GTA News Media

Top Info Bar
22.1°C Toronto Loading date...
Editorial

ਬੇਘਰੇ ਲੋਕਾਂ ਦਾ ਆਸਰਾ ਬਣਨ ਦੀ ਕੋਸ਼ਿਸ਼ ਕਰੀਏ

ਬੇਘਰੇ ਲੋਕਾਂ ਦਾ ਆਸਰਾ ਬਣਨ ਦੀ ਕੋਸ਼ਿਸ਼ ਕਰੀਏ
Share this post via:

(ਸਤਪਾਲ ਸਿੰਘ ਜੌਹਲ)- ਮੁਬਾਰਕ, ਜਿਨ੍ਹਾਂ ਲੋਕਾਂ ਕੋਲ਼ ਆਪਣੇ ਘਰ ਹਨ। ਘਰਾਂ ਦੇ ਅੰਦਰ ਹੀਟ ਤੇ ਹੋਰ ਸਹੂਲਤਾਂ ਮੌਜੂਦ ਹਨ। ਪਰ, ਸਰਦ ਰੁੱਤ ਹੈ। ਬਾਹਰ ਠੰਡ ਵਧ ਰਹੀ ਹੈ। ਟੋਰਾਂਟੋ ਇਲਾਕੇ `ਚ ਸਾਰੇ ਸ਼ਹਿਰਾਂ ਤੋਂ ਸ਼ੈਲਟਰ (ਬੇਘਰੇ ਲੋਕਾਂ ਲਈ ਆਸਰਾ ਘਰ) ਭਰੇ, ਤੂੜੇ ਹੋਏ ਹੋਣ ਬਾਰੇ ਪਤਾ ਲੱਗ ਰਿਹਾ ਹੈ।

ਬਰੈਂਪਟਨ ਤੇ ਮਿਸੀਸਾਗਾ ਵਿੱਚ ਜਿੱਥੇ ਸ਼ੈਲਟਰ ਵਿੱਚ 10 ਵਿਅਕਤੀ ਰਹਿ ਸਕਦੇ ਹਨ ਓਥੇ 35 ਤੱਕ ਬੇਘਰਿਆਂ ਨੂੰ ਇੱਕਠੇ ਰਹਿਣਾ ਪੈ ਰਿਹਾ ਹੈ। ਕੁਝ ਚੁਣੇ ਹੋਏ ਨੁਮਾਇੰਦਿਆਂ ਨਾਲ ਗੱਲ ਕੀਤਿਆਂ ਪਤਾ ਲੱਗਦਾ ਕਿ ਸਰਕਾਰਾਂ ਦੀ ਬੱਸ ਹੋਈ ਪਈ ਹੈ, ਉਨ੍ਹਾਂ ਨੂੰ ਆਪਣੀਆਂ ਨੌਕਰੀਆਂ ਸਾਂਭ ਕੇ ਰੱਖਣ ਦੀ ਚਿੰਤਾ ਵੱਧ ਰਹਿੰਦੀ ਹੈ। ਘਰਾਂ ਦੇ ਮਾਲਕਾਂ ਦਾ ਰੱਬ ਦੇ ਸ਼ੁਕਰ ਵਿੱਚ ਰਹਿਣਾ ਜਰੂਰੀ ਹੈ ਕਿਉਂਕਿ ਉਨ੍ਹਾਂ ਨੂੰ ਰਹਿਣ (ਅਤੇ ਸੌਣ ਲਈ) ਜਗ੍ਹਾ ਲੱਭਣ ਦਾ ਫਿਕਰ ਨਹੀਂ ਕਰਨਾ ਪੈਂਦਾ।

27 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਦਿਹਾੜੇ ਮੌਕੇ ਅਰਦਾਸ ਕਰ ਲਈਏ ਕਿ ਲੋੜਵੰਦਾਂ ਦਾ ਆਸਰਾ ਬਣੀਏ। ਉਨ੍ਹਾਂ ਨੂੰ ਲੁੱਟਣ ਦੀ ਝਾਕ ਨਾ ਰੱਖੀਏ। ਕੈਨੇਡਾ ਵਿੱਚ ਨਵੇਂ ਆ ਰਹੇ ਲੋੜਵੰਦ ਲੋਕਾਂ ਨੂੰ ਚਿੱਠੀਆਂ, ਜੌਬਾਂ, ਪੇਰੋਲਾਂ, LMIA ਵਗੈਰਾ ਵੇਚ ਕੇ ਆਪਣੇ ਘਰ ਚਲਾਉਣ ਤੇ ਬੱਚੇ ਪਾਲਣ ਵਾਲ਼ੇ ਗਰੂਰਧਾਰੀਆਂ ਨੂੰ ਗੁਰਪੁਰਬ ਤੋਂ ਪਹਿਲਾਂ ਆਪਣੇ ਧੰਦਿਆਂ ਦਾ ਮੁਲਾਂਕਣ ਕਰ ਲੈਣਾ ਚਾਹੀਦਾ ਹੈ। ਲੁੱਟਮਾਰ ਅਤੇ ਆਦਤਨ ਬੇਈਮਾਨੀਆਂ ਕਰੀ ਜਾਣ ਦੇ ਧੰਦੇ ਛੱਡ ਕੇ, ਸ਼ੁਕਰ ਵਿੱਚ ਗੁਰਪੁਰਬ ਮਨਾਉਣ ਦਾ ਆਨੰਦ ਹੀ ਵੱਖਰਾ ਹੋਵੇਗਾ। ਬਾਕੀ ਤੁਸੀਂ ਆਪ ਸਿਆਣੇ ਹੋ ਜੀ।