ਰੋਟੀ ਬਣਾਉਂਦੇ ਸਮੇਂ ਕਿਹੜੀਆਂ ਗਲਤੀਆਂ ਕਰਦੇ ਹਨ ਲੋਕ
ਕਣਕ ਦੇ ਆਟੇ ਤੋਂ ਬਣੀਆਂ ਰੋਟੀਆਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਰੋਟੀ ਵਿੱਚ ਫਾਈਬਰ, ਪ੍ਰੋਟੀਨ, ਵਿਟਾਮਿਨ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਆਪਣੀ ਖੁਰਾਕ ਵਿੱਚ ਖਾਸ ਤੌਰ ‘ਤੇ ਰੋਟੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਤੁਸੀਂ ਰੋਟੀ ਦੇ ਫਾਇਦਿਆਂ ਬਾਰੇ ਤਾਂ ਜਾਣ ਲਿਆ ਹੈ, ਪਰ ਇਹ ਯਕੀਨੀ ਬਣਾਉਣ ਲਈ ਕਿ ਇਸ ਵਿਚ ਮੌਜੂਦ ਪੌਸ਼ਟਿਕ ਤੱਤਾਂ ਦਾ ਸਰੀਰ ਨੂੰ ਵੱਧ ਤੋਂ ਵੱਧ ਲਾਭ ਮਿਲੇ, ਇਸ ਨੂੰ ਸਹੀ ਤਰੀਕੇ ਨਾਲ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਰੋਟੀ ਬਣਾਉਣ ਦਾ ਸਹੀ ਤਰੀਕਾ ਕੀ ਹੈ।
1. ਪਹਿਲੀ ਗਲਤੀ ਇਹ ਹੈ ਕਿ ਰੋਟੀ ਬਣਾਉਣ ਲਈ ਕਦੇ ਵੀ ਮਲਟੀ-ਗ੍ਰੇਨ ਆਟੇ ਦੀ ਵਰਤੋਂ ਨਾ ਕਰੋ। ਇੱਕ ਸਮੇਂ ਵਿੱਚ ਇੱਕ ਅਨਾਜ ਦੀ ਵਰਤੋਂ ਕਰੋ। ਭਾਵ ਰਾਗੀ, ਜੌਂ, ਜਵਾਰ, ਜੋ ਵੀ ਰੋਟੀ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸ ਵਿੱਚ ਕੋਈ ਹੋਰ ਆਟਾ ਨਾ ਮਿਲਾਓ।
2. ਰੋਟੀ ਬਣਾਉਣ ਲਈ ਨਾਨ-ਸਟਿਕ ਪੈਨ ਦੀ ਵਰਤੋਂ ਨਾ ਕਰੋ, ਸਗੋਂ ਇਸ ਨੂੰ ਲੋਹੇ ਦੇ ਤਵੇ ‘ਤੇ ਹੀ ਬਣਾਓ।
3. ਰੋਟੀ ਬਣਾਉਣ ਲਈ, ਘੱਟ ਤੋਂ ਘੱਟ 10-15 ਮਿੰਟਾਂ ਲਈ ਆਟੇ ਨੂੰ ਹਲਕਾ ਜਿਹਾ ਗੁਨ੍ਹੋ। ਇਸ ਦੇ ਦੋ ਫਾਇਦੇ ਹਨ, ਇੱਕ ਇਹ ਕਿ ਇਸ ਨੂੰ ਥੋੜਾ ਟਾਇਮ ਗੁੰਨ ਕੇ ਰੱਖਣ ਨਾਲ ਇਸ ਵਿੱਚ ਚੰਗੇ ਬੈਕਟੀਰੀਆ ਪੈਦਾ ਹੋ ਜ਼ਾਂਦੇ ਹਨ ਅਤੇ ਦੂਜਾ ਇਹ ਕਿ ਇਸ ਆਟੇ ਨਾਲ ਰੋਟੀ ਨਰਮ ਬਣਦੀ ਹੈ।
4. ਰੋਟੀ ਨੂੰ ਪੈਕ ਕਰਨ ਲਈ ਐਲੂਮੀਨੀਅਮ ਫੋਇਲ ਦੀ ਬਜਾਏ ਕੱਪੜੇ ਦੀ ਵਰਤੋਂ ਕਰੋ। ਇਸ ਨਾਲ ਰੋਟੀ ਨਰਮ ਰਹੇਗੀ ਅਤੇ ਇਸ ਦੇ ਪੋਸ਼ਕ ਤੱਤ ਵੀ ਬਰਕਰਾਰ ਰਹਿਣਗੇ।