GTA News Media

Top Info Bar
22.1°C Toronto Loading date...
Health

ਮਾਈਗ੍ਰੇਨ ਤੋਂ ਘਰੇਲੂ ਉਪਾਅ ਨਾਲ ਪਾਓ ਛੁਟਕਾਰਾ

ਮਾਈਗ੍ਰੇਨ ਤੋਂ ਘਰੇਲੂ ਉਪਾਅ ਨਾਲ ਪਾਓ ਛੁਟਕਾਰਾ
Share this post via:

ਅੱਜ ਕੱਲ੍ਹ ਬਹੁਤ ਸਾਰੇ ਲੋਕ ਮਾਈਗ੍ਰੇਨ (ਅੱਧੇ ਸਿਰਦਰਦ) ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ । ਘਰ ਅਤੇ ਨੌਕਰੀ ਦੇ ਕੰਮਾਂ ਨੂੰ ਸੰਭਾਲਦੇ ਸੰਭਾਲਦੇ ਜ਼ਿਆਦਾਤਰ ਮਹਿਲਾਵਾਂ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ । ਅਸਲ ਵਿੱਚ ਇਸ ਬੀਮਾਰੀ ਦੇ ਇਲਾਜ ਲਈ ਕੋਈ ਖ਼ਾਸ ਦਵਾਈ ਨਹੀਂ ਹੈ । ਤੁਸੀਂ ਆਪਣੀ ਡਾਈਟ ਵਿਚ ਕੁਝ ਨਾਰਮਲ ਚੀਜ਼ਾਂ ਨੂੰ ਅਪਣਾ ਕੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ

ਡ੍ਰਾਈ ਫਰੂਟਸ

ਮਾਈਗ੍ਰੇਨ ਦਾ ਦਰਦ ਹੋਣ ਤੇ ਡਰਾਈ ਫਰੂਟਸ ਖਾਓ ਇਨ੍ਹਾਂ ਵਿੱਚ ਮੈਗਨੀਸ਼ੀਅਮ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ । ਮਾਈਗ੍ਰੇਨ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਸਵੇਰੇ ਪੰਜ ਬਾਦਾਮ ਜ਼ਰੂਰ ਖਾਓ । ਗਰਮੀਆਂ ਵਿੱਚ ਬਾਦਾਮ ਭਿਓ ਕੇ ਖਾਓ ।

ਸ਼ਕਰਕੰਦੀ

ਸ਼ਕਰਕੰਦੀ ਵਿੱਚ ਮੌਜੂਦ ਐਂਟੀ ਆਕਸੀਡੈਂਟ ਤੱਤ ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਂਦਾ ਹੈ । ਸਰੀਰ ਵਿੱਚ ਹੋਮੋਸਿਸਟੀਨ ਦਾ ਲੇਵਲ ਵਧਣ ਨਾਲ ਸਿਰ ਦੇ ਅੱਧੇ ਹਿੱਸੇ ਵਿਚ ਦਰਦ ਹੋਣ ਲੱਗਦਾ ਹੈ । ਸ਼ਕਰਕੰਦੀ ਵਿੱਚ ਵਿਟਾਮਿਨ ਬੀ 6 ਪਾਇਆ ਜਾਂਦਾ ਹੈ । ਜੋ ਸਰੀਰ ਵਿੱਚ ਹੋਮੋਸਿਸਟੀਨ ਨਾਮ ਦੇ ਅਮੀਨੋ ਐਸਿਡ ਦੇ ਲੇਵਲ ਨੂੰ ਘੱਟ ਰੱਖਦਾ ਹੈ ।

ਅਦਰਕ

ਮਾਈਗ੍ਰੇਨ ਦਾ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਇਸ ਨੂੰ ਕੁਦਰਤੀ ਰੂਪ ਵਿੱਚ ਦੂਰ ਕਰਨ ਲਈ ਅਦਰਕ ਦੀ ਚਾਹ ਪੀਓ । ਅਦਰਕ ਵਿੱਚ ਪਾਏ ਜਾਣ ਵਾਲੇ ਤੱਤ ਮਾਈਗ੍ਰੇਨ ਦੇ ਦਰਦ ਤੇ ਕਾਬੂ ਪਾਉਣ ਵਿੱਚ ਸਹਾਇਕ ਹੁੰਦਾ ਹੈ ।

ਪਾਣੀ ਜ਼ਿਆਦਾ ਪੀਓ

ਜਦੋਂ ਅਸੀਂ ਪਾਣੀ ਘੱਟ ਪੀਂਦੇ ਹਾਂ ਤਾਂ ਸਿਰਦਰਦ ਅਤੇ ਮਾਈਗ੍ਰੇਨ ਦੀ ਸਮੱਸਿਆ ਹੁੰਦੀ ਹੈ । ਮਾਈਗ੍ਰੇਨ ਤੋਂ ਬਚਣ ਲਈ ਰੋਜ਼ਾਨਾ ਖ਼ੂਬ ਪਾਣੀ ਪੀਓ ।

ਕੌਫੀ

ਜਿਸ ਤਰ੍ਹਾਂ ਸਧਾਰਨ ਸਿਰਦਰਦ ਵਿੱਚ ਕੌਫੀ ਅਤੇ ਚਾਹ ਪੀਣਾ ਫਾਇਦੇਮੰਦ ਹੈ । ਉਸ ਤਰ੍ਹਾਂ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਕੌਫੀ ਪੀਣਾ ਫਾਇਦੇਮੰਦ ਹੁੰਦਾ ਹੈ ।