GTA News Media

Top Info Bar
22.1°C Toronto Loading date...
Canada

News Headlines

News Headlines
Share this post via:

(ਸਤਪਾਲ ਸਿੰਘ ਜੌਹਲ) ਕੈਨੇਡਾ `ਚ ਡੈਂਟਲ ਇੰਸ਼ੋਰੈਂਸ ਪ੍ਰੋਗਰਾਮ 2024 ਤੋਂ ਪੜਾਅਵਾਰ ਲਾਗੂ ਕੀਤਾ ਹੋਣ ਦੀ ਸੰਭਾਵਨਾ, 87 ਸਾਲ ਤੋਂ ਵੱਧ ਉਮਰ ਦੇ ਯੋਗ ਬਜ਼ੁਰਗਾਂ ਲਈ ਅਗਲੇ ਹਫ਼ਤੇ ਅਰਜ਼ੀਆਂ ਖੁੱਲ੍ਹਣ ਦੀ ਆਸ, ਸਰਕਾਰ ਦਾ ਟੀਚਾ 2025 ਵਿੱਚ ਸਾਰੇ ਯੋਗ ਦੇਸ਼ ਵਾਸੀਆਂ ਲਈ ਡੈਂਟਲ ਪ੍ਰੋਗਰਾਮ ਉਪਲੱਬਧ ਕਰਵਾਉਣਾ ਹੈ।

ਮਈ 2024 ਤੱਕ 65 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ (ਘੱਟ ਆਮਦਨ ਵਾਲੇ) ਬਜ਼ੁਰਗਾਂ, ਫਿਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਜੂਨ ਤੱਕ ਅਪਾਹਜ ਵਿਅਕਤੀਆਂ ਲਈ ਯੋਜਨਾ ਦਾ ਲਾਭ 2024 ਦੌਰਾਨ ਮਿਲਣਾ ਸ਼ੁਰੂ ਹੋਵੇਗਾ।

ਯੋਗਤਾ ਪੂਰੀ ਕਰਨ ਲਈ, ਬਿਨੈਕਾਰ ਕੈਨੇਡਾ ਵਾਸੀ ਹੋਣੇ ਚਾਹੀਦੇ ਹਨ ਜਿਨ੍ਹਾਂ ਦੀ ਘਰੇਲੂ ਆਮਦਨ $90000 ਤੋਂ ਘੱਟ ਹੋਵੇ ਅਤੇ ਕੋਈ ਆਪਣੀ ਡੈਂਟਲ ਇੰਸ਼ੋਰੈਂਸ ਦੇ ਲਾਭ ਨਾ ਮਿਲ਼ ਰਹੇ ਹੋਣ।
ਅਪਾਹਜ ਵਜੋਂ ਟੈਕਸ ਕ੍ਰੈਡਿਟ ਲੈ ਰਹੇ ਲੋਕ ਵੀ ਡੈਂਟਲ ਕਵਰੇਜ ਵਾਸਤੇ ਯੋਗ ਮੰਨੇ ਜਾਣਗੇ।

ਦੰਦਾਂ ਦੇ ਇਲਾਜ ਦੀਆਂ ਸੇਵਾਵਾਂ ਵਿੱਚ ਦੰਦਾਂ ਦੀ ਸਫਾਈ ਦੇਖਭਾਲ ਦੇ ਇਲਾਜ ਅਤੇ ਦੰਦ ਕਢਾਉਣੇ ਸ਼ਾਮਲ ਹਨ। ਦੰਦਾਂ ਦੀਆਂ ਕਾਸਮੈਟਿਕ (ਗੈਰਜਰੂਰੀ/ਮਨਚਾਹੇ) ਇਲਾਜ ਨੂੰ ਕਵਰ ਨਹੀਂ ਕੀਤਾ ਜਾਵੇਗਾ।

ਸਰਕਾਰ ਨੇ ਨਵੇਂ ਡੈਂਟਲ ਪ੍ਰੋਗਰਾਮ ਲਈ ਕੈਨੇਡਾ ਦੀ ਸਨਲਾਈਫ ਇੰਸ਼ੋਰੈਂਸ ਕੰਪਨੀ ਨਾਲ $750 ਮਿਲੀਅਨ ਦੇ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਹਨ ਜਿਸ ਦਾ ਭਾਵ ਹੈ ਕਿ ਬਿਨੇਕਾਰਾਂ ਦੇ ਦੰਦਾਂ ਦੇ ਯੋਗ ਇਲਾਜ ਦਾ ਭੁਗਤਾਨ ਸਨਲਾਈਫ ਵਲੋਂ ਕੀਤਾ ਜਾਇਆ ਕਰੇਗਾ।