Diljit Dosanjh ਦੀ ਫਿਲਮ ‘ਪੰਜਾਬ 95’ ਹੁਣ ਇੰਟਰਨੈਸ਼ਨਲ ਟੋਰਾਂਟੋ ਫਿਲਮ ਫੈਸਟੀਵਲ ‘ਚ ਆਵੇਗੀ ਨਜ਼ਰ
ਦਿਲਜੀਤ ਦੋਸਾਂਝ ਆਪਣੀ ਅਦਾਕਾਰੀ ਅਤੇ ਗਾਇਕੀ ਦਾ ਜਲਵਾ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਬਿਖੇਰ ਚੁੱਕੇ ਹਨ। ਉਨ੍ਹਾਂ ਦਾ ਹਰ ਅੰਦਾਜ਼ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਓਦਾ ਹੈ। ਹਾਲ ਹੀ ਵਿੱਚ ਅਦਾਕਾਰ ਦੇ ਨਾਂਅ ਵੱਡੀ ਉਪਲੱਬਧੀ ਲੱਗੀ ਹੈ। ਦਰਅਸਲ, ਕਲਾਕਾਰ ਦੀ ਫਿਲਮ ‘ਪੰਜਾਬ 95’ ਇੰਟਰਨੈਸ਼ਨਲ ਟੋਰਾਂਟੋ ਫਿਲਮ ਫੈਸਟੀਵਲ ‘ਚ ਦਿਖਾਈ ਜਾਵੇਗੀ। ਇਸਦੀ ਜਾਣਕਾਰੀ ਗਾਇਕ ਨੇ ਸੋਸ਼ਲ ਮੀਡਿਆ ‘ਤੇ ਪੋਸਟ ਸ਼ੇਅਰ ਕੀਤੀ ਹੈ।
ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ‘ਤੇ ਫਿਲਮ ਪੰਜਾਬ 95 ਦਾ ਪੋਸਟਰ ਸ਼ੇਅਰ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫਿਲਮ ਸੁਰਖੀਆਂ ‘ਚ ਬਣੀ ਹੋਈ ਹੈ। ਇਹ ਫਿਲਮ ਪੰਜਾਬ ਦੇ ਬਗਾਵਤ ਦੇ ਦੌਰ ਦੌਰਾਨ ਇੱਕ ਉੱਘੇ ਸਿੱਖ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ।