ਕੈਨੇਡਾ ‘ਚੋਂ ਡਿਪੋਰਟ ਕੀਤੇ ਜਾ ਰਹੇ ਵਿਦਿਆਰਥੀਆਂ ਦੇ ਹੱਕ ‘ਚ ਡਟੇ ਕਲਾਕਾਰ
ਫ਼ਰਜ਼ੀ ਦਾਖ਼ਲਾ ਪੱਤਰ ਲਗਾ ਕੇ ਕੈਨੇਡਾ ਦਾ ਸਟੱਡੀ ਵੀਜ਼ੇ ਹਾਸਿਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੈਂਕੜੇ ਵਿਦਿਆਰਥੀਆਂ ਵੱਲੋਂ ਮਿਸੀਸਾਗਾ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੁਣ ਇਹਨਾਂ ਵਿਦਿਆਰਥੀਆਂ ਹੱਕ ‘ਚ ਗਾਇਕ ਐਲੀ ਮਾਂਗਟ ਤੇ ਸ਼ੈਰੀ ਮਾਨ ਅੱਗੇ ਆਏ ਹਨ। ਗਾਇਕ ਸ਼ੈਰੀ ਮਾਨ ਤੇ ਐਲੀ ਮਾਂਗਟ ਸੜਕ ‘ਤੇ ਧਰਨਾ ਲਾ ਕੇ ਬੈਠੇ ਵਿਦਿਆਰਥੀਆਂ ਕੋਲ ਪਹੁੰਚੇ। ਉਨ੍ਹਾਂ ਕੈਨੇਡਾ ਰਹਿੰਦੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸਭ ਨੂੰ ਡੱਟ ਕੇ ਖੜ੍ਹੇ ਹੋਣ ਦੀ ਜ਼ਰੂਰਤ ਹੈ।
ਗਾਇਕ ਸ਼ੈਰੀ ਮਾਨ ਤੇ ਐਲੀ ਮਾਂਗਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਤੇ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਸੜਕ ‘ਤੇ ਧਰਨਾ ਲਾ ਕੇ ਬੈਠੇ ਨਜ਼ਰ ਆ ਰਹੇ ਹਨ। ਐਲੀ ਮਾਂਗਟ ਨੇ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, ‘ਕੱਲ ਨੂੰ ਸਾਰੇ ਜਾਣੇ ਪਹੁੰਚੋ 11 ਵਜੇ 6900 ਏਅਰਪੋਰਟ ਰੋਡ ਮਿਸੀਸਾਗਾ।’
