GTA News Media

Top Info Bar
22.1°C Toronto Loading date...
Canada

Saskatchewan: ਘਰ ਨੂੰ ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 5 ਦੀ ਮੌਤ

Saskatchewan: ਘਰ ਨੂੰ ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 5 ਦੀ ਮੌਤ
Share this post via:

ਸਸਕੈਚਵਨ ਦੇ ਸ਼ਹਿਰ ਡੇਵਿਡਸਨ ‘ਚ ਇਕ ਘਰ ਵਿਚ ਅੱਗ ਲੱਗਣ ਕਾਰਨ 3 ਬੱਚਿਆਂ ਸਣੇ ਉਨ੍ਹਾਂ ਦੇ ਪੜਦਾਦਾ-ਪੜਦਾਦੀ ਜਿੰਦਾ ਸੜ ਗਏ। ਓਟਾਵਾ ਸਟ੍ਰੀਟ ‘ਤੇ ਅੱਗ ਲੱਗਣ ਦੀ ਸੂਚਨਾ 18 ਫਰਵਰੀ ਨੂੰ ਦੁਪਹਿਰ ਸਮੇਂ ਕ੍ਰੇਕ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨੂੰ ਦਿੱਤੀ ਗਈ ਸੀ, ਜਦੋਂ ਨਿਵਾਸੀਆਂ ਨੇ ਘਰ ‘ਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ। ਡੇਵਿਡਸਨ ਵਲੰਟੀਅਰ ਫਾਇਰ ਡਿਪਾਰਟਮੈਂਟ ਦੇ ਮੈਂਬਰਾਂ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਇਸ ਤੋਂ ਬਾਅਦ ਕ੍ਰੇਕ RCMP ਦੇ ਮੈਂਬਰ ਵੀ ਮੌਕੇ ‘ਤੇ ਪੁੱਜੇ।

ਅੱਗ ਦੀ ਲਪਟਾਂ ਨਾਲ ਜੂਝਦੇ ਹੋਏ ਫਾਇਰਫਾਈਟਰਜ਼ ਨੇ ਘਰ ‘ਚੋਂ ਇਕ 80 ਸਾਲਾ ਵਿਅਕਤੀ ਅਤੇ 81 ਸਾਲਾ ਔਰਤ ਨੂੰ ਬਾਹਰ ਕੱਢਿਆ ਅਤੇ ਜੋੜੇ ਨੂੰ ਡੇਵਿਡਸਨ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅੱਗ ਬੁਝਾਉਣ ਤੋਂ ਬਾਅਦ, ਫਾਇਰਫਾਈਟਰਜ਼ ਨੂੰ ਘਰ ਦੇ ਅੰਦਰੋਂ 3 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਅੱਗ ਲੱਗਣ ਸਮੇਂ ਬੱਚਿਆਂ ਦੇ ਮਾਤਾ-ਪਿਤਾ ਘਰ ਵਿਚ ਮੌਜੂਦ ਨਹੀਂ ਸਨ ਅਤੇ ਪੜਦਾਦਾ-ਪੜਦਾਦੀ ਉਨ੍ਹਾਂ ਦੀ ਦੇਖ-ਭਾਲ ਕਰ ਰਹੇ ਸਨ।

RCMP ਨੇ ਸੋਮਵਾਰ ਦੁਪਹਿਰ ਨੂੰ ਕਿਹਾ ਕਿ ਅੱਗ ਸ਼ੱਕੀ ਨਹੀਂ ਸੀ ਅਤੇ ਪੁਲਸ ਜਾਂਚ ਪੂਰੀ ਹੋ ਗਈ ਹੈ। ਪੁਲਸ ਨੇ ਤਿੰਨਾਂ ਬੱਚਿਆਂ ਦੀ ਉਮਰ ਜਾਰੀ ਨਹੀਂ ਕੀਤੀ ਹੈ। ਸਾਰੇ 5 ਮ੍ਰਿਤਕਾਂ ਦੇ ਪੋਸਟਮਾਰਟਮ ਇਸ ਹਫ਼ਤੇ ਦੇ ਅੰਤ ਵਿੱਚ ਕੀਤੇ ਜਾਣ ਦੀ ਉਮੀਦ ਹੈ। ਡੇਵਿਡਸਨ ਦੀ ਮੇਅਰ ਇਲੇਨ ਐਬਨਲ ਨੇ ਕਿਹਾ ਕਿ ਬੱਚਿਆਂ ਅਤੇ ਉਨ੍ਹਾਂ ਦੇ ਪੜਦਾਦਾ-ਪੜਦਾਦੀ ਦੀ ਦੁਖਦਾਈ ਮੌਤ ਕਾਰਨ ਸ਼ਹਿਰ ਵਾਸੀ ਸਦਮੇ ਵਿਚ ਹਨ। ਸਾਡੀ ਹਮਦਰਦੀ ਪਰਿਵਾਰ ਦੇ ਨਾਲ ਹੈ।