GTA News Media

Top Info Bar
22.1°C Toronto Loading date...
Canada Featured

Ontario: MP ਯਾਸਿਰ ਨਕਵੀ ਨੇ ਲਿਬਰਲ ਲੀਡਰਸ਼ਿਪ ਰੇਸ ‘ਚ ਹਿੱਸਾ ਲੈਣ ਲਈ ਛੱਡਿਆ ਪਾਰਲੀਮੈਂਟਰੀ ਅਹੁਦਾ

Ontario: MP ਯਾਸਿਰ ਨਕਵੀ ਨੇ ਲਿਬਰਲ ਲੀਡਰਸ਼ਿਪ ਰੇਸ ‘ਚ ਹਿੱਸਾ ਲੈਣ ਲਈ ਛੱਡਿਆ ਪਾਰਲੀਮੈਂਟਰੀ ਅਹੁਦਾ
Share this post via:

ਲਿਬਰਲ MP ਯਾਸਿਰ ਨਕਵੀ ਨੇ ਸੰਭਾਵੀ ਤੌਰ ‘ਤੇ ਸੂਬਾਈ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਲਈ ਪਾਰਲੀਮੈਂਟਰੀ ਸੈਕਟਰੀ ਦਾ ਆਪਣਾ ਅਹੁਦਾ ਤਿਆਗ ਦਿੱਤਾ ਹੈ। ਨਕਵੀ ਔਟਵਾ ਸੈਂਟਰ ਦੀ ਆਪਣੀ ਸੀਟ ‘ਤੇ ਬਰਕਰਾਰ ਰਹਿਣਗੇ, ਪਰ ਉਹ ਕਿੰਗਜ਼ ਪ੍ਰਿਵੀ ਕੌਂਸਲ ਦੇ ਪ੍ਰੈਜ਼ੀਡੈਂਟ ਅਤੇ ਮਿਨਿਸਟਰ ਔਫ਼ ਐਮਰਜੈਂਸੀ ਪ੍ਰੀਪੇਅਰਡਨੈਸ, ਦੋਵਾਂ ਦੇ ਪਾਰਲੀਮੈਂਟਰੀ ਸੈਕਟਰੀ ਵੱਜੋਂ ਕੰਮ ਨਹੀਂ ਕਰਨਗੇ।

ਇੱਕ ਲਿਖਤ ਬਿਆਨ ਵਿਚ ਪੁਸ਼ਟੀ ਕੀਤੀ ਗਈ ਹੈ ਕਿ ਨਕਵੀ ਨੇ ਉਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਲਈ ਆਪਣੀ ਕਿਸਮਤ ਅਜ਼ਮਾਉਣ ਲਈ ਇਹ ਕਦਮ ਚੁੱਕਿਆ ਹੈ। ਐਮਰਜੈਂਸੀ ਪ੍ਰੀਪੇਅਰਡਨੈਸ ਮਿਨਿਸਟਰ ਬਿਲ ਬਲੇਅਰ ਨੇ ਇੱਕ ਟਵੀਟ ਕਰਦਿਆਂ ਯਾਸਿਰ ਨਕਵੀ ਦੇ ਇਸ ਫ਼ੈਸਲੇ ‘ਤੇ ਉਹਨਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ। ਨਕਵੀ ਕਰੀਬ 9 ਸਾਲਾਂ ਤੱਕ ਉਨਟਾਰੀਓ ਵਿਚ ਐਮਪੀਪੀ ਰਹੇ ਹਨ। ਉਹ ਉਨਟਾਰੀਓ ਦੇ ਅਟੌਰਨੀ ਜਨਰਲ ਅਤੇ ਲੇਬਰ ਮਿਨਿਸਟਰ ਵੱਜੋਂ ਵੀ ਭੂਮਿਕਾ ਨਿਭਾ ਚੁੱਕੇ ਹਨ। ਉਨਟਾਰੀਓ ਦੀ ਲਿਬਰਲ ਪਾਰਟੀ ਦਾ ਨਵਾਂ ਲੀਡਰ ਚੁਣਨ ਲਈ ਅਜੇ ਕੋਈ ਤਾਰੀਖ਼ ਤੈਅ ਨਹੀਂ ਕੀਤੀ ਗਈ ਹੈ।

ਦ ਕੈਨੇਡੀਅਨ ਪ੍ਰੈੱਸ