GTA News Media

Top Info Bar
22.1°C Toronto Loading date...
Entertainment

ਐਮੀ ਵਿਰਕ ਤੇ ਦੇਵ ਖਰੌੜ ਦੀ ਪੰਜਾਬੀ ਫ਼ਿਲਮ ‘ਮੌੜ’ ਹੋਈ ਦੁਨੀਆ ਭਰ ’ਚ ਰਿਲੀਜ਼

ਐਮੀ ਵਿਰਕ ਤੇ ਦੇਵ ਖਰੌੜ ਦੀ ਪੰਜਾਬੀ ਫ਼ਿਲਮ ‘ਮੌੜ’ ਹੋਈ ਦੁਨੀਆ ਭਰ ’ਚ ਰਿਲੀਜ਼
Share this post via:

ਪੰਜਾਬੀ ਫ਼ਿਲਮ ‘ਮੌੜ’ ਅੱਜ 9 ਜੂਨ ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਦੇ ਟਰੇਲਰ ਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ‘ਮੌੜ’ ਫ਼ਿਲਮ ’ਚ ਐਮੀ ਵਿਰਕ ਤੇ ਦੇਵ ਖਰੌੜ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਨਾਇਕਰਾ ਕੌਰ, ਕੁਲਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਅਮੀਕ ਵਿਰਕ, ਪਰਮਵੀਰ ਸਿੰਘ, ਜਰਨੈਲ ਸਿੰਘ, ਮਾਰਕ ਰੰਧਾਵਾ ਤੇ ਰਿਚਾ ਭੱਟ ਵੀ ਅਹਿਮ ਕਿਰਦਾਰਾਂ ’ਚ ਹਨ।

‘ਮੌੜ’ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਜਿਉਣਾ ਮੌੜ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਐਮੀ ਵਿਰਕ ਫ਼ਿਲਮ ’ਚ ਜਿਉਣਾ ਮੌੜ ਦਾ ਕਿਰਦਾਰ ਨਿਭਾਅ ਰਹੇ ਹਨ ਤੇ ਦੇਵ ਖਰੌੜ ਜਿਉਣਾ ਮੌੜ ਦੇ ਭਰਾ ਕਿਸ਼ਨੇ ਦੇ ਕਿਰਦਾਰ ’ਚ ਹਨ। ਫ਼ਿਲਮ ਨੂੰ ਜਤਿੰਦਰ ਮੌਹਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਦੇ ਡਾਇਲਾਗਸ ਜਤਿੰਦਰ ਲਾਲ ਨੇ ਲਿਖੇ ਹਨ। ਇਸ ਫ਼ਿਲਮ ਨੂੰ ਜਤਿਨ ਸੇਠੀ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।