GTA News Media

Top Info Bar
22.1°C Toronto Loading date...
Canada

ਓਨਟਾਰੀਓ ਜੱਜ ਪੌਲ ਕਰੀ ਦੋਸ਼ੀ ਕਰਾਰ, ਯੌਨ ਹਮਲੇ ਦੇ ਦੋਸ਼ ਸਾਬਤ |

ਓਨਟਾਰੀਓ ਜੱਜ ਪੌਲ ਕਰੀ ਦੋਸ਼ੀ ਕਰਾਰ, ਯੌਨ ਹਮਲੇ ਦੇ ਦੋਸ਼ ਸਾਬਤ |
Share this post via:

Paul Currie ਦੋਸ਼ੀ ਕਰਾਰ, ਯੌਨ ਹਮਲੇ ਦੇ ਦੋਸ਼ ਸਾਬਤ |

ਓਨਟਾਰੀਓ ਦੀ ਡਿਸਿਪਲਿਨ ਪੈਨਲ ਨੇ ਫੈਸਲਾ ਸੁਣਾਇਆ ਹੈ ਕਿ ਜੁਡੀਸ਼ਲ ਮਿਸਕੰਡਕਟ ਦੇ ਦੋਸ਼ੀ ਹਨ। Paul Currie ਖ਼ਿਲਾਫ਼ ਯੌਨ ਹਮਲੇ ਅਤੇ ਹਮਲੇ ਨਾਲ ਜੁੜੇ ਜ਼ਿਆਦਾਤਰ ਦੋਸ਼ ਸਾਬਤ ਹੋ ਗਏ ਹਨ।

Ontario Judicial Council ਵੱਲੋਂ ਜਾਰੀ ਕੀਤੇ ਗਏ ਸੰਖੇਪ ਫੈਸਲੇ ਮੁਤਾਬਕ, ਜਨਵਰੀ 2023 ਵਿੱਚ Paul Currie ਨੇ ਇੱਕ ਮਹਿਲਾ ਨਾਲ sexual assault ਕੀਤਾ ਅਤੇ ਅਪ੍ਰੈਲ 2023 ਵਿੱਚ ਉਸਨੂੰ ਧੱਕਾ ਦਿੱਤਾ, ਜਿਸ ਨਾਲ ਉਸਦੀ ਕਲਾਈ ਟੁੱਟ ਗਈ।

ਪੈਨਲ ਨੇ ਇਹ ਵੀ ਮੰਨਿਆ ਕਿ Paul ਨੇ ਮਹਿਲਾ ਨੂੰ ਜਾਂਚ ਵਿੱਚ ਹਿੱਸਾ ਲੈਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਕਈ ਵਾਰ ਸ਼ਰਾਬ ਪੀ ਕੇ ਗੱਡੀ ਚਲਾਈ ਅਤੇ arrest warrant ਹੋਣ ਦੇ ਬਾਵਜੂਦ ਪੰਜ ਦਿਨ ਤੱਕ ਖੁਦ ਨੂੰ ਪੁਲਿਸ ਹਵਾਲੇ ਨਹੀਂ ਕੀਤਾ।

ਹਾਲਾਂਕਿ, ਇਹ ਦੋਸ਼ ਰੱਦ ਕਰ ਦਿੱਤਾ ਗਿਆ ਕਿ Paul ਨੇ ਮਹਿਲਾ ਨੂੰ ਪੁਲਿਸ ਨੂੰ ਬਿਆਨ ਦੇਣ ਤੋਂ ਰੋਕਿਆ ਸੀ। ਟੋਰਾਂਟੋ ਵਿੱਚ ਹੋਈ ਸੁਣਵਾਈ ਦੌਰਾਨ ਪੈਨਲ ਨੇ ਕਿਹਾ ਕਿ ਮਹਿਲਾ ਦੀ ਗਵਾਹੀ ਤਰਕਸੰਗਤ ਅਤੇ ਹੋਰ ਸਬੂਤਾਂ ਨਾਲ ਮੇਲ ਖਾਂਦੀ ਹੈ, ਜਦਕਿ Paul ਦੀ ਗਵਾਹੀ ਵਿੱਚ ਵਿਰੋਧਾਭਾਸ ਪਾਏ ਗਏ।

71 ਸਾਲਾ Paul Currie 2023 ਤੋਂ ਤਨਖ਼ਾਹ ਸਮੇਤ suspended ਹਨ ਅਤੇ ਹੁਣ ਉਨ੍ਹਾਂ ਨੂੰ reprimand, suspension ਜਾਂ office ਤੋਂ ਹਟਾਏ ਜਾਣ ਦੀ ਸਿਫ਼ਾਰਸ਼ ਵਰਗੀ ਸਜ਼ਾ ਮਿਲ ਸਕਦੀ ਹੈ। ਸਜ਼ਾ ਬਾਰੇ ਫੈਸਲਾ ਫਰਵਰੀ ਵਿੱਚ ਆਵੇਗਾ।