Trailer of Punjabi movie ‘Hosla Rakh’ released today, trailer won people’s hearts
ਅੱਜ ਪੰਜਾਬੀ ਫਿਲਮ ‘ਹੌਸਲਾ ਰੱਖ’ ਦਾ ਟਰੇਲਰ ਰਿਲੀਜ਼ ਹੋਇਆ, ਟਰੇਲਰ ਨੇ ਲੋਕਾ ਦਾ ਜਿੱਤਿਆ ਦਿਲ
Chandigarh: The trailer of the movie ‘Hosla Rakh’ has been released today. The film stars Shahnaz Gill along with Diljit Dosanjh, Shinda Grewal and Sonam Bajwa. The comedy timing of Diljit Dosanjh and Shahnaz Gill in the trailer is very good.
Let it be known that her fans are very excited and happy to see Shahnaz in the trailer of the film. And most of the comments below the trailer of the film coming for Shahnaz Gill.
Shahnaz Gill is also trending on Twitter. Everyone is looking at her in the film and praising her and sharing her beautiful pictures and videos from the movie trailer. The film is set to release on October 15.
ਅੱਜ ਪੰਜਾਬੀ ਫਿਲਮ ‘ਹੌਸਲਾ ਰੱਖ’ ਦਾ ਟਰੇਲਰ ਰਿਲੀਜ਼ ਹੋਇਆ, ਟਰੇਲਰ ਨੇ ਲੋਕਾ ਦਾ ਜਿੱਤਿਆ ਦਿਲ
ਚੰਡੀਗੜ੍ਹ – ਫ਼ਿਲਮ ‘ਹੌਸਲਾ ਰੱਖ’ ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਫ਼ਿਲਮ ਵਿੱਚ ਦਿਲਜੀਤ ਦੋਸਾਂਝ, ਸ਼ਿੰਦਾ ਗਰੇਵਾਲ ਤੇ ਸੋਨਮ ਬਾਜਵਾ ਦੇ ਨਾਲ ਸ਼ਹਿਨਾਜ਼ ਗਿੱਲ ਵੀ ਸ਼ਾਮਲ ਹੈ। ਟਰੇਲਰ ਵਿੱਚ ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ਦੀ ਕਾਮੇਡੀ ਟਾਈਮਿੰਗ ਲੋਕਾਂ ਨੂੰ ਬਹੁਤ ਵਧੀਆ ਲੱਗ ਰਹੀ ਹੈ।
ਦੱਸ ਦਈਏ ਕਿ ਫਿਲਮ ਦੇ ਟਰੇਲਰ ਵਿੱਚ ਸ਼ਹਿਨਾਜ਼ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਤੇ ਖ਼ੁਸ਼ ਹਨ।ਤੇ ਫਿਲਮ ਦੇ ਟਰੇਲਰ ਹੇਠਾਂ ਜ਼ਿਆਦਾਤਰ ਕੁਮੈਂਟਸ ਸ਼ਹਿਨਾਜ਼ ਗਿੱਲ ਨੂੰ ਲੈ ਕੇ ਹੀ ਆ ਰਹੇ ਹਨ।
ਸ਼ਹਿਨਾਜ਼ ਗਿੱਲ ਟਵਿਟਰ ਤੇ ਵੀ ਟਰੈਂਡ ਕਰ ਰਹੀ ਹੈ। ਹਰ ਕੋਈ ਉਸ ਨੂੰ ਫਿਲਮ ‘ਚ ਦੇਖ ਕੇ ਤਾਰੀਫ਼ ਕਰ ਰਿਹਾ ਹੈ ਤੇ ਫਿਲਮ ਦੇ ਟਰੇਲਰ ਤੋਂ ਉਸ ਦੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਨੂੰ ਸ਼ੇਅਰ ਕਰ ਰਿਹਾ ਹੈ। ਇਹ ਫ਼ਿਲਮ 15 ਅਕਤੂਬਰ ਨੂੰ ਰਿਲੀਜ਼ ਹੋਵੇਗੀ।