GTA News Media

Top Info Bar
22.1°C Toronto Loading date...
Health

ਬੀਪੀ ਦੇ ਮਰੀਜ਼ਾਂ ਲਈ ਇਹ ਚਾਹ ਬਹੁਤ ਫਾਇਦੇਮੰਦ

ਬੀਪੀ ਦੇ ਮਰੀਜ਼ਾਂ ਲਈ ਇਹ ਚਾਹ ਬਹੁਤ ਫਾਇਦੇਮੰਦ
Share this post via:

ਕੁਝ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿਚ ਰਹਿੰਦੇ ਹਨ ਕਿ ਕੀ ਹਾਈ ਬੀਪੀ ਅਤੇ ਹਾਰਟ ਅਟੈਕ ਦੇ ਮਰੀਜ਼ ਖਾਲੀ ਪੇਟ ਚਾਹ ਪੀ ਸਕਦੇ ਹਨ? ਕੀ ਇਹ ਹਾਈ ਬੀਪੀ ਵਾਲੇ ਮਰੀਜ਼ ਲਈ ਹਾਨੀਕਾਰਕ ਹੈ? ਦਰਅਸਲ, ਅੱਜ ਦੇ ਸਮੇਂ ‘ਚ ਹਰ ਦੂਜਾ ਵਿਅਕਤੀ ਹਾਈ ਬੀਪੀ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਹੈ। ਇਸ ਦਾ ਕਾਰਨ ਗਲਤ ਜੀਵਨ ਸ਼ੈਲੀ ਹੈ। ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਉਹ ਵੀ ਜੋ ਹਾਈ ਬੀਪੀ ਅਤੇ ਦਿਲ ਦੇ ਮਰੀਜ਼ ਹਨ। ਹੁੁਣ ਸਵਾਲ ਇਹ ਹੈ ਕਿ ਖਾਲੀ ਪੇਟ ਚਾਹ ਪੀਣਾ ਹਾਈ ਬੀਪੀ ਦੇ ਮਰੀਜ਼ਾਂ ਲਈ ਖ਼ਤਰੇ ਦੀ ਘੰਟੀ ਹੈ। ਆਓ ਜਾਣਦੇ ਹਾਂ ਇਸ ਬਾਰੇ…

ਹਾਈ ਬੀਪੀ ਦੇ ਮਰੀਜ਼ਾਂ ਨੂੰ ਖਾਲੀ ਪੇਟ ਚਾਹ ਪੀਣੀ ਚਾਹੀਦੀ ਹੈ ਜਾਂ ਨਹੀਂ?
ਜੇਕਰ ਤੁਸੀਂ ਹਾਈ ਬੀਪੀ ਦੇ ਮਰੀਜ਼ ਹੋ ਤਾਂ ਤੁਸੀਂ ਦੁੱਧ ਨਾਲ ਬਣੀ ਚਾਹ ਨਾ ਪੀਓ। ਕਿਉਂਕਿ ਜੇਕਰ ਤੁਸੀਂ ਦੁੱਧ ਨਾਲ ਬਣੀ ਚਾਹ ਪੀਂਦੇ ਹੋ ਤਾਂ ਇਹ ਤੁਹਾਡੇ ਬੀਪੀ ਨੂੰ ਘੱਟ ਕਰਨ ਦੀ ਬਜਾਏ ਵਧਾ ਸਕਦੀ ਹੈ। ਨਾਲ ਹੀ, ਦੁੱਧ ਵਾਲੀ ਚਾਹ ਪੀਣ ਦੇ ਨਾਲ ਗੈਸ ਅਤੇ ਖੂਨ ਦੀਆਂ ਨਾੜੀਆਂ ਦੇ ਸੁੰਗੜਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਖਾਲੀ ਪੇਟ ਦੁੱਧ ਵਾਲੀ ਚਾਹ ਪੀਣ ਤੋਂ ਬਚੋ।

ਕਿਹੜੀ ਚਾਹ ਪੀਣੀ ਚਾਹੀਦੀ ਹੈ?
ਜੇਕਰ ਤੁਸੀਂ ਸਵੇਰੇ ਸਭ ਤੋਂ ਪਹਿਲਾਂ ਚਾਹ ਪੀਣ ਦੇ ਸ਼ੌਕੀਨ ਹੋ, ਤਾਂ ਹਾਈ ਬੀਪੀ ਦੇ ਮਰੀਜ਼ਾਂ ਲਈ ਗ੍ਰੀਨ ਟੀ ਇੱਕ ਵਧੀਆ ਵਿਕਲਪ ਹੈ। ਇਸ ਨਾਲ ਤੁਹਾਡੀ ਹਾਈ ਬੀਪੀ ਦੀ ਸਮੱਸਿਆ ਘੱਟ ਹੋ ਜਾਵੇਗੀ। ਗ੍ਰੀਨ ਟੀ ਐਂਟੀਆਕਸੀਡੈਂਟਸ ਅਤੇ ਕੈਵਿਨ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਵੀ ਬਿਹਤਰ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਕਾਲੀ ਚਾਹ ਦਾ ਸੇਵਨ ਵੀ ਕਰ ਸਕਦੇ ਹੋ