GTA News Media

Top Info Bar
22.1°C Toronto Loading date...
Canada Health Punjab Toronto/GTA

ਉਨਟਾਰੀਓ ਵਿਖੇ ਖੰਘ ਦੇ ਮਾਮਲਿਆਂ ਵਿੱਚ ਵਾਧਾ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ

ਉਨਟਾਰੀਓ ਵਿਖੇ ਖੰਘ ਦੇ ਮਾਮਲਿਆਂ ਵਿੱਚ ਵਾਧਾ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
Share this post via:

ਉਨਟਾਰੀਓ ਵਿੱਚ ਵੂਪਿੰਗ ਕਫ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਜਿਸ ਨਾਲ ਸਿਹਤ ਮਹਿਕਮਿਆਂ ਨੇ ਅੱਠ ਇਲਾਕਿਆਂ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਲਈ ਚੇਤਾਵਨੀ ਜਾਰੀ ਕੀਤੀ ਹੈ। ਇਹ ਖੰਘ, ਜਿਸਨੂੰ ਵੂਪਿੰਗ ਕਫ ਕਿਹਾ ਜਾਂਦਾ ਹੈ, ਇੱਕ ਮਰੀਜ਼ ਤੋਂ ਦੂਸਰੇ ਵਿੱਚ ਤੇਜ਼ੀ ਨਾਲ ਫੈਲ ਸਕਦੀ ਹੈ। ਇਸਦੇ ਸ਼ੁਰੂਆਤੀ ਲੱਛਣ ਆਮ ਖੰਘ ਵਰਗੇ ਹੁੰਦੇ ਹਨ, ਪਰ ਇਹ ਫੇਫੜਿਆਂ ਵਿੱਚ ਗੰਭੀਰ ਇਨਫੈਕਸ਼ਨ ਪੈਦਾ ਕਰ ਸਕਦੀ ਹੈ, ਜਿਸ ਨਾਲ ਮਰੀਜ਼ ਦੀ ਸਿਹਤ ਵਿਗੜ ਸਕਦੀ ਹੈ।

ਟੋਰਾਂਟੋ ਪਬਲਿਕ ਹੈਲਥ ਦੇ ਐਸੋਸੀਏਟ ਮੈਡੀਕਲ ਅਧਿਕਾਰੀ ਡਾ. ਐਲੀਸਨ ਕ੍ਰਿਸ ਨੇ ਜਾਣਕਾਰੀ ਦਿੱਤੀ ਕਿ ਇਸ ਸਾਲ ਜਨਵਰੀ ਤੋਂ ਮਈ ਦੇ ਵਿਚਕਾਰ 206 ਕੇਸ ਰਿਪੋਰਟ ਕੀਤੇ ਗਏ ਹਨ, ਜਦਕਿ ਮਹਾਂਮਾਰੀ ਤੋਂ ਪਹਿਲਾਂ ਕਦੇ ਵੀ ਸਾਲ ਦੌਰਾਨ ਮਰੀਜ਼ਾਂ ਦੀ ਗਿਣਤੀ 151 ਤੋਂ ਵੱਧ ਨਹੀਂ ਸੀ ਗਈ। ਲੋਕ ਕਈ ਵਾਰ ਵੂਪਿੰਗ ਕਫ ਨੂੰ ਆਮ ਖੰਘ ਸਮਝ ਕੇ ਨਜ਼ਰਅੰਦਾਜ਼ ਕਰ ਦੇਂਦੇ ਹਨ, ਜੋ ਖਤਰਨਾਕ ਸਾਬਤ ਹੋ ਸਕਦਾ ਹੈ। ਮਹਾਂਮਾਰੀ ਦੌਰਾਨ ਸਮਾਜਿਕ ਦੂਰੀ ਅਤੇ ਹੋਰ ਸਾਵਧਾਨੀਆਂ ਕਾਰਨ ਵੂਪਿੰਗ ਕਫ ਦੇ ਕੇਸਾਂ ਵਿੱਚ ਕਮੀ ਆਈ ਸੀ, ਪਰ ਹੁਣ ਇਸ ਸਾਲ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ। ਜੂਨ ਅਤੇ ਜੁਲਾਈ ਦੇ ਅੰਕੜਿਆਂ ਤੋਂ ਸਪਸ਼ਟ ਹੋਵੇਗਾ ਕਿ ਕੀ ਹਾਲਾਤ ਹੋ ਰਹੇ ਹਨ। ਡਾ. ਕ੍ਰਿਸ ਨੇ ਲੋਕਾਂ ਨੂੰ ਵੈਕਸੀਨੇਸ਼ਨ ਲਗਵਾਉਣ ਦੀ ਸਲਾਹ ਦਿੱਤੀ ਹੈ, ਤਾਂ ਜੋ ਇਸ ਖਤਰਨਾਕ ਬਿਮਾਰੀ ਤੋਂ ਬਚਿਆ ਜਾ ਸਕੇ।