GTA News Media

Top Info Bar
22.1°C Toronto Loading date...
Featured

ਖ਼ਾਲਸਾ ਰਾਜ ਦੇ ਨਿਸ਼ਾਨਾਂ ‘ਤੇ ਇਤਰਾਜ਼ ਕਿਉਂ ? ਵੇਖੋ ਤਸਵੀਰਾਂ ਸਹਿਤ ਪ੍ਰਮਾਣ

ਖ਼ਾਲਸਾ ਰਾਜ ਦੇ ਨਿਸ਼ਾਨਾਂ ‘ਤੇ ਇਤਰਾਜ਼ ਕਿਉਂ ? ਵੇਖੋ ਤਸਵੀਰਾਂ ਸਹਿਤ ਪ੍ਰਮਾਣ
Share this post via:
13 ਨਵੰਬਰ 1980 ਨੂੰ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 200 ਸਾਲਾ ਜਨਮ ਦਿਹਾੜਾ ਸ਼ਤਾਬਦੀ ਰੂਪ ਵਿਚ ਮਨਾਇਆ ਗਿਆ। ਉਸ ਮੌਕੇ ਸ਼੍ਰੋਮਣੀ ਕਮੇਟੀ ਨੇ ਜਿਥੇ ਅਟਾਰੀ ਤੋਂ ਲੈ ਕੇ ਰਾਮਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਮਾਰਚ ਕੀਤਾ ਉਥੇ ਇਕ ਸਿੱਕਾ ਅਤੇ ਸੋਵੀਨਾਰ ਜਾਰੀ ਕੀਤਾ, ਜਿਨ੍ਹਾਂ ਵਿਚ ਲਾਹੌਰ ਦਾ ਸ਼ਾਹੀ ਕਿਲ੍ਹਾ ਤੇ ਕਿਲ੍ਹੇ ‘ਤੇ ਖ਼ਾਲਸਾ ਰਾਜ ਦਾ ਝੰਡਾ ਝੂਲਦਾ ਦਿਖਾਇਆ ਗਿਆ। ਖਾਸ ਤੌਰ ਇਸ ਖ਼ਾਲਸਾ ਰਾਜ ਦੇ ਝੰਡੇ ਵਾਲੀਆਂ ਤਸਵੀਰ ਸਹਿਤ ਛਪੇ ਸੋਵੀਨਾਰ ਵਿਚ ਛਪਣ ਲਈ ਉਸ ਵੇਲੇ ਦੇ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ, ਗ੍ਰਹਿ ਮੰਤਰੀ ਗਿਆਨੀ ਜੈਲ ਸਿੰਘ, ਗਵਰਨਰ ਪੰਜਾਬ, ਗਵਰਨਰ ਬਿਹਾਰ, ਗਵਰਨਰ ਗੋਆ, ਗਵਰਨਰ ਉੱਤਰ ਪ੍ਰਦੇਸ, ਮੁੱਖ ਮੰਤਰੀ ਪੰਜਾਬ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਅਪਣੇ ਸੰਦੇਸ਼ ਭੇਜੇ। ਕਿਸੇ ਨੇ ਨਹੀਂ ਆਖਿਆ ਕਿ ਇਸ ਵਿਚ ਖ਼ਾਲਸਾਈ ਰਾਜ ਦੇ ਝੰਡੇ ਦੀਆ ਤਸਵੀਰਾਂ ਹਨ। ਫਿਰ ਹੁਣ ਇਤਰਾਜ ਕਿਉਂ? ਇਹ ਨਿਸ਼ਾਨ ਸਾਡੀ ਵਿਰਾਸਤ ਹਨ ਤੇ ਸੰਸਾਰ ਦੀ ਹਰ ਕੌਮ ਅਪਣੀ ਵਿਰਾਸਤ ‘ਤੇ ਮਾਣ ਕਰਦੀ ਹੈ।