GTA News Media

Top Info Bar
22.1°C Toronto Loading date...
Entertainment

‘ਆਪ’ ਦੇ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਜਲਦ ਕਰਵਾਉਣਗੇ ਵਿਆਹ

‘ਆਪ’ ਦੇ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਜਲਦ ਕਰਵਾਉਣਗੇ ਵਿਆਹ
Share this post via:

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਮੈਚ ਦੇਖਣ ਲਈ ਮੋਹਾਲੀ ਦੇ ਸਟੇਡੀਅਮ ‘ਚ ਪਹੁੰਚੇ, ਇਸ ਦੌਰਾਨ ਸਟੇਡੀਅਮ ‘ਚ ਪਹੁੰਚੇ ਲੋਕਾਂ ਨੇ ਪਰਨੀਤੀ ਭਾਬੀ ਜ਼ਿੰਦਾਬਾਦ ਦੇ ਨਾਅਰੇ ਲਗਾਏ, ਦੋਵੇਂ ਪਹਿਲੀ ਵਾਰ ਇਕੱਠੇ ਮੈਚ ਦੇਖਣ ਪਹੁੰਚੇ। ਦੋਵਾਂ ਨੇ ਪੂਰਾ ਮੈਚ ਦੇਖਿਆ, ਇਸ ਦੌਰਾਨ ਰਾਘਵ ਦੀ ਮਾਂ ਵੀ ਮੌਜੂਦ ਸੀ ਅਤੇ ਪਰਿਵਾਰ ਦੇ ਕੁਝ ਮੈਂਬਰ ਵੀ ਮੈਚ ਦੇਖ ਰਹੇ ਸਨ।

ਦੱਸਣਯੋਗ ਹੈ ਕਿ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਕਈ ਥਾਵਾਂ ‘ਤੇ ਇਕੱਠੇ ਨਜ਼ਰ ਆਉਂਦੇ ਹਨ, ਕਦੇ ਉਨ੍ਹਾਂ ਦੇ ਮੁੰਬਈ ‘ਚ ਡਿਨਰ ਕਰਨ ਦੀਆਂ ਤਸਵੀਰਾਂ ਅਤੇ ਕਦੇ ਮੁੰਬਈ ਏਅਰਪੋਰਟ ਅਤੇ ਹੁਣ ਮੋਹਾਲੀ ‘ਚ ਇਕੱਠੇ ਮੈਚ ਦੇਖਣ ਆਉਣ ਦੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਕਰੀਬੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਲਦੀ ਹੀ ਦੋਵੇਂ ਮੰਗਣੀ ਕਰਨ ਜਾ ਰਹੇ ਹਨ ਅਤੇ ਪਰਿਵਾਰ ਚੰਗਾ ਸਮਾਂ ਦੇਖ ਕੇ ਵਿਆਹ ਦੀ ਤਰੀਕ ਤੈਅ ਕਰੇਗਾ ਅਤੇ ਸਾਲ ਦੇ ਅੰਤ ਤੱਕ ਦੋਵਾਂ ਦਾ ਵਿਆਹ ਹੋ ਜਾਵੇਗਾ।