ਕੜ੍ਹੀ ਪੱਤਾ ਨੂੰ ਖੁਰਾਕ ‘ਚ ਸ਼ਾਮਿਲ ਕਰਨ ਦੇ ਫਾਇਦੇ
- ਵਿਟਾਮਿਨ ਸੀ ਨਾਲ ਭਰਪੂਰ ਹੋਣ ਕਰਕੇ, ਕੜ੍ਹੀ ਪੱਤੇ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਅਤੇ ਆਕਸੀਟੇਟਿਵ ਤਣਾਅ ਨੂੰ ਰੋਕਣ ਵਿੱਚ ਮਦਦ ਕਰਦੇ ਹਨ।
- ਇਸ ‘ਚ ਮੌਜੂਦ ਐਂਟੀਆਕਸੀਡੈਂਟ ਪੇਟ ਨੂੰ ਸਿਹਤਮੰਦ ਰੱਖਣ ਅਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ‘ਚ ਮਦਦ ਕਰਦੇ ਹਨ।
- ਕੜ੍ਹੀ ਪੱਤੇ ਵਿੱਚ ਮੌਜੂਦ ਵਿਟਾਮਿਨ ਏ ਅੱਖਾਂ ਦੀ ਰੋਸ਼ਨੀ ਵਿੱਚ ਸੁਧਾਰ ਕਰਨ ਅਤੇ ਅੱਖਾਂ ਨਾਲ ਸਬੰਧਤ ਹੋਰ ਸਮੱਸਿਆਵਾਂ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
- ਇਹ ਚਮੜੀ ਦੇ ਸੈੱਲਾਂ ਵਿੱਚ ਖੂਨ ਅਤੇ ਆਕਸੀਜਨ ਦੇ ਪ੍ਰਵਾਹ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰਦਾ ਹੈ, ਜੋ ਵਾਲਾਂ ਦੀ ਸਿਹਤ ਨੂੰ ਸੁਧਾਰਨ ਵਿੱਚ ਤੁਹਾਡੀ ਮਦਦ ਕਰਦਾ ਹੈ।
- ਕੜ੍ਹੀ ਪੱਤੇ ਵਿੱਚ ਮੌਜੂਦ ਵਿਟਾਮਿਨ ਈ ਚਮੜੀ ਦੀ ਸਿਹਤ ਨੂੰ ਵਧਾਉਣ ਮੁਹਾਸੇ ਅਤੇ ਹੋਰ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ।
ਕੀ ਕੜ੍ਹੀ ਪੱਤਾ ਰੋਜ਼ਾਨਾ ਖਾਣਾ ਸਹੀ ਹੈ?
ਭਾਵੇਂ ਕੜੀ ਪੱਤਾ ਸਿਹਤ ਲਈ ਬਹੁਤ ਫਾਇਦੇਮੰਦ ਹੈ ਪਰ ਹਰ ਚੀਜ਼ ਨੂੰ ਖਾਣ ਦਾ ਸਹੀ ਤਰੀਕਾ ਹੁੰਦਾ ਹੈ। ਕੜ੍ਹੀ ਪੱਤੇ ਨਾਲ ਵੀ ਅਜਿਹਾ ਹੀ ਹੁੰਦਾ ਹੈ ਕਿਉਂਕਿ ਯੂ.ਐੱਸ.ਡੀ.ਏ ਡੇਟਾ ਵਿੱਚ ਕੜ੍ਹੀ ਪੱਤੇ ਲਈ ਕੋਈ ਮਿਆਰੀ ਹਿੱਸੇ ਦਾ ਆਕਾਰ ਨਹੀਂ ਹੈ, ਇਸ ਲਈ ਇਹ ਯਕੀਨੀ ਤੌਰ ‘ਤੇ ਜਾਣਨਾ ਮੁਸ਼ਕਲ ਹੈ ਕਿ ਕੜ੍ਹੀ ਪੱਤਿਆਂ ਨਾਲ ਖਾਣਾ ਬਣਾਉਣ ਵੇਲੇ ਤੁਹਾਨੂੰ ਕਿੰਨੇ ਪੌਸ਼ਟਿਕ ਤੱਤ ਅਤੇ ਕੈਲੋਰੀਆਂ ਮਿਲਦੀਆਂ ਹਨ। ਅਜਿਹੇ ‘ਚ ਇਸ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਨਾਲ ਸਲਾਹ ਕਰੋ ਅਤੇ ਇਸ ਦੀ ਸਹੀ ਖੁਰਾਕ ਬਾਰੇ ਜਾਣਕਾਰੀ ਲਓ।
ਇਨ੍ਹਾਂ ਤਰੀਕਿਆਂ ਨਾਲ ਕੜ੍ਹੀ ਪੱਤੇ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ
ਤੜਕਾ ਦੇ ਤੌਰ ‘ਤੇ : ਤੁਸੀਂ ਵੱਖ-ਵੱਖ ਪਕਵਾਨਾਂ ਲਈ ਤੜਕਾ ਤਿਆਰ ਕਰਨ ਲਈ ਕੜ੍ਹੀ ਪੱਤੇ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਨਾ ਸਿਰਫ ਖਾਣੇ ਦਾ ਸਵਾਦ ਵਧੇਗਾ, ਸਗੋਂ ਇਹ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੋਵੇਗਾ।
ਚਾਹ ਦੇ ਰੂਪ ‘ਚ : ਜੇਕਰ ਤੁਸੀਂ ਚਾਹੋ ਤਾਂ ਚਾਹ ਬਣਾ ਕੇ ਆਪਣੀ ਡਾਈਟ ‘ਚ ਕੜ੍ਹੀ ਪੱਤੇ ਨੂੰ ਸ਼ਾਮਿਲ ਕਰ ਸਕਦੇ ਹੋ। ਆਪਣੇ ਦਿਨ ਦੀ ਸ਼ੁਰੂਆਤ ਕੜ੍ਹੀ ਪੱਤੇ ਚਾਹ ਨਾਲ ਕਰਨਾ ਵੀ ਇੱਕ ਸਿਹਤਮੰਦ ਵਿਚਾਰ ਹੈ।
ਪਾਊਡਰ ਤਿਆਰ ਕਰੋ : ਤੁਸੀਂ ਚਾਹੋ ਤਾਂ ਕੜ੍ਹੀ ਪੱਤੇ ਦਾ ਪਾਊਡਰ ਬਣਾ ਕੇ ਵੀ ਵਰਤ ਸਕਦੇ ਹੋ। ਇਸ ਦੇ ਲਈ ਇਸ ਨੂੰ ਧੁੱਪ ‘ਚ ਸੁਕਾ ਕੇ ਇਸਦਾ ਪਾਊਡਰ ਬਣਾ ਲਓ ਅਤੇ ਸਲਾਦ, ਸੂਪ, ਹੈਲਥ-ਡ੍ਰਿੰਕ ‘ਚ ਮਿਲਾ ਕੇ ਇਸਦਾ ਸੇਵਨ ਕਰੋ।
ਕੱਚਾ ਚਬਾਉਣਾ : ਇੱਕ ਚੰਗੇ ਅਤੇ ਸਿਹਤਮੰਦ ਦਿਨ ਦੀ ਸ਼ੁਰੂਆਤ ਕਰਨ ਲਈ, ਤੁਸੀਂ ਕੜ੍ਹੀ ਪੱਤੇ ਨੂੰ ਧੋ ਕੇ ਚਬਾ ਸਕਦੇ ਹੋ ਅਤੇ ਸਵੇਰੇ ਉਨ੍ਹਾਂ ਨੂੰ ਖਾਲੀ ਪੇਟ ਖਾ ਸਕਦੇ ਹੋ।