GTA News Media

Top Info Bar
22.1°C Toronto Loading date...
Health

ਮੂੰਗ ਦਾਲ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣੀ ਖੁਰਾਕ ‘ਚ ਸ਼ਾਮਲ

ਮੂੰਗ ਦਾਲ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣੀ ਖੁਰਾਕ ‘ਚ ਸ਼ਾਮਲ
Share this post via:

ਮੂੰਗ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੈ। ਅਸੀਂ ਅਕਸਰ ਮੂੰਗ ਨੂੰ ਪੁੰਗਾਰ ਕੇ ਜਾਂ ਇਸਦੀ ਦਾਲ ਬਣਾ ਕੇ ਖਾਂਦੇ ਹਾਂ। ਇਸ ਨੂੰ ਖਾਣਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਾਚਨ ਕਿਰਿਆ ਨੂੰ ਸੁਧਾਰਨ, ਦਿਲ ਨੂੰ ਸਿਹਤਮੰਦ ਰੱਖਣ, ਭਾਰ ਘਟਾਉਣ ‘ਚ ਮਦਦ ਕਰਨ ਦੇ ਨਾਲ-ਨਾਲ ਇਹ ਆਇਰਨ ਅਤੇ ਪ੍ਰੋਟੀਨ ਵਰਗੇ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ ਪਰ ਹਰ ਰੋਜ਼ ਇਸ ਤਰ੍ਹਾਂ ਮੂੰਗ ਖਾਣਾ ਕਾਫ਼ੀ ਬੋਰਿੰਗ ਹੋ ਸਕਦਾ ਹੈ। ਇਸ ਲਈ, ਅਸੀਂ ਤੁਹਾਨੂੰ ਮੂੰਗੀ ਦੇ ਬਣੇ ਕੁਝ ਅਜਿਹੇ ਪਕਵਾਨ ਦੱਸਣ ਜਾ ਰਹੇ ਹਾਂ, ਜੋ ਬਣਾਉਣ ਵਿਚ ਬਹੁਤ ਹੀ ਆਸਾਨ ਅਤੇ ਟੇਸਟੀ ਹੁੰਦੇ ਹਨ। ਆਓ ਜਾਣਦੇ ਹਾਂ ਮੂੰਗ ਤੋਂ ਕਿਹੜੇ ਆਸਾਨ ਪਕਵਾਨ ਬਣਾਏ ਜਾ ਸਕਦੇ ਹਨ।

ਮੂੰਗ ਦਾਲ ਦੀ ਖਿਚੜੀ: ਮੂੰਗ ਦਾਲ ਦੀ ਖਿਚੜੀ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਲਈ ਕਬਜ਼ ਤੋਂ ਪ੍ਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਤੁਹਾਨੂੰ ਦਾਦ, ਖਾਜ-ਖੁਜਲੀ ਦੀ ਸਮੱਸਿਆ ਹੈ ਤਾਂ ਮੂੰਗ ਦੀ ਦਾਲ ਨੂੰ ਛਿਲਕੇ ਸਮੇਤ ਪੀਸ ਲਓ। ਇਸ ਲੇਪ ਨੂੰ ਪ੍ਰਭਾਵਿਤ ਥਾਂਵਾ ‘ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ। ਟਾਈਫਾਈਡ ਹੋਣ ‘ਤੇ ਇਸ ਦੀ ਵਰਤੋਂ ਕਰਨ ਨਾਲ ਰੋਗੀ ਨੂੰ ਬਹੁਤ ਰਾਹਤ ਮਿਲਦੀ ਹੈ

ਮੂੰਗ ਦਾਲ ਵੜਾ

ਮੂੰਗ ਦਾਲ ਵੜਾ ਬਣਾਉਣ ਲਈ ਮੂੰਗ ਅਤੇ ਚਨੇ ਦੀ ਦਾਲ ਨੂੰ ਰਾਤ ਭਰ ਪਾਣੀ ਵਿੱਚ ਭਿਓ ਕੇ ਰੱਖੋ। ਇਸ ਤੋਂ ਬਾਅਦ ਇਸ ਨੂੰ ਪੀਸ ਕੇ ਇਸਦਾ ਗਾੜ੍ਹਾ ਬੈਟਰ ਤਿਆਰ ਕਰ ਲਓ। ਫਿਰ ਇਸ ਵਿਚ ਪਿਆਜ਼, ਮਿਰਚ, ਅਦਰਕ-ਲਸਣ ਦਾ ਪੇਸਟ, ਹੀਂਗ ਅਤੇ ਸਵਾਦ ਅਨੁਸਾਰ ਨਮਕ ਪਾਓ।ਇਸਦੇ ਛੋਟੇ -ਛੋਟੇ ਆਕਾਰ ਦੇ ਵੜੇ ਬਣਾ ਲਵੋ ਇਸ ਤੋਂ ਬਾਅਦ ਕੜਾਹੀ ‘ਚ ਤੇਲ ਗਰਮ ਕਰੋ ਅਤੇ ਇਨ੍ਹਾਂ ਵੜਿਆ ਨੂੰ ਗੋਲਡਨ ਬਰਾਊਨ ਅਤੇ ਕੁਰਕੁਰਾ ਹੋਣ ਤੱਕ ਭੁੰਨ ਲਓ। ਇਸ ਤੋਂ ਬਾਅਦ ਇਸ ਨੂੰ ਛਾਣ ਕੇ ਟਿਸ਼ੂ ਪੇਪਰ ਤੇ ਰੱਖ ਲਵੋ ਤਾਂ ਕੇ ਇਸ ਦਾ ਵਾਧੂ ਤੇਲ ਨਿਕਲ ਜਾਵੇ। ਮੂੰਗ ਦਾਲ ਵੜਾ ਤਿਆਰ ਹੈ । ਇਸਨੂੰ ਗਰਮ ਸਾਂਬਰ ਜਾਂ ਚਟਨੀ ਨਾਲ ਖਾਓ।

ਮੂੰਗ ਦਾਲ ਹਲਵਾ

ਮੂੰਗ ਦੀ ਦਾਲ ਦਾ ਹਲਵਾ ਖਾਣ ‘ਚ ਬਹੁਤ ਸੁਆਦ ਹੁੰਦਾ ਹੈ। ਇਸ ਨੂੰ ਬਣਾਉਣ ਲਈ ਮੂੰਗ ਨੂੰ ਰਾਤ ਭਰ ਪਾਣੀ ‘ਚ ਭਿਓ ਕੇ ਰੱਖੋ। ਇਸ ਤੋਂ ਬਾਅਦ ਇਸ ਨੂੰ ਪੀਸ ਕੇ ਗਾੜ੍ਹਾ ਪੇਸਟ ਬਣਾ ਲਓ। ਇਕ ਪੈਨ ਵਿਚ ਘਿਓ ਗਰਮ ਕਰੋ ਅਤੇ ਇਸ ਪੇਸਟ ਨੂੰ ਕੁਝ ਦੇਰ ਤੱਕ ਚੰਗੀ ਤਰ੍ਹਾਂ ਪਕਾਓ। ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਮੂੰਗ ਦੀ ਦਾਲ ਦਾ ਪੇਸਟ ਘਿਓ ਨੂੰ ਚੰਗੀ ਤਰ੍ਹਾਂ ਸੋਖ ਨਾ ਕਰ ਲਵੇ। ਇਸ ਤੋਂ ਬਾਅਦ ਇਸ ‘ਚ ਚੀਨੀ ਪਾ ਕੇ ਢੱਕ ਕੇ 15 ਮਿੰਟ ਤੱਕ ਪਕਾਓ। ਇਸ ‘ਚ ਸੁੱਕੇ ਮੇਵੇ ਪਾਓ ਅਤੇ ਦੁਬਾਰਾ ਫਿਰ ਤੋਂ ਕੁਝ ਮਿੰਟਾਂ ਲਈ ਪਕਾਓ। ਮੂੰਗੀ ਦਾਲ ਦਾ ਹਲਵਾ ਤਿਆਰ ਹੈ, ਇਸ ਨੂੰ ਗਰਮਾ-ਗਰਮ ਸਰਵ ਕਰੋ ਅਤੇ ਖਾਓ।