GTA News Media

Top Info Bar
22.1°C Toronto Loading date...
Entertainment

17 ਫ਼ਰਵਰੀ ਨੂੰ ਰਿਲੀਜ ਹੋਵੇਗੀ ਪੰਜਾਬੀ ਫ਼ਿਲਮ ਗੋਲ-ਗੱਪੇ

17 ਫ਼ਰਵਰੀ ਨੂੰ ਰਿਲੀਜ ਹੋਵੇਗੀ ਪੰਜਾਬੀ ਫ਼ਿਲਮ ਗੋਲ-ਗੱਪੇ
Share this post via:

ਟੋਰੰਟੋ (ਚਮਕੌਰ ਸਿੰਘ ਮਾਛੀਕੇ )- ਬੀਤੇ ਦਿਨ ਜੀ ਮੀਡੀਆ ਗਰੁੱਪ ਦੇ ਹਰਜਿੰਦਰ ਗਿੱਲ ਵੱਲੋਂ ਆਉਣ ਵਾਲੀ ਪੰਜਾਬੀ ਫ਼ਿਲਮ ਗੋਲ-ਗੱਪੇ ਦੀ ਪਰਮੋਸ਼ਨ ਲਈ ਇੱਕ ਪ੍ਰੈਸ ਕਾਨਫਰੰਸ ਦਾ ਅਯੋਜਨ ਕੀਤਾ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਉਘੇ ਬਾਲੀਵੁੱਡ ਸਟਾਰ ਰਜਤ ਬੇਦੀ ਵਲੋ ਸਥਾਨਕ ਪੰਜਾਬੀ ਮੀਡੀਆ ਨਾਲ ਇਕ ਮਿਲਣੀ ਦੌਰਾਨ ਦੱਸਿਆ ਗਿਆ ਕਿ ਸਮੀਪ ਕੰਗ ਦੀ ਨਿਰਦੇਸ਼ਨਾ ਹੇਠ ਬਣਾਈ ਗਈ ਨਵੀ ਪੰਜਾਬੀ ਫਿਲਮ ਗੋਲ ਗੱਪੇ ਇਸ 17 ਫਰਵਰੀ ਨੂੰ ਰੀਲੀਜ਼ ਹੋਣ ਜਾ ਰਹੀ ਹੈ। ਦਰਸ਼ਕਾਂ ਨੂੰ ਲੋਟਪੋਟ ਕਰਨ ਦੇਣ ਵਾਲੀ ਇਸ ਮਜ਼ਾਹੀਆ ਫਿਲਮ ਵਿਚ ਪੰਜਾਬੀ ਸਟਾਰ ਬੀਨੂ ਢਿੱਲੋਂ ਦੇ ਨਾਲ ਬੀ ਐਨ ਸ਼ਰਮਾ ਤੇ ਰਜਤ ਬੇਦੀ ਤੋ ਇਲਾਵਾ ਇਹਾਨਾ ਢਿੱਲੋਂ, ਨਵਨੀਤ ਕੌਰ ਢਿੱਲੋਂ ਦੀਆਂ ਭੂਮਿਕਾਵਾਂ ਸ਼ਾਮਿਲ ਹਨ। ਪ੍ਰੈਸ ਕਾਨਫਰੰਸ ਦੌਰਾਨ ਰਜਤ ਬੇਦੀ ਨੇ ਬਾਲੀਵੁਡ ਤੋ ਪਾਲੀਵੁੱਡ ਵੱਲ ਪਰਤਣ ਤੇ ਇਸ ਫਿਲਮ ਵਿਚ ਮਜ਼ਾਹੀਆ ਰੋਲ ਅਦਾ ਕਰਨ ਤੇ ਵੱਡੇ ਪੰਜਾਬੀ ਸਟਾਰਾਂ ਨਾਲ ਕੰਮ ਕਰਨ ਨੂੰ ਆਪਣੇ ਤਜੁਰਬੇ ਨੂੰ ਨਿਵੇਕਲਾ ਦੱਸਿਆ। ਉਸਨੇ ਕਿਹਾ ਕਿ ਉਸਨੇ ਪਹਿਲੀ ਵਾਰ ਕਿਸੇ ਪੰਜਾਬੀ ਮੂਵੀ ਵਿਚ ਮਜ਼ਾਹੀਆ ਰੋਲ ਕੀਤਾ ਹੈ ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ।

ਇਸ ਮੌਕੇ ਉਹਨਾਂ ਪੰਜਾਬੀ ਫਿਲਮ ਗੋਲਗੱਪੇ ਦੀ ਕਹਾਣੀ ਅਤੇ ਇਸਦੀ ਸ਼ੁਰੂਆਤ ਸਬੰਧੀ ਆਪਣੇ ਅਨੁਭਵ ਪੱਤਰਕਾਰਾਂ ਨਾਲ ਸਾਂਝੇ ਕੀਤੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਵੀਡੀੳ ਕਾਨਫਰੰਸ ਰਾਹੀਂ ਸਮੀਪ ਕੰਗ ਅਤੇ ਬੀਨੂੰ ਢਿਲੋ ਵੱਲੋਂ ਵੀ ਆਪਣੇ ਅਨੁਭਵ ਸਾਂਝੇ ਕੀਤੇ ਗਏ ।

ਜ਼ਿਕਰਯੋਗ ਹੈ ਕਿ ਜ਼ੀ ਸਟੂਡੀਓ ਤੇ ਟਰੀਫਿਕਸ ਐਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਪਹਿਲਾਂ ਅਗਸਤ 2022 ਵਿਚ ਰੀਲੀਜ਼ ਕੀਤਾ ਜਾਣਾ ਸੀ ਪਰ ਕੁਝ ਕਾਰਣਾ ਕਰਕੇ ਹੁਣ ਇਹ ਫਿਲਮ 17 ਫਰਵਰੀ ਨੂੰ ਸਿਨੇਮਾ ਘਰਾਂ ਵਿਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਇਸ ਪ੍ਰੈਸ ਕਾਨਫਰੰਸ ਦਾ ਅਯੋਜਨ ਬਰੈਂਪਟਨ ਦੇ ਮਸਹੂਰ ਰੈਸਟੋਰੈਂਟ ਟਿੱਕਾ ਜੰਕਸ਼ਨ ਵਿੱਚ ਕੀਤਾ ਗਿਆ । ਪ੍ਰੈਸ ਕਾਨਫਰੰਸ ਤੋਂ ਬਾਅਦ ਸਭ ਨੇ ਟਿੱਕਾ ਜੰਕਸ਼ਨ ਦੇ ਸਵਾਦਲੇ ਭੋਜਨ ਦਾ ਅਨੰਦ ਮਾਣਿਆ ਅਤੇ ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਨੂੰ ਗੋਲ਼-ਗੱਪਿਆਂ ਦੇ ਪੈਕਟ ਵੀ ਦਿੱਤੇ ਗਏ ।