GTA News Media

Top Info Bar
22.1°C Toronto Loading date...
Canada

Michael Ma ਨੇ Conservative ਛੱਡ ਕੇ ਲਿਬਰਲ ਪਾਰਟੀ ਦਾ ਦਾਮਨ ਫੜਿਆ !

Michael Ma ਨੇ Conservative ਛੱਡ ਕੇ ਲਿਬਰਲ ਪਾਰਟੀ ਦਾ ਦਾਮਨ ਫੜਿਆ !
Share this post via:

Michael Ma ਨੇ Conservative ਛੱਡ ਕੇ ਲਿਬਰਲਸ ਜੁਆਇਨ ਕੀਤੇ !

Markham–Unionville ਤੋਂ Conservative MP Michael Ma ਨੇ ਵੀਰਵਾਰ ਨੂੰ ਚੌਕਾਉਂਦਾ ਫੈਸਲਾ ਲੈਂਦਿਆਂ ਆਪਣੀ ਪਾਰਟੀ ਛੱਡ ਕੇ ਲਿਬਰਲਸ ‘ਚ ਸ਼ਾਮਿਲ ਹੋਣ ਦੀ ਘੋਸ਼ਣਾ ਕੀਤੀ। ਇਸ ਕਦਮ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਹੁਣ ਹਾਊਸ ਆਫ਼ ਕਾਮਨਜ਼ ਵਿੱਚ ਬਹੁਮਤ ਤੋਂ ਸਿਰਫ਼ ਇੱਕ ਵੋਟ ਦੂਰ ਹੋ ਗਈ ਹੈ।

ਸਰੋਤਾਂ ਮੁਤਾਬਕ, ਵੀਰਵਾਰ ਦੁਪਹਿਰ ਖੁਦ ਕਾਰਨੀ ਨਾਲ ਮੁਲਾਕਾਤ ਕੀਤੀ ਅਤੇ ਫ਼ੌਰੀ ਤੌਰ ‘ਤੇ ਪਾਲਾ ਬਦਲਣ ‘ਤੇ ਸਹਿਮਤੀ ਬਣ ਗਈ।

ਲਿਬਰਲ ਪਾਰਟੀ ਵਿੱਚ ਖੁਸ਼ੀ ਦੀ ਲਹਿਰ

ਓਟਾਵਾ ਵਿੱਚ ਲਿਬਰਲ ਹੋਲੀਡੇ ਪਾਰਟੀ ਦੌਰਾਨ, ਕਾਰਨੀ ਨੇ ਮੰਚ ‘ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪਾਰਟੀ ਮੈਂਬਰਾਂ ਨੇ Michael Ma ਨੂੰ ਖੜ੍ਹੇ ਹੋ ਕੇ ਤਾਲੀਆਂ ਨਾਲ ਸਨਮਾਨਿਤ ਕੀਤਾ।

ਆਪਣੇ ਬਿਆਨ ਵਿੱਚ ਕਿਹਾ ਕਿ ਉਹ ਕਾਰਨੀ ਦੀ “ਸਥਿਰ, ਪ੍ਰੈਕਟੀਕਲ ਅਤੇ ਮੱਧਵਰਗ ਲਈ ਕੰਮ ਕਰਨ ਵਾਲੀ ਨੀਤੀ” ‘ਤੇ ਭਰੋਸਾ ਕਰਦੇ ਹਨ। ਉਹ ਕਹਿੰਦੇ ਹਨ ਰੋਜ਼ਾਨਾ ਚੁਣੇਦਾਰ ਉਨ੍ਹਾਂ ਤੋਂ ਮਹਿੰਗਾਈ, ਸੁਰੱਖਿਆ ਅਤੇ ਨੌਜਵਾਨਾਂ ਦੇ ਭਵਿੱਖ ਬਾਰੇ ਮਦਦ ਦੀ ਉਮੀਦ ਕਰਦੇ ਹਨ।

Conservative ਪਾਰਟੀ ਹੈਰਾਨ

Conservative ਲੀਡਰ Poilievre ਨੇ Michael Ma ਦੇ ਪਾਰਟੀ ਛੱਡਣ ਨੂੰ “ਧੋਖਾ” ਕਿਹਾ ਅਤੇ ਦਾਅਵਾ ਕੀਤਾ ਕਿ Michael Ma ਨੇ ਉਹ ਨੀਤੀਆਂ ਸਮਰਥਨ ਕਰ ਦਿੱਤੀਆਂ ਜਿਨ੍ਹਾਂ ਦੇ ਵਿਰੁੱਧ ਉਹ ਚੁਣੇ ਗਏ ਸਨ।

ਹੈਰਾਨੀ ਦੀ ਗੱਲ ਇਹ ਹੈ ਕਿ Michael Ma ਇੱਕ ਰਾਤ ਪਹਿਲਾਂ Conservative ਕ੍ਰਿਸਮਸ ਪਾਰਟੀ ਵਿੱਚ ਸ਼ਿਰਕਤ ਕਰ ਰਹੇ ਸਨ ਅਤੇ Poilievre ਨਾਲ ਤਸਵੀਰ ਵੀ ਖਿੱਚਵਾ ਰਹੇ ਸਨ।

ਲਿਬਰਲਸ ਨੂੰ ਬਹੁਮਤ ਦੇ ਨੇੜੇ ਲਿਆਇਆ Michael Ma

ਸ਼ਾਮਿਲ ਹੋਣ ਤੋਂ ਬਾਅਦ ਲਿਬਰਲਸ ਦੀ ਗਿਣਤੀ ਹੁਣ 171 ਹੋ ਗਈ ਹੈ। ਬਹੁਮਤ ਲਈ ਸਿਰਫ਼ ਇੱਕ ਹੋਰ ਸੀਟ ਦੀ ਲੋੜ ਹੈ। ਇਸ ਤੋਂ ਪਹਿਲਾਂ Conservative MP Chris d’Entremont ਵੀ ਪਾਰਟੀ ਛੱਡ ਚੁੱਕੇ ਹਨ।

ਕਈ Conservatives ਹੋਰ ਵੀ ਪਾਲਾ ਬਦਲ ਸਕਦੇ ਹਨ

ਅਫ਼ਵਾਹਾਂ ਦੇ ਮੁਤਾਬਕ ਹੋਰ ਵੀ Conservative MPs ਕਾਰਨੀ ਨਾਲ ਸੰਪਰਕ ਵਿੱਚ ਹਨ। ਇਸ ਫ਼ੈਸਲੇ ਨੇ Conservative ਪਾਰਟੀ ਵਿੱਚ ਹਲਚਲ ਮਚਾ ਦਿੱਤੀ ਹੈ।