Priyanka Chopra’s husband Nick Jones has been suffering from the disease for 13 years
13 ਸਾਲ ਤੋਂ ਇਸ ਬੀਮਾਰੀ ਨਾਲ ਪੀੜਤ ਨੇ ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ
Mumbai: World-famous actress Priyanka Chopra’s husband and American singer Nick Jones shared a post on the occasion of National Diabetes Month revealing that he had been suffering from type one diabetes since he was a child. Are suffering from the disease. In this disease, Priyanka Chopra has supported her husband immensely and has also taken care of him.
Priyanka’s husband Nick Jones has shared a long note sharing his picture on his Instagram account. In this note, Nick Jones writes, “Today is the 16th anniversary of my association with him and this is the 16th anniversary of my diagnosis. I was 13 and playing with my brothers and I knew there was something wrong with my stomach.
When I went to my parents and told them that I needed to see a doctor. After knowing all the symptoms, the child specialist told me that I have type 1 diabetes. At that time I felt that I was ruined. I was very scared. And did that mean that my dream of touring the world and playing our music was gone?
“But I was determined not to slow down. But I had a supporter I trusted who never let me down,” Nick wrote. His wife Priyanka Chopra has helped him a lot in fighting the disease.
He further said that it is very important for you to have a partner who loves you, helps you and is considerate in every way. And I am really thankful to Priyanka for that. Nick Jones and Priyanka Chopra got married in 2018 at Umaid Bhawan in Jodhpur, after which the couple’s photos went viral.
13 ਸਾਲ ਤੋਂ ਇਸ ਬੀਮਾਰੀ ਨਾਲ ਪੀੜਤ ਨੇ ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ
ਮੁੰਬਈ- ਵਿਸ਼ਵ ਪ੍ਰਸਿੱਧ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਪਤੀ ਤੇ ਅਮਰੀਕਨ ਗਾਇਕ ਨਿਕ ਜੋਨਸ ਨੇ ਨੈਸ਼ਨਲ ਡਾਇਬੀਟੀਜ਼ ਮੰਥ ਦੇ ਮੌਕੇ ਤੇ ਇਕ ਪੋਸਟ ਸ਼ੇਅਰ ਕਰਕੇ ਖੁਲਾਸਾ ਕੀਤਾ ਕਿ ਉਹ ਛੋਟੀ ਉਮਰ ਤੋ ਹੀ ਟਾਈਪ ਵਨ ਦੇ ਡਾਇਬੀਟੀਜ਼ ਦਾ ਸ਼ਿਕਾਰ ਹੋ ਗਏ ਸਨ।ਅਤੇ ਪਿਛਲੇ 16 ਸਾਲ ਤੋਂ ਉਹ ਇਸ ਬੀਮਾਰੀ ਨਾਲ ਪੀੜਤ ਹਨ। ਇਸ ਬੀਮਾਰੀ ਵਿੱਚ ਪ੍ਰਿਯੰਕਾ ਚੋਪੜਾ ਨੇ ਪਤੀ ਦੀ ਬੇਹੱਦ ਸਪੋਰਟ ਕੀਤੀ ਅਤੇ ਧਿਆਨ ਵੀ ਰੱਖਿਆ ਹੈ।
ਪ੍ਰਿਯੰਕਾ ਦੇ ਪਤੀ ਨਿਕ ਜੋਨਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਇਕ ਲੰਬਾ ਨੋਟ ਸਾਂਝਾ ਕੀਤਾ ਹੈ। ਇਸ ਨੋਟ ਵਿੱਚ ਨਿਕ ਜੋਨਸ ਨੇ ਲਿਿਖਆ ਹੈ ‘ਅੱਜ ਮੇਰੇ ਨਾਲ ਇਸ ਨੂੰ ਜੁੜੇ ਹੋਏ 16 ਸਾਲ ਹੋ ਗਏ ਹਨ ਤੇ ਇਹ ਮੇਰੇ ਨਿਦਾਨ ਦੀ 16ਵੀਂ ਵਰ੍ਹੇਗੰਢ ਹੈ। ਮੈਂ 13 ਸਾਲ ਦਾ ਸੀ ਤੇ ਆਪਣੇ ਭਰਾਵਾਂ ਦੇ ਨਾਲ ਖੇਡ ਰਿਹਾ ਸੀ ਅਤੇ ਮੈਨੂੰ ਪਤਾ ਸੀ ਕਿ ਮੇਰੇ ਢਿੱਡ ਵਿੱਚ ਕੁਝ ਠੀਕ ਨਹੀਂ ਹੈ।
ਜਦੋ ਮੈਂ ਆਪਣੇ ਮਾਤਾ-ਪਿਤਾ ਦੇ ਕੋਲ ਗਿਆ ਤੇ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਡਾਕਟਰ ਨੂੰ ਦਿਖਾਉਣ ਦੀ ਲੋੜ ਹੈ।ਸਾਰੇ ਲੱਛਣ ਜਾਣਨ ਤੋਂ ਬਾਅਦ ਚਾਈਲਡ ਸਪੈਸ਼ਲਿਸਟ ਨੇ ਦੱਸਿਆ ਕਿ ਮੈਨੂੰ ਟਾਈਪ 1 ਡਾਇਬੀਟੀਜ਼ ਹੈ।ਤੇ ਉਸ ਵਖਤ ਮੈਨੂੰ ਲੱਗਿਆ ਕਿ ਮੈਂ ਬਰਬਾਦ ਹੋ ਗਿਆ। ਮੈਂ ਬਹੁਤ ਡਰ ਗਿਆ ਸੀ। ਅਤੇ ਇਸ ਦਾ ਮਤਲਬ ਇਹ ਸੀ ਕਿ ਦੁਨੀਆ ਦਾ ਦੌਰਾ ਕਰਨ ਤੇ ਸਾਡੇ ਸੰਗੀਤ ਨੂੰ ਚਲਾਉਣ ਦਾ ਮੇਰਾ ਸੁਫ਼ਨਾ ਖਤਮ ਹੋ ਗਿਆ ਸੀ?
ਨਿਕ ਨੇ ਅੱਗੇ ਲਿਿਖਆ ਕਿ, ‘ਪਰ ਮੈਂ ਵੱਚਨਬਧ ਸੀ ਕਿ ਮੈ ਆਪਣੇ ਆਪ ਨੂੰ ਹੌਲੀ ਨਹੀਂ ਕਰਨਾ ਹੈ।ਪਰ ਮੇਰੇ ਕੋਲ ਇਕ ਸਮਰਥਕ ਸੀ ਕਿ ਜਿਸ ਤੇ ਮੈਨੂੰ ਭਰੋਸਾ ਸੀ ਜਿਸ ਨੇ ਮੈਨੂੰ ਕਦੇ ਵੀ ਕਮਜ਼ੋਰ ਨਹੀਂ ਹੋਣ ਦਿੱਤਾ’। ਉਨ੍ਹਾਂ ਦੀ ਪਤਨੀ ਪ੍ਰਿਯੰਕਾ ਚੋਪੜਾ ਨੇ ਇਸ ਬੀਮਾਰੀ ਨਾਲ ਲੜਨ ਵਿੱਚ ਉਨ੍ਹਾਂ ਦੀ ਕਾਫੀ ਮਦਦ ਕੀਤੀ ਹੈ।
ਉਨ੍ਹਾਂ ਨੇ ਕਿਹਾ ਅੱਗੇ ਕਿਹਾ ਕਿ ਤੁਹਾਡੇ ਲਈ ਇਕ ਅਜਿਹਾ ਪਾਰਟਨਰ ਕਾਫੀ ਜ਼ਰੂਰੀ ਹੈ ਜੋ ਕਿ ਤੁਹਾਨੂੰ ਪਿਆਰ ਕਰੇ, ਤੁਹਾਡੀ ਮਦਦ ਕਰੇ ਤੇ ਹਰ ਤਰ੍ਹਾਂ ਨਾਲ ਵਿਚਾਰਸ਼ੀਲ ਹੋਵੇ। ਤੇ ਮੈਂ ਇਸ ਲਈ ਸੱਚ-ਮੁੱਚ ਪ੍ਰਿਯੰਕਾ ਦਾ ਧੰਨਵਾਦੀ ਹਾਂ। ਦੱਸ ਦੇਈਏ ਕਿ ਨਿਕ ਜੋਨਸ ਤੇ ਪ੍ਰਿਯੰਕਾ ਚੋਪੜਾ ਨੇ ਸਾਲ 2018 ਵਿੱਚ ਜੋਧਪੁਰ ਦੇ ਉਮੇਦ ਭਵਨ ਵਿੱਚ ਵਿਆਹ ਕੀਤਾ ਸੀ ਜਿਸ ਤੋਂ ਬਾਅਦ ਇਸ ਜੋੜੇ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ।