Gippy Grewal through facebook live Special appeal to Punjab CM charnjit Channi
ਗਿੱਪੀ ਗਰੇਵਾਲ ਨੇ ਲਾਈਵ ਹੋ ਕੇ ਪੰਜਾਬ ਦੇ ਸੀ. ਐੱਮ. ਚੰਨੀ ਨੂੰ ਕੀਤੀ ਖ਼ਾਸ ਅਪੀਲ,
Chandigarh: Punjabi singer and actor Gippy Grewal is now busy promoting his film ‘Pani Ch Madhani’ in Dubai. Gippy Grewal, while going live on Facebook from Dubai, talked about the film on the one hand and on the other hand, he made a special appeal to Punjab Chief Minister Charnjit Singh Channi.
Gippy appeal to CM. Channi to open 100 per cent cinemas in Punjab.
He also said that in view of the festival season, cinemas in Punjab should be 100 per cent open so that people can go with their families and enjoy movies. Not only in foreign countries, but also in different states of the country, cinemas have been opened 100 per cent.
Let it be known that Gippy Grewal film ‘Pani Chi Madhani’ is going to be released on November 5.
ਗਿੱਪੀ ਗਰੇਵਾਲ ਨੇ ਲਾਈਵ ਹੋ ਕੇ ਪੰਜਾਬ ਦੇ ਸੀ. ਐੱਮ. ਚੰਨੀ ਨੂੰ ਕੀਤੀ ਖ਼ਾਸ ਅਪੀਲ
ਚੰਡੀਗੜ੍ਹ – ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਹੁਣ ਦੁਬਈ ’ਚ ਆਪਣੀ ਫ਼ਿਲਮ ‘ਪਾਣੀ ’ਚ ਮਧਾਣੀ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ।ਇਸ ਲਈ ਦੁਬਈ ਤੋਂ ਹੀ ਫੇਸਬੁੱਕ ਰਾਹੀ ਲਾਈਵ ਹੁੰਦਿਆਂ ਗਿੱਪੀ ਗਰੇਵਾਲ ਨੇ ਇੱਕ ਪਾਸੇ ਫ਼ਿਲਮ ਨੂੰ ਲੈ ਕੇ ਗੱਲਾਂ-ਬਾਤਾਂ ਕੀਤੀਆਂ, ਦੂਜੇ ਪਾਸੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਖ਼ਾਸ ਅਪੀਲ ਕੀਤੀ।
ਗਿੱਪੀ ਨੇ ਸੀ. ਐੱਮ. ਚੰਨੀ ਨੂੰ ਪੰਜਾਬ ਵਿੱਚ ਸਿਨੇਮਾਘਰ 100 ਫੀਸਦੀ ਖੋਲ੍ਹਣ ਲਈ ਕਿਹਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਪੰਜਾਬ ਵਿੱਚ ਸਿਨੇਮਾਘਰ 100 ਫੀਸਦੀ ਖੁੱਲ੍ਹਣੇ ਚਾਹੀਦੇ ਹਨ ਤਾਂ ਜੋ ਲੋਕ ਪਰਿਵਾਰਾਂ ਨਾਲ ਜਾ ਕੇ ਫ਼ਿਲਮਾਂ ਦਾ ਆਨੰਦ ਮਾਣ ਸਕਣ। ਇੱਕਲੇ ਵਿਦੇਸ਼ਾਂ ਵਿੱਚ ਹੀ ਨਹੀਂ, ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਵੀ ਸਿਨੇਮਾਘਰ 100 ਫੀਸਦੀ ਖੋਲ੍ਹ ਦਿੱਤੇ ਗਏ ਹਨ।
ਦੱਸ ਦੇਈਏ ਕਿ ਗਿੱਪੀ ਗਰੇਵਾਲ ਦੀ ਫ਼ਿਲਮ ‘ਪਾਣੀ ’ਚ ਮਧਾਣੀ’ ਫ਼ਿਲਮ 5 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।