GTA News Media

Top Info Bar
22.1°C Toronto Loading date...
Health

ਤੇਜ਼ੀ ਨਾਲ ਖਾਧਾ ਖਾਣਾ ਪੈ ਸਕਦਾ ਹੈ ਭਾਰੀ, ਹੋ ਜਾਓ ਸਾਵਧਾਨ !

ਤੇਜ਼ੀ ਨਾਲ ਖਾਧਾ ਖਾਣਾ ਪੈ ਸਕਦਾ ਹੈ ਭਾਰੀ, ਹੋ ਜਾਓ ਸਾਵਧਾਨ !
Share this post via:

ਹਰੇਕ ਵਿਅਕਤੀ ਦੇ ਖਾਣ ਦਾ ਤਰੀਕਾ ਵੀ ਬਹੁਤ ਵੱਖਰਾ ਹੁੰਦਾ ਹੈ। ਕਈ ਲੋਕਾਂ ਨੂੰ ਹੌਲੀ ਖਾਣ ਦੀ ਆਦਤ ਹੁੰਦੀ ਹੈ, ਜਦਕਿ ਕੁਝ ਲੋਕ ਜਲਦੀ ਖਾਂਦੇ ਹਨ। ਰੁਝੇਵਿਆਂ ਦੇ ਕਰਕੇ ਲੋਕਾਂ ਕੋਲ ਆਰਾਮ ਨਾਲ ਬੈਠ ਕੇ ਰੋਟੀ ਖਾਣ ਦਾ ਸਮਾਂ ਵੀ ਨਹੀਂ ਹੈ। ਤੇਜ਼ ਖਾਣਾ ਖਾਣ ਨਾਲ ਕਈ ਵਾਰ ਤੁਹਾਨੂੰ ਮੁਸ਼ਿਕਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜਲਦੀ ਵਿਚ ਖਾਣਾ ਬਹੁਤ ਹਾਨੀਕਾਰਕ ਹੁੰਦਾ ਹੈ ਅਤੇ ਇਸ ਨਾਲ ਕਈ ਬਿਮਾਰੀਆਂ ਵੀ ਹੋ ਜਾਂਦੀਆ ਹਨ।

-ਤੇਜ਼ ਖਾਣਾ ਭਾਰ ਜਾਂ ਮੋਟੇ ਹੋਣ ਦੇ ਕਾਰਨ ਨਾਲ ਜੁੜਿਆ ਹੋਇਆ ਹੈ। ਕਿਉਂਕਿ ਤੁਹਾਡੇ ਭੋਜਨ ਦੇ ਵਿੱਚ ਜੋ ਕੈਲੇਰੀਜ਼ ਹੁੰਦੀਆ ਹਨ, ਉਹ ਘੱਟ ਜਾਂਦੀਆ ਹਨ, ਜੋ ਤੁਹਾਨੂੰ ਮੋਟਾ ਕਰ ਸਕਦੇ ਹਨ।

-ਜਲਦੀ ਖਾਣ ਨਾਲ ਅੰਤੜੀਆਂ ਦੇ ਹਾਰਮੋਨਾਂ ਵਿੱਚ ਵਿਘਨ ਪੈ ਸਕਦਾ ਹੈ।

-ਜਦੋਂ ਤੁਸੀ ਛੇਤੀ ਖਾਣਾ ਖਾਂਦੇ ਹੋਏ ਬੁਰਕੀਆ ਨੂੰ ਬਿਨ੍ਹਾਂ ਚਬਾਏ ਲੰਘਾ ਲੈਂਦੇ ਹੋ ਅਤੇ ਤੁਰੰਤ ਪਾਣੀ ਪੀ ਲੈਂਦੇ ਹੋ ਤਾਂ ਤੁਹਾਨੂੰ ਪਾਚਨ ਪ੍ਰਣਾਲੀ ਵਿੱਚ  ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

-ਕਈ ਲੋਕਾਂ ਨੂੰ ਜਲਦੀ ਖਾਣ ਨਾਲ ਸ਼ੂਗਰ ਦੀ ਸਮੱਸਿਆ ਵੀ ਹੋ ਸਕਦੀ ਹੈ।

-ਜਦੋਂ ਤੁਸੀ ਤੇਜ਼ ਰੋਟੀ ਖਾਦੇਂ ਹੋ ਤਾਂ ਤੁਹਾਨੂੰ ਪਤਾ ਨਹੀਂ ਲੱਗੇਗਾ ਕੇ ਤੁਸੀ ਕਿੰਨਾ ਖਾਧਾ ਹੈ, ਅਤੇ ਤੁਹਾਡੇ ਲਈ ਕਿਨ੍ਹਾਂ ਭੋਜਨ ਸੰਤੁਸ਼ਟ ਹੈ।

-ਤੇਜ਼ ਭੋਜਨ ਖਾਣ ਨਾਲ ਕਈ ਵਾਰ ਪੇਟ ਵਿੱਚ ਸੋਜ ਹੋ ਜਾਂਦੀ ਹੈ, ਜੋ ਇਰੋਸਿਵ ਗੈਸਟਰਾਈਟਿਸ(erosive gastritis) ਦੀ ਬਿਮਾਰੀ ਨੂੰ ਜਨਮ ਦਿੰਦੀ ਹੈ।

-ਤੇਜ਼ ਖਾਣਾ ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੀ ਵੱਧ ਸਕਦਾ ਹੈ।