GTA News Media

Top Info Bar
22.1°C Toronto Loading date...
Health

ਜੇ ਤੁਹਾਨੂੰ ਵਾਰ-ਵਾਰ ਪਿਆਸ ਲੱਗਦੀ ਹੈ ਤਾਂ ਨਾ ਕਰੋ ਨਜ਼ਰਅੰਦਾਜ਼

ਜੇ ਤੁਹਾਨੂੰ ਵਾਰ-ਵਾਰ ਪਿਆਸ ਲੱਗਦੀ ਹੈ ਤਾਂ ਨਾ ਕਰੋ ਨਜ਼ਰਅੰਦਾਜ਼
Share this post via:

ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਜਿੰਨਾ ਮਰਜ਼ੀ ਪਾਣੀ ਪੀ ਲਓ ਪਰ ਪਿਆਸ ਨਹੀਂ ਬੁਝਦੀ। ਕੁਝ ਲੋਕ ਆਪਣੀ ਦਿਨ ਭਰ ‘ਚ 2 ਤੋਂ 3 ਲਿਟਰ ਪਾਣੀ ਪੀਂਦੇ ਹਨ, ਜੋ ਸਾਡੀ ਸਿਹਤ ਲਈ ਚੰਗੀ ਗੱਲ ਹੈ ਪਰ ਇੰਨਾ ਪਾਣੀ ਪੀਣ ਦੇ ਬਾਵਜੂਦ ਜੇ ਤੁਹਾਨੂੰ ਵਾਰ-ਵਾਰ ਪਿਆਸ ਲੱਗਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਸਰੀਰ ਤੁਹਾਨੂੰ ਕੁਝ ਸੰਕੇਤ ਦੇ ਰਿਹਾ ਹੈ ਜਿਨ੍ਹਾਂ ਨੂੰ ਤੁਹਾਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਡੀਹਾਈਡ੍ਰੇਸ਼ਨ ਦੀ ਸਮੱਸਿਆ: ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੋ ਸਕਦਾ ਹੈ ਕਿ ਤੁਹਾਡੇ ਸਰੀਰ ‘ਚ ਪਾਣੀ ਦੀ ਘਾਟ ਹੈ ਜਿਸ ਕਾਰਨ ਤੁਹਾਨੂੰ ਵਾਰ-ਵਾਰ ਪਾਣੀ ਦੀ ਪਿਆਸ ਲੱਗ ਰਹੀ ਹੈ। ਇਨ੍ਹਾਂ ਦੇ ਲੱਛਣ ਵਾਰ-ਵਾਰ ਪਿਆਸ ਲੱਗਣਾ, ਮੂੰਹ ਸੁੱਕਣਾ, ਥਕਾਵਟ, ਉਲਟੀ, ਮਤਲੀ ਅਤੇ ਬੇਹੋਸ਼ੀ ਹੈ। ਜੇ ਤੁਹਾਨੂੰ ਵੀ ਅਜਿਹੇ ਲੱਛਣ ਦਿਖ ਰਹੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ।

ਸ਼ੂਗਰ ਦਾ ਖ਼ਤਰਾ: ਜੇ ਤੁਹਾਨੂੰ ਵਾਰ-ਵਾਰ ਪਿਆਸ ਲੱਗਦੀ ਹੈ ਤਾਂ ਤੁਹਾਨੂੰ ਸ਼ੂਗਰ ਦਾ ਖ਼ਤਰਾ ਹੋ ਸਕਦਾ ਹੈ। ਦਰਅਸਲ ਖ਼ੂਨ ‘ਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਾਰਨ ਤੁਹਾਡੀ ਕਿਡਨੀ ਸਾਫ਼ ਨਹੀਂ ਹੋ ਪਾਉਂਦੀ। ਸ਼ੂਗਰ ਪੇਸ਼ਾਬ ਰਾਹੀਂ ਬਾਹਰ ਆਉਂਦੀ ਹੈ ਜਿਸ ਕਾਰਨ ਸਰੀਰ ‘ਚ ਪਾਣੀ ਦੀ ਘਾਟ ਹੋ ਜਾਂਦੀ ਹੈ। ਇਹੀ ਵਾਰ-ਵਾਰ ਪਿਆਸ ਲੱਗਣ ਦਾ ਕਾਰਨ ਬਣਦੀ ਹੈ।

ਬੇਚੈਨੀ ਹੋਣਾ: ਬਹੁਤ ਸਾਰੇ ਲੋਕਾਂ ਨੂੰ ਇਸ ਦਾ ਅਰਥ ਅਤੇ ਇਸ ਦੇ ਲੱਛਣ ਨਹੀਂ ਪਤਾ ਹੁੰਦੇ। ਦਰਅਸਲ ਜੇ ਤੁਹਾਡੀ ਦਿਲ ਦੀ ਧੜਕਣ ਵੱਧ ਰਹੀ ਹੈ ਜਾਂ ਬੇਚੈਨੀ ਜਾਂ ਘਬਰਾਹਟ ਹੋ ਰਹੀ ਹੈ ਤਾਂ ਤੁਹਾਨੂੰ anxiety ਹੋ ਸਕਦੀ ਹੈ। ਕਈ ਵਾਰ ਸਥਿਤੀ ਅਜਿਹੀ ਹੋ ਜਾਂਦੀ ਹੈ ਕਿ ਇਕ ਵਿਅਕਤੀ ਦਾ ਮੂੰਹ ਵੀ ਸੁੱਕ ਜਾਂਦਾ ਹੈ ਜਿਸ ਕਾਰਨ ਉਸਨੂੰ ਵਾਰ-ਵਾਰ ਪਿਆਸ ਲੱਗਦੀ ਹੈ।

ਕੀ ਹਨ ਇਸ ਤੋਂ ਬਚਾਅ ਦੇ ਹੱਲ?

ਇਕ ਵਾਰ ‘ਚ ਜ਼ਿਆਦਾ ਪਾਣੀ ਨਾ ਪੀਓ

ਔਲਿਆਂ ਦੇ ਪਾਊਡਰ ਅਤੇ ਸ਼ਹਿਦ ਨੂੰ ਮਿਕਸ ਕਰਕੇ ਖਾਓ

ਭਿੱਜੀ ਸੌਂਫ ਨੂੰ ਪੀਸ ਕੇ ਵੀ ਖਾ ਸਕਦੇ ਹੋ

1 ਚਮਚ ਕਾਲੀ ਮਿਰਚ ਪਾਊਡਰ ਨੂੰ 4 ਕੱਪ ਪਾਣੀ ‘ਚ ਉਬਾਲ ਕੇ ਠੰਡਾ ਕਰਕੇ ਪੀ ਸਕਦੇ ਹੋ।

ਜੇ ਤੁਹਾਨੂੰ ਜ਼ਿਆਦਾ ਪਿਆਸ ਲੱਗਦੀ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।