ਪੰਜਾਬੀ ਸਿਨੇਮਾ ‘ਚ ਪਹਿਲੀ ਵਾਰ ‘ਮਸਤਾਨੇ ‘ ਫਿਲਮ ਦਾ ਟ੍ਰੇਲਰ ਸਿਨੇਮਾ ਘਰਾਂ ‘ਚ ਹੋਵੇਗਾ ਰਿਲੀਜ਼
ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਇਨ੍ਹੀਂ ਦਿਨੀਂ ਆਪਣੀ ਫਿਲਮ ‘ਮਸਤਾਨੇ’ ਨੂੰ ਲੈ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਉਨ੍ਹਾਂ ਦੀ ਫਿਲਮ “ਮਸਤਾਨੇ” ਦੀ ਫਸਟ ਲੁੱਕ ਅਤੇ ਟੀਜ਼ਰ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ ਸੀ। ਹੁਣ ਪੰਜਾਬੀ ਸਿਨੇਮਾ ਇਤਿਹਾਸ ‘ਚ ਪਹਿਲੀ ਵਾਰ ਮਸਤਾਨੇ ਮੂਵੀ ਦਾ ਟ੍ਰੇਲਰ ਸਿਨੇਮਾ ਘਰਾਂ ‘ਚ 5 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਸੋਸ਼ਲ ਮੀਡਿਆ ਤੇ ਟ੍ਰੇਲਰ ਬਾਅਦ ਵਿਚ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮਦੇ ਟ੍ਰੇਲਰ ਦਾ ਅਸਲ ਫੀਲ ਤੁਹਾਨੂੰ ਸਿਨੇਮਾ ਘਰਾਂ ਵਿਚ ਬੇਹਤਰ ਆ ਸਕਦਾ ਹੈ।
ਇਸ ਵਾਰ ਤਰਸੇਮ ਦਰਸ਼ਕਾਂ ਲਈ ਕੁਝ ਧਮਾਕੇਦਾਰ ਲੈ ਕੇ ਪੇਸ਼ ਹੋਏ ਹਨ। ਫਿਲਮ ਦੇ ਟੀਜ਼ਰ ਦੇ ਰਿਲੀਜ਼ ਹੁੰਦੇ ਹੀ ਦਰਸ਼ਕਾਂ ਵਿੱਚ ਫਿਲਮ ਦੇਖਣ ਦਾ ਉਤਸ਼ਾਹ ਵੱਧ ਗਿਆ ਹੈ।ਦੱਸ ਦੇਈਏ ਕਿ ਇਸ ਫਿਲਮ ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਤੇ ਬਨਿੰਦਰ ਬੰਨੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਫਿਲਮ ਨੂੰ ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਗਿਆ ਹੈ ਤੇ ਸ਼ਰਨ ਆਰਟਸ ਦੁਆਰਾ ਲਿਖਿਤ ਤੇ ਨਿਰਦੇਸ਼ਿਤ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਫਿਲਮ 25 ਅਗਸਤ 2023 ਨੂੰ ਸਿਨਮਾਂ ਘਰਾਂ ‘ਚ ਰਿਲੀਜ਼ ਹੋਵੇਗੀ।