GTA News Media

Top Info Bar
22.1°C Toronto Loading date...
Canada

ਕੈਨੇਡਾ ਵੱਲੋਂ ਕਾਰਵਾਈ: 4 ਨਵੇਂ ਗਰੁੱਪ Terror List ‘ਚ ਸ਼ਾਮਲ |

ਕੈਨੇਡਾ ਵੱਲੋਂ ਕਾਰਵਾਈ: 4 ਨਵੇਂ ਗਰੁੱਪ Terror List ‘ਚ ਸ਼ਾਮਲ |
Share this post via:

ਕੈਨੇਡਾ ਨੇ 4 ਨਵੇਂ ਗਰੁੱਪ Terror List ‘ਚ ਸ਼ਾਮਲ ਕੀਤੇ !

ਕੈਨੇਡਾ ਨੇ ਬੁੱਧਵਾਰ ਨੂੰ ਆਪਣੇ Criminal Code ਹੇਠ Terror List ਵਿੱਚ ਚਾਰ ਨਵੇਂ ਗਰੁੱਪ ਸ਼ਾਮਲ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਤਿੰਨ ਅੰਤਰਰਾਸ਼ਟਰੀ ਆਨਲਾਈਨ ਨੈੱਟਵਰਕ ਸ਼ਾਮਲ ਹਨ ਜੋ ਆਪਣੇ IMVE (Ideologically Motivated Violent Extremism) ਸਮੱਗਰੀ ਰਾਹੀਂ ਹਿੰਸਾ ਨੂੰ ਉਕਸਾਉਂਦੇ ਹਨ।

ਇਹ ਪਹਿਲੀ ਵਾਰ ਹੈ ਕਿ ਦੁਨੀਆ ਦੇ ਕਿਸੇ ਵੀ ਦੇਸ਼ ਨੇ IMVE ਗਰੁੱਪ 764 ਨੂੰ ਅਧਿਕਾਰਤ ਤੌਰ ‘ਤੇ Terror List ਵਿੱਚ ਰੱਖਿਆ ਹੈ। ਹੋਰ ਦੋ ਗਰੁੱਪ—Maniac Murder Cult ਅਤੇ Terrorgram Collective—ਵੀ ਨਵੀਂ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ।

Public Safety Canada ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਗਰੁੱਪ ਸੋਸ਼ਲ ਮੀਡੀਆ ਅਤੇ ਆਨਲਾਈਨ ਗੇਮਿੰਗ ਪਲੇਟਫਾਰਮਾਂ ਰਾਹੀਂ ਨੌਜਵਾਨਾਂ ਨੂੰ ਭਰਮਾਉਂਦੇ ਹਨ, ਉਨ੍ਹਾਂ ਨੂੰ ਰੈਡੀਕਲਾਈਜ਼ ਕਰਦੇ ਹਨ ਅਤੇ ਹਿੰਸਕ ਕਾਰਵਾਈਆਂ ਲਈ ਉਕਸਾਉਂਦੇ ਹਨ।

Public Safety ਮੰਤਰੀ Gary Anandasangaree ਨੇ ਕਿਹਾ:
“ਇਹ ਗਰੁੱਪਾਂ ਨੂੰ Terror List ‘ਚ ਰੱਖ ਕੇ ਅਸੀਂ ਹਿੰਸਾ ਨੂੰ ਰੋਕਣ ਲਈ ਹੋਰ ਮਜ਼ਬੂਤ ਉਪਕਰਨ ਹਾਸਲ ਕਰ ਲਏ ਹਨ।”

ISIS ਨਾਲ ਜੁੜਿਆ ਗਰੁੱਪ ਵੀ Terror List ‘ਚ ਸ਼ਾਮਲ

ਕੈਨੇਡਾ ਨੇ Islamic State–Mozambique ਨੂੰ ਵੀ Terror List ਵਿੱਚ ਜੋੜਿਆ ਹੈ। ਇਹ ਗਰੁੱਪ Mozambique ਸਰਕਾਰ ਨੂੰ ਗਿਰਾਉਣ ਅਤੇ Sharia ਆਧਾਰਿਤ ਸ਼ਾਸਨ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਨਾਗਰਿਕਾਂ ‘ਤੇ ਹਿੰਸਕ ਹਮਲੇ ਕਰਦਾ ਹੈ।

ਆਨਲਾਈਨ ਰੈਡੀਕਲਾਈਜ਼ੇਸ਼ਨ ਵਧਦਾ ਖਤਰਾ

ਸਰਕਾਰ ਦੇ ਅਨੁਸਾਰ, 764, Terrorgram Collective ਅਤੇ Maniac Murder Cult ਵਰਗੇ ਗਰੁੱਪ ਵਿਸ਼ਵ ਭਰ ਦੇ ਨੌਜਵਾਨਾਂ ਵਿੱਚ ਹਿੰਸਕ ਵਿਚਾਰਧਾਰਾ ਫੈਲਾਉਂਦੇ ਹਨ ਅਤੇ ਬੱਚਿਆਂ ਨੂੰ ਖ਼ਤਰਨਾਕ ਕਿਰਿਆਵਾਂ ਵੱਲ ਧੱਕਦੇ ਹਨ।

ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਹ ਨੈੱਟਵਰਕ ਅੱਠ ਤੋਂ ਅਠਾਰਾਂ ਸਾਲ ਦੀ ਉਮਰ ਦੇ ਸੈਂਕੜਿਆਂ ਬੱਚਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਆਪਣੇ ਜਾਂ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਣ ਲਈ ਪ੍ਰੇਰਿਤ ਕਰਦੇ ਹਨ।

ਕੈਨੇਡਾ ਦੀ Terror List ਵਿੱਚ ਹੋਰ ਕੌਣ?

ਇਸ ਸੂਚੀ ਵਿੱਚ ਪਹਿਲਾਂ ਹੀ ISIS, Al-Qaida, Hezbollah, Hamas, Boko Haram ਅਤੇ ਕਈ ਹੋਰ ਹਿੰਸਕ ਗਰੁੱਪ ਸ਼ਾਮਲ ਹਨ।

ਸਰਕਾਰ ਨੇ ਕਿਹਾ ਕਿ ਨਵੇਂ ਸ਼ਾਮਲ ਕੀਤੇ ਗਰੁੱਪ ਦਰਸਾਉਂਦੇ ਹਨ ਕਿ ਆਨਲਾਈਨ ਹਿੰਸਕ ਰੈਡੀਕਲਾਈਜ਼ੇਸ਼ਨ ਇੱਕ ਵੱਧਦਾ ਖਤਰਾ ਹੈ, ਜਿਸ ਨੂੰ ਰੋਕਣ ਲਈ ਕੜੇ ਕਦਮ ਲੈਣ ਲਾਜ਼ਮੀ ਹਨ।