GTA News Media

Top Info Bar
22.1°C Toronto Loading date...
Health

ਕੀ ਜ਼ਿਆਦਾ ਨਮਕ ਖਾਣ ਨਾਲ ਬਣ ਜਾਂਦੀ ਹੈ ਕਿਡਨੀ ਵਿਚ ਪੱਥਰੀ? ਜਾਣੋ ਬਚਾਅ ਦੇ ਅਸਲ ਤਰੀਕੇ

ਕੀ ਜ਼ਿਆਦਾ ਨਮਕ ਖਾਣ ਨਾਲ ਬਣ ਜਾਂਦੀ ਹੈ ਕਿਡਨੀ ਵਿਚ ਪੱਥਰੀ? ਜਾਣੋ ਬਚਾਅ ਦੇ ਅਸਲ ਤਰੀਕੇ
Share this post via:

ਇਕ ਧਾਰਨਾ ਇਹ ਹੈ ਕਿ ਬਹੁਤ ਜ਼ਿਆਦਾ ਨਮਕ ਖਾਣ ਨਾਲ ਵੀ ਕਿਡਨੀ ਸਟੋਨ ਬਣ ਜਾਂਦਾ ਹੈ। ਕੀ ਇਹ ਸੱਚ ਹੈ? ਆਓ ਤੁਹਾਨੂੰ ਇਸ ਧਾਰਨਾ ਦਾ ਕੱਚ ਸੱਚ ਦੱਸੀਏ ਤੇ ਫੇਰ ਕਿਡਨੀ ਸਟੋਨ ਤੋਂ ਰਾਹਤ ਲਈ ਕੁਝ ਜ਼ਰੂਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ –

ਕੀ ਜ਼ਿਆਦਾ ਨਮਕ ਕਿਡਨੀ ਸਟੋਨ ਬਣਾਉਂਦਾ ਹੈ

ਨਮਕ ਸਾਡੇ ਖਾਣੇ ਦੇ ਸੁਆਦ ਨੂੰ ਵਧਾਉਂਦਾ ਹੈ। ਇਸ ਨਾਲ ਖਾਣੇ ਵਿਚ ਸੁਆਦ ਆਉਂਦਾ ਹੈ। ਨਿੱਤ ਦੇ ਭੋਜਨ ਵਿਚ ਖਾਧੀਆਂ ਜਾਣ ਵਾਲੀਆਂ ਸਬਜ਼ੀਆਂ, ਦਾਲਾਂ ਹੀ ਨਹੀਂ ਬਲਕਿ ਦਹੀਂ, ਫਲਾਂ ਆਦਿ ਨਾਲ ਵੀ ਲੋਕ ਨਮਕ ਖਾਣਾ ਪਸੰਦ ਕਰਦੇ ਹਨ। ਪਰ ਕਿਡਨੀ ਸਟੋਨ ਦੀ ਗੱਲ ਆਉਂਦੀ ਹੈ ਤਾਂ ਇਹ ਗੱਲ ਸੱਚ ਹੈ ਕਿ ਜ਼ਿਆਦਾ ਨਮਕ ਕਿਡਨੀ ਸਟੋਨ ਦੀ ਸਮੱਸਿਆ ਪੈਦਾ ਕਰਦਾ ਹੈ।

ਨਮਕ ਦੇ ਵਧੇਰੇ ਸੇਵਨ ਨਾਲ ਪੇਸ਼ਾਬ ਵਿਚ ਕੈਲਸ਼ੀਅਮ ਦੀ ਮਾਤਰਾ ਵੱਧ ਜਾਂਦੀ ਹੈ, ਇਸ ਨਾਲ ਸਟੋਨ ਦਾ ਖਤਰਾ ਵਧਦਾ ਹੈ। ਨਮਕ ਦੇ ਕਿਡਨੀ ਸਟੋਨ ਟ੍ਰਿਗਰ ਹੋ ਸਕਦਾ ਹੈ, ਜਿਸ ਨਾਲ ਤੇਜ ਦਰਦ ਹੋਣ ਲਗਦਾ ਹੈ। ਵਿਸ਼ਵ ਸਿਹਤ ਸੰਸਥਾ (WHO) ਦਾ ਕਹਿਣਾ ਹੈ ਕਿ ਇਕ ਆਮ ਇਨਸਾਨ ਨੂੰ ਦਿਨ ਵਿਚ 5 ਗ੍ਰਾਮ ਤੋਂ ਘੱਟ ਨਮਕ ਖਾਣਾ ਚਾਹੀਦਾ ਹੈ। ਜੋ ਲੋਕ ਕਿਡਨੀ ਸਟੋਨ ਦੀ ਸਮੱਸਿਆ ਤੋਂ ਪੀੜਤ ਹਨ, ਉਹਨਾਂ ਨੂੰ ਤਾਂ ਨਮਕ ਦਾ ਸੇਵਨ ਹੋਰ ਵੀ ਘਟਾਉਣਾ ਚਾਹੀਦਾ ਹੈ।

ਕਿਡਨੀ ਸਟੋਨ ਤੋਂ ਬਚਾਅ ਦੇ ਤਰੀਕੇ

  • ਅਖਰੋਟ, ਚਾਹ ਅਤੇ ਚਾਕਲੇਟ ਦਾ ਸੇਵਨ ਕਿਡਨੀ ਸਟੋਨ ਦੀ ਸਮੱਸਿਆ ਵਧਾਉਂਦਾ ਹੈ। ਇਹਨਾਂ ਤੋਂ ਪ੍ਰਹੇਜ਼ ਕਰੋ।
  • ਕਿਡਨੀ ਸਟੋਨ ਨਾਲ ਪੀੜਤਾਂ ਲਈ ਜ਼ਿਆਦਾ ਨਾੱਨਵੈਜ ਖਾਣਾ ਵੀ ਉਚਿਤ ਨਹੀਂ ਹੈ। ਨਾੱਨਵੈਜ ਨਾਲ ਯੂਰਿਕ ਐਸਿਡ ਵਧਦਾ ਹੈ, ਜੋ ਕਿਡਨੀ ਸਟੋਨ ਬਣਾਉਂਦਾ ਹੈ।
  • ਕੋਲਡ ਡ੍ਰਿਕਸ, ਸੌਡਾ, ਸਾਫਟ ਡ੍ਰਿਕ ਆਦਿ ਕਿਡਨੀ ਸਟੋਨ ਦੀ ਸਮੱਸਿਆ ਨੂੰ ਵਧਾ ਦਿੰਦੇ ਹਨ, ਇਸ ਲਈ ਇਹਨਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
  • ਜਿਸ ਇਨਸਾਨ ਨੂੰ ਕਿਡਨੀਆਂ ਨਾਲ ਸੰਬੰਧਤ ਕੋਈ ਸਮੱਸਿਆ ਹੈ ਤਾਂ ਪਾਣੀ ਉਸ ਦਾ ਖ਼ੁਦਾ ਹੈ। ਅਜਿਹੇ ਲੋਕਾਂ ਨੂੰ ਹਰ ਰੋਜ਼ 3 ਤੋਂ 5 ਲੀਟਰ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।
  • ਕੈਲਸ਼ੀਅਮ ਨਾਲ ਭਰਪੂਰ ਭੋਜਨ ਕਿਡਨੀ ਸਟੋਨ ਦੀ ਸਮੱਸਿਆ ਤੋਂ ਬਚਾਉਂਦਾ ਹੈ। ਇਸ ਲਈ ਦੁੱਧ, ਦਹੀਂ, ਪਨੀਰ, ਸੋਆਬੀਨ, ਬਾਦਾਮ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਖਾਓ।