ਕਰੇਲਿਆਂ ਨਾਲ ਕਦੇ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਹੋ ਸਕਦੀ ਹੈ ਗੜਬੜ
ਕਰੇਲੇ ਦਾ ਨਾਂ ਸੁਣਦਿਆਂ ਹੀ ਕੁਝ ਲੋਕਾਂ ਨੂੰ ਕੌੜੇਪਣ ਦਾ ਅਹਿਸਾਸ ਹੋਣਾ ਸ਼ੂਰੂ ਹੋ ਜਾਂਦਾ ਹੈ। ਕਈ ਲੋਕਾਂ ਨੂੰ ਇਸ ਦੀ ਕੁੜੱਤਣ ਪਸੰਦ ਨਹੀਂ ਹੁੰਦੀ, ਪਰ ਇਹ ਸਬਜ਼ੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਕਰੇਲੇ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕਰੇਲੇ ਦੇ ਨਾਲ ਕੁਝ ਖਾਸ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਸਰੀਰ ਦੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ। ਜਾਣੋ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਕਰੇਲੇ ਦੇ ਨਾਲ ਨਹੀਂ ਖਾਣਾ ਚਾਹੀਦਾ।
ਦੁੱਧ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਦੱਸਿਆ ਗਿਆ ਹੈ ਪਰ ਜਦੋਂ ਇਸ ਨੂੰ ਕਰੇਲੇ ਦੇ ਨਾਲ ਮਿਲਾ ਲਿਆ ਜਾਵੇ ਤਾਂ ਇਹ ਸਰੀਰ ਲਈ ਹਾਨੀਕਾਰਕ ਸਾਬਿਤ ਹੁੰਦਾ ਹੈ। ਗਲਤੀ ਨਾਲ ਵੀ ਇਨ੍ਹਾਂ ਦੋਵਾਂ ਦਾ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਪੇਟ ਦਰਦ, ਕਬਜ਼ ਅਤੇ ਜਲਨ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਗਰਮੀਆਂ ਦਾ ਮੌਸਮ ਆ ਗਿਆ ਹੈ, ਅਜਿਹੇ ‘ਚ ਮੰਡੀ ‘ਚ ਅੰਬਾਂ ਦੀ ਵੱਡੀ ਖੇਪ ਆ ਗਈ ਹੈ। ਅੰਬ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਹੈ। ਦੱਸ ਦਈਏ ਕਿ ਜਲਦਬਾਜ਼ੀ ‘ਚ ਕਦੇ ਵੀ ਅੰਬ ਦੇ ਨਾਲ ਕਦੇ ਵੀ ਕਰੇਲਾ ਦਾ ਸੇਵਨ ਨਾ ਕਰਨਾ, ਨਹੀਂ ਤਾਂ ਮਤਲੀ, ਜਲਨ ਅਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਸਕਦੀਆਂ ਹਨ ਅਤੇ ਜੇਕਰ ਇਹ ਸਮੱਸਿਆ ਵਧ ਜਾਂਦੀ ਹੈ ਤਾਂ ਤੁਹਾਨੂੰ ਡਾਕਟਰ ਕੋਲ ਜਾਣਾ ਪੈ ਸਕਦਾ ਹੈ।
ਜਦੋਂ ਵੀ ਤੁਸੀਂ ਕਰੇਲਾ ਖਾਂਦੇ ਹੋ, ਤਾਂ ਤੁਹਾਨੂੰ ਕਦੇ ਵੀ ਇਸ ਦੇ ਨਾਲ ਗਲਤੀ ਨਾਲ ਮੂਲੀ ਨਹੀਂ ਖਾਣੀ ਚਾਹੀਦੀ। ਨਹੀਂ ਤਾਂ ਤੁਹਾਨੂੰ ਐਸੀਡਿਟੀ ਦੇ ਨਾਲ-ਨਾਲ ਜ਼ੁਕਾਮ ਅਤੇ ਫਲੂ ਦੀ ਭਿਆਨਕ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮੂਲੀ ਨੂੰ ਕਰੇਲੇ ਤੋਂ ਹਮੇਸ਼ਾ ਦੂਰ ਰੱਖਣਾ ਚਾਹੀਦਾ ਹੈ।