GTA News Media

Top Info Bar
22.1°C Toronto Loading date...
Health

ਪਪੀਤੇ ਦੇ ਪੱਤਿਆਂ ਦਾ ਜੂਸ ਪੀਣ ਦੇ ਫਾਈਦੇ

ਪਪੀਤੇ ਦੇ ਪੱਤਿਆਂ ਦਾ ਜੂਸ ਪੀਣ ਦੇ ਫਾਈਦੇ
Share this post via:

 

ਪਪੀਤਾ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਇਸ ਵਿੱਚ ਪੋਸ਼ਕ ਤੱਤਾਂ ਦੀ ਕੋਈ ਕਮੀ ਨਹੀਂ ਹੁੰਦੀ ਹੈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦਾ ਗੁੱਦਾ ਹੀ ਨਹੀਂ ਸਗੋਂ ਇਸ ਦੀਆਂ ਪੱਤੀਆਂ ‘ਚ ਵੀ ਸਿਹਤ ਦਾ ਖ਼ਜ਼ਾਨਾ ਛੁਪਿਆ ਹੋਇਆ ਹੈ। ਪਪੀਤੇ ਦੇ ਪੱਤਿਆਂ ਦਾ ਜੂਸ ਪੀਣ ਨਾਲ ਹੋਣ ਕਿਹੜੇ ਫ਼ਾਇਦੇ ਹੁੰਦੇ ਹਨ, ਆਓ ਜਾਣਦੇ ਹਾਂ….

ਪਾਚਨ ਸ਼ਕਤੀ ਮਜ਼ਬੂਤ ਕਰੇ
ਪਪੀਤੇ ਦੇ ਤਾਜ਼ੇ ਪੱਤਿਆਂ ਅੰਦਰ ਪੈਪੇਨ ,ਕਾਮਾ ਪੈਪੇਨ ਅਤੇ ਹੋਰ ਕਈ ਜ਼ਰੂਰੀ ਫਾਈਬਰ ਹੁੰਦੇ ਹਨ। ਇਹ ਸਾਡੇ ਪਾਚਨ ਤੰਤਰ ਨੂੰ ਠੀਕ ਕਰਨ ਦੇ ਨਾਲ ਨਾਲ ਢਿੱਡ ਦਾ ਫੁੱਲਣਾ, ਛਾਤੀ ਵਿੱਚ ਜਲਣ, ਖੱਟੇ ਡਕਾਰ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਕਰਦੇ ਹਨ ।

ਮਲੇਰੀਆ ਕੰਟਰੋਲ ਕਰੇ
ਪਪੀਤੇ ਦੇ ਪੱਤਿਆਂ ਦੇ ਅਰਕ ਨਾਲ ਮਲੇਰੀਏ ਦਾ ਇਲਾਜ ਆਯੁਰਵੈਦਿਕ ਤਰੀਕੇ ਨਾਲ ਬਹੁਤ ਸਫਲ ਹੈ। ਇਨ੍ਹਾਂ ਪੱਤਿਆਂ ਵਿੱਚ ਪਲਾਸਮੋਡੀਸਟੈਟਿਕ ਗੁਣ ਹੁੰਦੇ ਹਨ, ਜੋ ਬੈਕਟੀਰੀਆ ਨੂੰ ਕੰਟਰੋਲ ਕਰਦੇ ਹਨ। ਇਸ ਨਾਲ ਮਲੇਰੀਆ ਕੰਟਰੋਲ ਵਿਚ ਰਹਿੰਦਾ ਹੈ ।

ਪੀਲੀਏ ਦਾ ਇਲਾਜ 
ਪਪੀਤੇ ਦੇ ਪੱਤੇ ਸਰੀਰ ਵਿੱਚ ਕੋਲੈਸਟਰੋਲ ਦਾ ਲੇਵਲ ਘੱਟ ਕਰ ਕੇ ਖੂਨ ਨੂੰ ਵੀ ਸਾਫ ਕਰਦੇ ਹਨ। ਕਲੈਸਟਰੋਲ ਦਾ ਘੱਟ ਲੈਵਲ ਹੋਣ ਦੇ ਕਾਰਨ ਲਿਪਿਡ ਦਾ ਪੈਰਾਕਸੀਡੇਸ਼ਨ ਵੀ ਘੱਟ ਹੁੰਦਾ ਹੈ। ਇਸ ਨਾਲ ਪੀਲੀਏ ਵਰਗੀ ਖ਼ਤਰਨਾਕ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

ਜਿਗਰ ਦਾ ਫੈਟ ਘੱਟ ਕਰੇ
ਲਿਵਰ ਸਿਰੋਸਿਸ ਜਿਸ ਨੂੰ ਜਿਗਰ ਦਾ ਵਧਣਾ ਜਾਂ ਜਿਗਰ ਦਾ ਫੈਟ ਕਿਹਾ ਜਾਂਦਾ ਹੈ, ਤੋਂ ਕਈ ਲੋਕ ਪੀੜਤ ਹਨ। ਇਸ ਨੂੰ ਠੀਕ ਕਰਨ ਲਈ ਪਪੀਤੇ ਦੇ ਪੱਤਿਆਂ ਦਾ ਜੂਸ ਪੀਣਾ ਚਾਹੀਦਾ ਹੈ, ਜਿਸ ਨਾਲ ਜਿਗਰ ਦੀ ਫੈਟ ਹੋ ਜਾਂਦੀ ਹੈ।

ਪਲੇਟਲੈਟਸ ਦੀ ਸੰਖਿਆ ਵਧਾਵੇ
ਡੇਂਗੂ ਹੋਣ ਨਾਲ ਸਰੀਰ ਵਿਚ ਪਲੇਟਲੈਟਸ ਦੀ ਸੰਖਿਆ ਬਹੁਤ ਤੇਜ਼ੀ ਨਾਲ ਘੱਟਦੀ ਹੈ। ਸਿਰਦਰਦ, ਬੁਖ਼ਾਰ, ਜੋੜਾਂ ਦਾ ਦਰਦ ਅਤੇ ਹੋਰ ਕਈ ਪ੍ਰੇਸ਼ਾਨੀ ਵਧ ਜਾਂਦੀ ਹੈ। ਪਪੀਤੇ ਦੇ ਪੱਤੇ ਕੁਦਰਤੀ ਤੌਰ ਨਾਲ ਪਲੇਟਲੈਟਸ ਦੀ ਸੰਖਿਆ ਵਧਾਉਂਦੇ ਹਨ। ਪਪੀਤੇ ਦੇ ਪੱਤਿਆਂ ਵਿੱਚ ਅਲਕਲਾਇਡ, ਪੈਪੇਨ ਵਰਗੇ ਮਹੱਤਵਪੂਰਨ ਤੱਤ ਹੁੰਦੇ ਹਨ, ਜੋ ਇਸ ਰੋਗ ਨਾਲ ਲੜਦੇ ਹਨ ।