਨੂੰ ਬੁਣਤੀ ਨਹੀਂ ਆਉਂਦੀ ਉਨ੍ਹਾਂ ਨੂੰ ਪਹਿਲਾਂ ਸਿਖਲਾਈ ਦਿੱਤੀ ਜਾਵੇਗੀ।

ਕਲੱਬ ਦੇ ਮੈਂਬਰਾਂ ਦਾ ਮਕਸਦ ਵੱਧ ਤੋਂ ਵੱਧ ਟੋਪੀਆਂ ਤਿਆਰ ਕਰਕੇ ਕੈਂਸਰ ਮਰੀਜ਼ਾਂ ਅਤੇ ਬਜ਼ੁਰਗਾਂ ਤੱਕ ਪਹੁੰਚਾਉਣਾ ਹੈ। ਇਸ ਮੌਕੇ ਕਲੱਬ ਦੀ ਪ੍ਰਧਾਨ ਜਸਵਿੰਦਰ ਦੈਂਦ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ Knitting Hope ਪ੍ਰਾਜੈਕਟ ਕਮਿਊਨਿਟੀ ਸੇਵਾ ਦੀ ਇੱਕ ਖੂਬਸੂਰਤ ਮਿਸਾਲ ਹੈ।

ਉਨ੍ਹਾਂ ਨੇ ਕਿਹਾ ਕਿ ਕਲੱਬ ਦੇ ਸੀਨੀਅਰ ਮੈਂਬਰਾਂ ਦੀ ਇਹ ਕੋਸ਼ਿਸ਼ ਦਰਸਾਉਂਦੀ ਹੈ ਕਿ ਸਮਾਜ ਵਿੱਚ ਰਹਿੰਦੇ ਹੋਏ ਹਰ ਕੋਈ ਆਪਣੇ ਵੱਲੋਂ ਛੋਟਾ ਜਿਹਾ ਯੋਗਦਾਨ ਪਾ ਕੇ ਲੋੜਵੰਦਾਂ ਦੀ ਮਦਦ ਕਰ ਸਕਦਾ ਹੈ।