GTA News Media

Top Info Bar
22.1°C Toronto Loading date...
Health

ਇੰਝ ਕਰੋ ਕੋਰੋਨਾ ਦਾ ਸਾਹਮਣਾ , ਇਨ੍ਹਾਂ 5 ਫਲਾਂ ਨਾਲ ਵਧਾਓ ਇਮਿਊਨਿਟੀ

ਇੰਝ ਕਰੋ ਕੋਰੋਨਾ ਦਾ ਸਾਹਮਣਾ , ਇਨ੍ਹਾਂ 5 ਫਲਾਂ ਨਾਲ ਵਧਾਓ ਇਮਿਊਨਿਟੀ
Share this post via:

ਕੋਰੋਨਾ ਕਾਲ ਦੇ ਦੌਰਾਨ ਆਪਣੇ ਆਪ ਨੂੰ ਫਿੱਟ ਰੱਖਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ।ਕਿੳੇੁਕਿ ਠੰਢ ਵਿੱਚ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ, ਅਜਿਹੇ ਵਿੱਚ ਕੋਈ ਵੀ ਵਾਇਰਸ ਸਰੀਰ ਤੇ ਜਲਦੀ ਹਮਲਾ ਕਰਦਾ ਹੈ। ਸਰੀਰ ਨੂੰ ਮਜ਼ਬੂਤ ਰੱਖਣ ਤੇ ਇਸ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਇਮਿਊਨਿਟੀ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਕਰਕੇ ਤੁਹਾਡੀ ਖੁਰਾਕ ਪੋਸ਼ਕ ਤੱਤਾਂ ਨਾਲ ਭਰਪੂਰ ਹੋਣੀ ਚਾਹੀਦੀ ਹੈ।

ਸਿਹਤ ਮਾਹਿਰਾਂ ਅਨੁਸਾਰ ਤੁਹਾਨੂੰ ਵਿਟਾਮਿਨ ਸੀ ਤੇ ਵਿਟਾਮਿਨ ਡੀ ਨਾਲ ਭਰਪੂਰ ਭੋਜਨਾਂ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸਰਦੀਆਂ ਵਿੱਚ ਤੁਸੀਂ ਕੀਵੀ, ਸੰਤਰਾ, ਸਟ੍ਰਾਬੇਰੀ ਤੇ ਹੋਰ ਫਲਾਂ ਨਾਲ ਇਮਿਊਨਿਟੀ ਨੂੰ ਮਜ਼ਬੂਤ ਕਰ ਸਕਦੇ ਹੋ। ਸਵਾਦ ਤੇ ਗੁਣਾ ਨਾਲ ਭਰਪੂਰ ਫਲ ਖਾਣ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਇਸ ਲਈ ਡਾਈਟ ਵਿੱਚ ਇਹ 5 ਫਲ ਜ਼ਰੂਰ ਸ਼ਾਮਲ ਕਰੋ। ਇਨ੍ਹਾ ਫਲਾ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ।

ਸੰਤਰਾ – ਸੰਤਰਾ ਵਿਟਾਮਿਨ ਸੀ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।ਇਸ ਨੂੰ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਤੇ ਖੁਨ ਵੀ ਸਾਫ਼ ਰਹਿੰਦਾ ਹੈ। ਇਸ ‘ਚ ਵਿਟਾਮਿਨ ਸੀ ਤੇ ਫਾਈਬਰ ਸਭ ਤੋਂ ਜਿਆਦਾ ਹੁੰਦਾ ਹੈ। ਵਿਟਾਮਿਨ ਡੀ, ਕੈਲਸ਼ੀਅਮ ਤੇ ਵਿਟਾਮਿਨ ਬੀ ਦੀ ਕਮੀ ਨੂੰ ਵੀ ਸੰਤਰਾ ਖਾਣ ਨਾਲ ਦੂਰ ਕੀਤਾ ਜਾ ਸਕਦਾ ਹੈ।

ਅਮਰੂਦ- ਅਮਰੂਦ ਇੱਕ ਸਸਤਾ ਤੇ ਪੌਸ਼ਟਿਕ ਫਲ ਹੈ। ਅਮਰੂਦ ਵਿੱਚ ਤਾ ਸੰਤਰੇ ਨਾਲੋਂ ਵੀ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ। ਅਮਰੂਦ ਵਿੱਚ ਕੈਲੋਰੀ ਦੀ ਬਹੁਤ ਘੱਟ ਮਾਤਰਾ ਹੁੰਦੀ ਹੈ, ਇਸ ਲਈ ਇਹ ਭਾਰ ਘਟਾਉਣ ‘ਚ ਵੀ ਮਦਦਗਾਰ ਹੁੰਦਾ ਹੈ।

ਪਪੀਤਾ – ਪਪੀਤਾ ਪਾਚਨ ਕਿਿਰਆ ਲਈ ਸਭ ਤੋਂ ਵਧੀਆ ਫਲ ਮੰਨਿਆ ਜਾਂਦਾ ਹੈ। ਪਪੀਤਾ ਪੇਟ ਨੂੰ ਫਿੱਟ ਰੱਖਦਾ ਹੈ ਤੇ ਭਾਰ ਨੂੰ ਵੀ ਘੱਟ ਕਰਦਾ ਹੈ। ਇਸ ਵਿੱਚ ਵਿਟਾਮਿਨ-ਸੀ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਇਸ ਨਾਲ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਵੀ ਵਧਦੀ ਹੈ। ਇਕ ਕੱਪ ਪਪੀਤਾ ਖਾਣ ਨਾਲ ਤੁਹਾਨੂੰ 88 ਮਿਲੀਗ੍ਰਾਮ ਪੋਸ਼ਕ ਤੱਤ ਮਿਲਦੇ ਹਨ।

ਸਟ੍ਰਾਬੇਰੀ – ਸਟ੍ਰਾਬੇਰੀ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਇਸ ਤੋਂ ਬਿਨਾ ਸਟ੍ਰਾਬੇਰੀ ਵਿਟਾਮਿਨ-ਸੀ ਤੇ ਹੋਰ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਫਲ ਵੀ ਹੈ। ਇੱਕ ਕੱਪ ਸਟ੍ਰਾਬੇਰੀ ਖਾਣ ਨਾਲ ਇਹ ਤੁਹਾਨੂੰ 100 ਮਿਲੀਗ੍ਰਾਮ ਵਿਟਾਮਿਨ-ਸੀ ਦੇਣ ਦਾ ਕੰਮ ਕਰਦਾ ਹੈ।

ਕੀਵੀ – ਭਾਵੇਕਿ ਕੀਵੀ ਇੱਕ ਬਹੁਤ ਮਹਿੰਗਾ ਫਲ ਹੈ ਪਰ ਇੱਕ ਕੀਵੀ ਤੁਹਾਨੂੰ ਲਗਪਗ 85 ਮਿਲੀਗ੍ਰਾਮ ਵਿਟਾਮਿਨ ਸੀ ਦਿੰਦਾ ਹੈ। ਇਸ ਤੋਂ ਬਿਨਾ ਕੀਵੀ ਵਿੱਚ ਵਿਟਾਮਿਨ ਕੇ ਤੇ ਈ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਕੀਵੀ ਕਈ ਹੋਰ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ ਜੋ ਕਿ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।