GTA News Media

Top Info Bar
22.1°C Toronto Loading date...
Entertainment

ਵਿਵਾਦਾਂ ਵਿਚਾਲੇ ‘Lal Singh Chaddha’ ਨੂੰ ਆਸਕਰ ਦੇ ਆਫੀਸ਼ੀਅਲ ਪੇਜ ‘ਤੇ ਜਗ੍ਹਾ ਮਿਲੀ

ਵਿਵਾਦਾਂ ਵਿਚਾਲੇ ‘Lal Singh Chaddha’ ਨੂੰ ਆਸਕਰ ਦੇ ਆਫੀਸ਼ੀਅਲ ਪੇਜ ‘ਤੇ ਜਗ੍ਹਾ ਮਿਲੀ
Share this post via:

Lal Singh Chaddha On Oscar Page: ਸੋਸ਼ਲ ਮੀਡੀਆ ‘ਤੇ ਬਾਈਕਾਟ ਦਾ ਸਾਹਮਣਾ ਕਰਨ ਤੋਂ ਬਾਅਦ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ ਪਰ ਰਿਲੀਜ਼ ਤੋਂ ਬਾਅਦ ਵੀ ਇਹ ਫਿਲਮ ਵਿਵਾਦਾਂ ‘ਚ ਘਿਰੀ ਹੋਈ ਹੈ। ਜਿੱਥੇ ਇੱਕ ਪਾਸੇ ਫਿਲਮ ਦੇ ਬਾਈਕਾਟ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਸ ਨੂੰ ਆਸਕਰ ਦੇ ਅਧਿਕਾਰਤ ਸੋਸ਼ਲ ਮੀਡੀਆ ਪੇਜ ‘ਤੇ ਜਗ੍ਹਾ ਮਿਲੀ ਹੈ।

ਦੱਸਣਯੋਗ ਹੈ ਕਿ ‘ਲਾਲ ਸਿੰਘ ਚੱਢਾ’ 1994 ‘ਚ ਆਈ ਹਾਲੀਵੁੱਡ ਫਿਲਮ ‘ਫੋਰੈਸਟ ਗੰਪ’ ਦਾ ਰੀਮੇਕ ਹੈ। ਇਸ ਦੇ ਨਾਲ ਹੀ ਆਸਕਰ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ‘ਦਿ ਅਕੈਡਮੀ’ ‘ਤੇ ‘ਲਾਲ ਸਿੰਘ ਚੱਢਾ’ ਦੇ ਦ੍ਰਿਸ਼ ਸਾਂਝੇ ਕੀਤੇ ਗਏ ਹਨ।