GTA News Media

Top Info Bar
22.1°C Toronto Loading date...
Health

ਰਾਤ ਨੂੰ ਕੌਫੀ ਪੀਣ ਦੇ ਨੁਕਸਾਨ

ਰਾਤ ਨੂੰ ਕੌਫੀ ਪੀਣ ਦੇ ਨੁਕਸਾਨ
Share this post via:

ਸਫ਼ਲਤਾ ਹਾਸਲ ਕਰਨ ਲਈ ਲੋਕ ਦਿਨ-ਰਾਤ ਕੰਮ ’ਚ ਲੱਗੇ ਰਹਿੰਦੇ ਹਨ। ਦਰਅਸਲ ਦੇਰ ਰਾਤ ਤੱਕ ਕੰਮ ਕਰਨ ਦੀ ਆਦਤ ਤੁਹਾਡੇ ਲਈ ਖ਼ਤਰਨਾਕ ਹੋ ਸਕਦੀ ਹੈ, ਨਾਲ ਹੀ ਰਾਤ ਨੂੰ ਕੌਫੀ ਦਾ ਸੇਵਨ ਕਰਨਾ ਵੀ ਸਿਹਤ ਲਈ ਹਾਨੀਕਾਰਕ ਹੈ। ਇਸ ਨਾਲ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਵੱਧ ਜਾਂਦੀ ਹੈ। ਪਹਿਲਾਂ ਤਾਂ ਤੁਸੀਂ ਕੰਮ ਕਾਰਨ ਕੌਫੀ ਪੀਣਾ ਪਸੰਦ ਕਰਦੇ ਹੋ ਪਰ ਜਦੋਂ ਹੌਲੀ-ਹੌਲੀ ਇਹ ਤੁਹਾਡੀ ਆਦਤ ਬਣ ਜਾਂਦੀ ਹੈ ਤਾਂ ਇਹ ਤੁਹਾਡੇ ਲਈ ਵੱਡੀ ਸਮੱਸਿਆ ਬਣ ਸਕਦੀ ਹੈ।

ਸਰਕੇਡੀਅਨ ਰਿਦਮ ਖ਼ਰਾਬ 
ਸੌਣ ਤੇ ਜਾਗਣ ਦੀ ਕੁਦਰਤੀ ਪ੍ਰਕਿਰਿਆ ਨੂੰ ਸਰਕੇਡੀਅਨ ਰਿਦਮ ਕਿਹਾ ਜਾਂਦਾ ਹੈ, ਜੋ ਲਗਭਗ ਹਰ 24 ਘੰਟਿਆਂ ਬਾਅਦ ਦੁਹਰਾਈ ਜਾਂਦੀ ਹੈ। ਰਾਤ ਨੂੰ ਕੌਫੀ ਪੀਣ ਨਾਲ ਤੁਹਾਡੀ ਜੀਵਨ ਸ਼ੈਲੀ ਦੀ ਰੁਟੀਨ ਬਦਲ ਸਕਦੀ ਹੈ। ਦਰਅਸਲ ਕੌਫੀ ’ਚ ਕੈਫੀਨ ਤੇ ਉਤੇਜਕ ਤੱਤ ਮੌਜੂਦ ਹੁੰਦੇ ਹਨ, ਜੋ ਤੁਹਾਡੇ ਸਰੀਰ ਦੀ ਜੈਵਿਕ ਘੜੀ ਨੂੰ ਵਿਗਾੜ ਸਕਦੇ ਹਨ। ਇਸ ਕਾਰਨ ਸਰੀਰ ’ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਨੀਂਦ ਦੀ ਗੁਣਵੱਤਾ ’ਚ ਘਾਟ
ਦੇਰ ਰਾਤ ਕੌਫੀ ਪੀਣ ਨਾਲ ਸੌਣ ’ਚ ਮੁਸ਼ਕਿਲ ਆਉਂਦੀ ਹੈ। ਭਾਵੇਂ ਕਿਸੇ ਕਾਰਨ ਕਰਕੇ, ਕੁਝ ਲੋਕ ਸੌਂ ਜਾਂਦੇ ਹਨ, ਉਨ੍ਹਾਂ ਦੀ ਨੀਂਦ ਦੀ ਗੁਣਵੱਤਾ ਘੱਟ ਜਾਂਦੀ ਹੈ। ਕੌਫੀ ’ਚ ਮੌਜੂਦ ਕੈਫੀਨ ਨੀਂਦ ’ਤੇ ਅਸਰ ਪਾਉਂਦੀ ਹੈ। ਇਸ ਕਾਰਨ ਵਿਅਕਤੀ ਨੂੰ ਨੀਂਦ ਨਹੀਂ ਆਉਂਦੀ ਤੇ ਅਗਲੇ ਦਿਨ ਆਲਸੀ ਤੇ ਥਕਾਵਟ ਮਹਿਸੂਸ ਹੁੰਦੀ ਹੈ।

ਚਿੰਤਾ ਤੇ ਬੇਚੈਨੀ ਦਾ ਵਧਣਾ
ਕੌਫੀ ਕਿਸੇ ਵਿਅਕਤੀ ਦੇ ਕੇਂਦਰੀ ਨਸ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਸੌਣ ’ਚ ਮੁਸ਼ਕਿਲ ਹੋ ਸਕਦੀ ਹੈ। ਸਰੀਰਕ ਤੇ ਮਾਨਸਿਕ ਪੱਧਰ ’ਤੇ ਜ਼ਿਆਦਾ ਚਿੰਤਾ ਤੇ ਬੇਚੈਨੀ ਹੋ ਸਕਦੀ ਹੈ, ਜਿਸ ਨਾਲ ਇਨਸੌਮਨੀਆ ਹੋ ਸਕਦਾ ਹੈ।

ਮੇਲੇਟੋਨਿਨ ਰਿਲੀਜ਼ ਹੋਣ ’ਚ ਦੇਰੀ
ਮੇਲੇਟੋਨਿਨ ਨੂੰ ‘ਸਲੀਪ ਹਾਰਮੋਨ’ ਕਿਹਾ ਜਾਂਦਾ ਹੈ। ਇਹ ਨੀਂਦ ਲਿਆਉਣ ਦੇ ਨਾਲ-ਨਾਲ ਸੌਣ ਤੇ ਜਾਗਣ ਦੀ ਪ੍ਰਕਿਰਿਆ ਨੂੰ ਕੰਟਰੋਲ ਕਰਨ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਰਾਤ ਨੂੰ ਕੌਫੀ ਪੀਣ ਨਾਲ ਮੇਲੇਟੋਨਿਨ ਰਿਲੀਜ਼ ਹੋਣ ’ਚ ਦੇਰੀ ਹੋ ਸਕਦੀ ਹੈ, ਜੋ ਨੀਂਦ ਦੀ ਪ੍ਰਕਿਰਿਆ ’ਚ ਵਿਘਨ ਪਾ ਸਕਦੀ ਹੈ।

ਰਾਤ ਨੂੰ ਜ਼ਿਆਦਾ ਪਿਸ਼ਾਬ ਆਉਣਾ
ਕੌਫੀ ਕੈਫੀਨ ਇਕ ਡਾਇਯੂਰੇਟਿਕ ਹੈ, ਜਿਸ ਦਾ ਮਤਲਬ ਹੈ ਕਿ ਇਹ ਪਿਸ਼ਾਬ ਦੀ ਮਾਤਰਾ ਵਧਾ ਸਕਦਾ ਹੈ ਤੇ ਤਰਲ ਦੇ ਨੁਕਸਾਨ ਨੂੰ ਬਦਲ ਸਕਦਾ ਹੈ। ਰਾਤ ਨੂੰ ਕੌਫੀ ਪੀਣ ਨਾਲ ਵਿਅਕਤੀ ਨੂੰ ਵਾਰ-ਵਾਰ ਪਿਸ਼ਾਬ ਕਰਨ ਦੀ ਇੱਛਾ ਹੋ ਸਕਦੀ ਹੈ। ਇਹ ਵਿਅਕਤੀ ਦੀ ਨੀਂਦ ’ਚ ਵਿਘਨ ਪਾਉਂਦਾ ਹੈ ਤੇ ਨੀਂਦ ਦੀ ਗੁਣਵੱਤਾ ਨੂੰ ਘਟਾ ਸਕਦਾ ਹੈ।