Tumbler Ridge ਵਿੱਚ ਮੋਮਬੱਤੀ ਜਾਗਰਣ, ਮਾਰਕ ਕਾਰਨੀ ਨੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ |
Tumbler Ridge ‘ਚ ਨੇਤਾਵਾਂ ਵੱਲੋਂ ਸ਼ਰਧਾਂਜਲੀ |
ਕੈਨੇਡਾ ਦੇ Tumbler Ridge ਵਿੱਚ ਹੋਈ ਦਰਦਨਾਕ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ। ਸ਼ੁੱਕਰਵਾਰ ਰਾਤ ਹੋਏ ਮੋਮਬੱਤੀ ਜਾਗਰਣ ਵਿੱਚ ਸੈਂਕੜਿਆਂ ਲੋਕ ਇਕੱਠੇ ਹੋਏ ਜਿੱਥੇ ਦੇਸ਼ ਦੇ ਨੇਤਾਵਾਂ ਨੇ ਪੀੜਤਾਂ ਨੂੰ ਯਾਦ ਕੀਤਾ ਅਤੇ ਪਰਿਵਾਰਾਂ ਨਾਲ ਸਹਾਨੁਭੂਤੀ ਜਤਾਈ।
ਕੈਨੇਡਾ ਦੇ ਪ੍ਰਧਾਨ ਮੰਤਰੀ Mark Carney ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਈ ਵੀ ਸ਼ਬਦ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਪੂਰਾ ਦੇਸ਼ Tumbler-Ridge ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨੇਤਾ ਦੂਰੋਂ ਨਹੀਂ, ਸਿੱਧੇ ਲੋਕਾਂ ਦੇ ਵਿਚ ਆ ਕੇ ਉਨ੍ਹਾਂ ਨੂੰ ਸਹਾਰਾ ਦੇਣਾ ਚਾਹੁੰਦੇ ਸਨ।
ਜਾਗਰਣ ਦੌਰਾਨ ਲੋਕਾਂ ਨੇ ਮੋਮਬੱਤੀਆਂ ਜਗਾ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਕ-ਦੂਜੇ ਨੂੰ ਗਲੇ ਮਿਲ ਕੇ ਹੌਸਲਾ ਦਿੱਤਾ। Tumbler Ridge ਵਿੱਚ ਹਰ ਪਰਿਵਾਰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਘਟਨਾ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਕਰਕੇ ਸਮੁਦਾਇ ਦੀ ਇਕਤਾ ਸਪਸ਼ਟ ਦਿਖਾਈ ਦਿੱਤੀ।
ਦੇਸ਼ ਦੇ ਹੋਰ ਫੈਡਰਲ ਨੇਤਾਵਾਂ ਨੇ ਵੀ ਹਾਜ਼ਰੀ ਲਗਾ ਕੇ ਦੱਸਿਆ ਕਿ ਸਾਰੇ ਕੈਨੇਡੀਅਨ ਇਸ ਮੁਸ਼ਕਲ ਵੇਲੇ Tumbler Ridge ਦੇ ਲੋਕਾਂ ਨਾਲ ਹਨ। ਲੋਕਾਂ ਨੇ ਪ੍ਰਾਰਥਨਾ ਕਰਕੇ ਮਰਨ ਵਾਲਿਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰਾਂ ਨੂੰ ਹੌਸਲਾ ਦਿੱਤਾ।
ਇਸ ਮੌਕੇ ਨੇ ਦਿਖਾਇਆ ਕਿ ਦੁੱਖ ਦੇ ਸਮੇਂ ਵਿੱਚ ਵੀ Tumbler Ridge ਦੀ ਕਮਿਊਨਿਟੀ ਇਕੱਠੀ ਹੋ ਕੇ ਹਿੰਮਤ ਅਤੇ ਦਿਲਾਸਾ ਦੇ ਰਹੀ ਹੈ।