GTA News Media

Top Info Bar
22.1°C Toronto Loading date...
Health

ਸਰੀਰ ਲਈ ਬਹੁਤ ਫ਼ਾਇਦੇਮੰਦ ਹੈ ‘ਹਲਦੀ ਦਾ ਪਾਣੀ’

ਸਰੀਰ ਲਈ ਬਹੁਤ ਫ਼ਾਇਦੇਮੰਦ ਹੈ ‘ਹਲਦੀ ਦਾ ਪਾਣੀ’
Share this post via:

ਹਲਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਹਲਦੀ ਵਿੱਚ ਕਈ ਔਸ਼ਧੀ ਗੁਣ ਲੁਕੇ ਹੋਏ ਹਨ। ਹਲਦੀ ਵਿੱਚ ਐਂਟੀ-ਬਾਇਓਟਿਕ, ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਕਈ ਬੀਮਾਰੀਆਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਹਲਦੀ ਨੂੰ ਪਾਣੀ ‘ਚ ਮਿਲਾ ਕੇ ਪੀਣ ਨਾਲ ਭਾਰ ਘੱਟ ਹੁੰਦਾ ਹੈ। ਆਓ ਜਾਣਦੇ ਹਾਂ ਹਲਦੀ ਦਾ ਪਾਣੀ ਕਿੰਝ ਬਣਾਇਆ ਜਾਂਦਾ ਹੈ…

ਬਣਾਉਣ ਦੀ ਵਿਧੀ
ਹਲਦੀ ਦਾ ਪਾਣੀ ਬਣਾਉਣ ਲਈ ਪੀਸੀ ਹੋਈ ਹਲਦੀ ਦੀ ਬਜਾਏ ਹਲਦੀ ਦੀ ਗੰਢ ਲਓ। ਇਸ ਗੰਢ ਨੂੰ 2 ਕੱਪ ਪਾਣੀ ‘ਚ ਪਾ ਕੇ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਕਿ ਪਾਣੀ ਅੱਧਾ ਨਾ ਹੋ ਜਾਵੇ। ਹਲਦੀ ਦੇ ਇਸ ਪਾਣੀ ਵਿੱਚ ਪੌਸ਼ਟਿਕ ਤੱਤ ਘੱਟ ਆਉਣਗੇ। ਪਾਣੀ ਨੂੰ ਛਾਣ ਲਓ, ਇਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ ਅਤੇ ਕੋਸਾ ਹਲਦੀ ਵਾਲਾ ਪਾਣੀ ਪੀ ਲਓ। ਰੋਜ਼ਾਨਾ ਖਾਲੀ ਢਿੱਡ ਹਲਦੀ ਦਾ ਪਾਣੀ ਪੀਣ ਨਾਲ ਭਾਰ ਘੱਟ ਹੋਣ ਲੱਗੇਗਾ।

 ਹਲਦੀ ਦਾ ਪਾਣੀ ਪੀਣ ਦੇ ਫ਼ਾਇਦੇ
-ਹਲਦੀ ਦਾ ਪਾਣੀ ਪੀਣ ਨਾਲ ਭਾਰ ਘਟ ਕਰਨ ਤੋਂ ਇਲਾਵਾ ਵੀ ਕਈ ਫ਼ਾਇਦੇ ਮਿਲਦੇ ਹਨ। ਖਾਲੀ ਪੇਟ ਹਲਦੀ ਦਾ ਪਾਣੀ ਪੀਣ ਨਾਲ ਜੋੜਾਂ ਦਾ ਦਰਦ ਦੂਰ ਹੋ ਜਾਂਦਾ ਹੈ।

-ਹਲਦੀ ਵਿੱਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣ ਇਮਿਊਨਿਟੀ ਵਧਾਉਣ ਦਾ ਕੰਮ ਕਰਦੇ ਹਨ। ਇਸ ਪਾਣੀ ਨੂੰ ਪੀਣ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਜ਼ੁਕਾਮ ਅਤੇ ਖੰਘ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।

-ਹਲਦੀ ਦਾ ਪਾਣੀ ਪੀਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਹਲਦੀ ਦਾ ਪਾਣੀ ਪੀਣ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ। ਇਸ ਪਾਣੀ ਨਾਲ ਖੂਨ ਪਤਲਾ ਰਹਿੰਦਾ ਹੈ, ਜਿਸ ਨਾਲ ਖੂਨ ਦੇ ਜੰਮਣ ਦਾ ਖਤਰਾ ਨਹੀਂ ਰਹਿੰਦਾ ਅਤੇ ਦਿਲ ਵੀ ਸਿਹਤਮੰਦ ਰਹਿੰਦਾ ਹੈ।