GTA News Media

Top Info Bar
22.1°C Toronto Loading date...
Health

ਯੂਰਿਕ ਐਸਿਡ ਨੂੰ ਇਸ ਤਰ੍ਹਾਂ ਕਰੋ ਕੰਟਰੋਲ

ਯੂਰਿਕ ਐਸਿਡ ਨੂੰ ਇਸ ਤਰ੍ਹਾਂ ਕਰੋ ਕੰਟਰੋਲ
Share this post via:

ਸਰੀਰ ‘ਚ ਯੂਰਿਕ ਐਸਿਡ ਦਾ ਵਧਣਾ ਕਾਫੀ ਪਰੇਸ਼ਾਨੀ ਭਰਿਆ ਸਾਬਤ ਹੁੰਦਾ ਹੈ, ਕਿਉਂਕਿ ਅਜਿਹੀ ਸਥਿਤੀ ‘ਚ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਅਸਲ, ਜਦੋਂ ਸਾਡੀ ਕਿਡਨੀ ਯੂਰਿਕ ਐਸਿਡ ਨੂੰ ਠੀਕ ਤਰ੍ਹਾਂ ਫਿਲਟਰ ਨਹੀਂ ਕਰ ਪਾਉਂਦੀ  ਤਾਂ ਇਹ ਚੀਜ਼ ਹੱਡੀਆਂ ਦੇ ਜੋੜਾਂ ‘ਤੇ ਕ੍ਰਿਸਟਲ ਦੇ ਰੂਪ ‘ਚ ਜੰਮਣ ਲੱਗਦੀ ਹੈ। ਇਸ ਕਾਰਨ ਪੈਰਾਂ ਵਿੱਚ ਸੋਜ ਅਤੇ ਜੋੜਾਂ ਵਿੱਚ ਦਰਦ ਮਹਿਸੂਸ ਹੁੰਦਾ ਹੈ। ਜਦੋਂ ਸਰੀਰ ਵਿੱਚ ਪਿਊਰੀਨ ਦਾ ਪਾਚਨ ਸਹੀ ਢੰਗ ਨਾਲ ਨਹੀਂ ਹੁੰਦਾ ਹੈ, ਤਾਂ ਯੂਰਿਕ ਐਸਿਡ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਆਪਣੀ ਰੋਜ਼ਾਨਾ ਖੁਰਾਕ ਵਿਚ ਬਦਲਾਅ ਲਿਆਉਣਾ ਪਵੇਗਾ।

ਗ੍ਰੇਟਰ ਨੋਇਡਾ ਦੇ GIMS ਹਸਪਤਾਲ ‘ਚ ਕੰਮ ਕਰਨ ਵਾਲੀ ਮਸ਼ਹੂਰ ਡਾਈਟੀਸ਼ੀਅਨ ਡਾਕਟਰ ਆਯੂਸ਼ੀ ਯਾਦਵ ਨੇ ਦਸਿਆ ਕਿ ਜੇਕਰ ਅਖਰੋਟ ਦਾ ਸੇਵਨ ਨਿਯਮਿਤ ਤੌਰ ‘ਤੇ ਕੀਤਾ ਜਾਵੇ ਤਾਂ ਯੂਰਿਕ ਐਸਿਡ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਹ ਕਿਵੇਂ ਸੰਭਵ ਹੈ।

ਅਖਰੋਟ ਨੂੰ ਓਮੇਗਾ-3 ਦਾ ਭਰਪੂਰ ਸਰੋਤ ਮੰਨਿਆ ਜਾਂਦਾ ਹੈ। ਇਸ ‘ਚ ਕਾਪਰ, ਫਾਸਫੋਰਸ, ਮੈਗਨੀਸ਼ੀਅਮ ਅਤੇ ਵਿਟਾਮਿਨ ਬੀ6 ਵਰਗੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਇਹ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਇਸ ਡਰਾਈ ਫਰੂਟ ‘ਚ ਸਿਹਤਮੰਦ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਯੂਰਿਕ ਐਸਿਡ ਕਾਰਨ ਹੋਣ ਵਾਲੇ ਗਾਊਟ ਨੂੰ ਘੱਟ ਕਰ ਸਕਦਾ ਹੈ।

ਜੇਕਰ ਹੱਡੀਆਂ ਦੇ ਜੋੜਾਂ ‘ਤੇ ਯੂਰਿਕ ਐਸਿਡ ਦਾ ਕ੍ਰਿਸਟਲ ਜੰਮ ਗਿਆ ਹੋਵੇ ਤਾਂ ਅਖਰੋਟ ਖਾਣ ਨਾਲ ਇਹ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ। ਜੇਕਰ ਤੁਸੀਂ ਰੋਜ਼ਾਨਾ 3 ਤੋਂ 4 ਚਾਰ ਦਰਮਿਆਨੇ ਆਕਾਰ ਦੇ ਅਖਰੋਟ ਖਾਂਦੇ ਹੋ ਤਾਂ ਯੂਰਿਕ ਐਸਿਡ ਨੂੰ ਘੱਟ ਕਰਨਾ ਆਸਾਨ ਹੋ ਜਾਵੇਗਾ।

ਤੁਸੀਂ ਇਸ ਡਰਾਈ ਫਰੂਟ ਨੂੰ ਸਿੱਧਾ ਖਾ ਸਕਦੇ ਹੋ ਜਾਂ ਇਸ ਨੂੰ ਸਮੂਦੀ, ਸ਼ੇਕ ਜਾਂ ਸਲਾਦ ਦੇ ਰੂਪ ‘ਚ ਵੀ ਖਾ ਸਕਦੇ ਹੋ। ਕੁਝ ਲੋਕ ਅਖਰੋਟ ਨੂੰ ਪਾਣੀ ‘ਚ ਭਿਓ ਕੇ ਖਾਣਾ ਪਸੰਦ ਕਰਦੇ ਹਨ, ਇਹ ਤਰੀਕਾ ਵੀ ਬਹੁਤ ਕਾਰਗਰ ਹੈ।