GTA News Media

Top Info Bar
22.1°C Toronto Loading date...
Health

ਸ਼ੂਗਰ ਦੇ ਰੋਗੀਆਂ ਲਈ ਬੇਹੱਦ ਫਾਇਦੇਮੰਦ ਹਨ ਇਹ 5 ਮਸਾਲੇ

ਸ਼ੂਗਰ ਦੇ ਰੋਗੀਆਂ ਲਈ ਬੇਹੱਦ ਫਾਇਦੇਮੰਦ ਹਨ ਇਹ 5 ਮਸਾਲੇ
Share this post via:

ਅੱਜ ਦੇ ਯੁੱਗ ਵਿੱਚ ਸ਼ੂਗਰ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣ ਗਈ ਹੈ। ਚਾਹੇ ਬੱਚਾ ਹੋਵੇ ਜਾਂ ਬੁੱਢਾ ਸ਼ੂਗਰ ਕਿਸੇ ਵੀ ਉਮਰ ਦੇ ਬੰਦੇ ਨੂੰ ਹੋ ਸਕਦੀ ਹੈ। ਮਸਾਲੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਬਲੱਡ ਸ਼ੂਗਰ ਲੈਵਲ ਨੂੰ ਨਾਰਮਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਸ਼ੂਗਰ ਦੇ ਰੋਗੀਆਂ ਲਈ ਕਿਹੜੇ ਮਸਾਲੇ ਫਾਇਦੇਮੰਦ ਹਨ?

1.ਲੌਂਗ
ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਲੌਂਗ ਕਈ ਸਰੀਰਕ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ‘ਚ ਵਿਟਾਮਿਨ-ਸੀ ਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਜੋ ਸ਼ੂਗਰ ਲੈਵਲ ਨੂੰ ਨਾਰਮਲ ਰੱਖਣ ਦੇ ਨਾਲ-ਨਾਲ ਲਾਲ ਖੂਨ ਦੇ ਸੈੱਲਾਂ ਦੇ ਨਿਰਮਾਣ ‘ਚ ਵੀ ਮਦਦਗਾਰ ਹੁੰਦਾ ਹੈ। ਜੇਕਰ ਦੰਦ ਨੂੰ ਕੀੜਾਲੱਗਾ ਹੋਇਆ ਹੀ ਤਾਂ ਉਸ ਪਾਸੇ ਲੌਂਗ ਨੂੰ ਚੰਗੀ ਤਰ੍ਹਾਂ ਪੀਸ ਕਿ ਰੱਖ ਲਵੋ ਇਸ ਨਾਲ ਦੰਦ ਵਿਚਲਾ ਰੇਸ਼ਾ ਖ਼ਤਮ ਹੋ ਜਾਂਦਾ ਹੈ ਤੇ ਦਰਦ ਤੋਂ ਰਾਹਤ ਮਿਲਦੀ ਹੈ।

2.ਕਾਲੀ ਮਿਰਚ
ਸ਼ੂਗਰ ਦੇ ਮਰੀਜ਼ਾਂ ਲਈ ਕਾਲੀ ਮਿਰਚ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ‘ਚ ਮੌਜੂਦ ਐਂਜ਼ਾਈਮ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ ‘ਚ ਕਾਫੀ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਭਾਰ ਘਟਾਉਣ ਲਈ ਕਾਲੀ ਮਿਰਚ ਦਾ ਸੇਵਨ ਵੀ ਕਰ ਸਕਦੇ ਹੋ। ਸਰੀਰ ਵਿਚ ਜਦੋ ਵਾਈ ਹੋ ਜਾਂਦੀ ਹੈ ਭਾਵ ਰੇਸ਼ਾ ਪੈਦਾ ਹੋ ਜਾਂਦਾ ਹੈ ਤਾਂ ਉਸ ਸਮੇ ਕਾਲੀ ਮਿਰਚ ਨੂੰ ਮੂੰਹ ਵਿੱਚ ਰੱਖ ਕਿ ਚੱਬਣ ਨਾਲ ਸਾਰੀ ਵਾਈ ਖਤਮ ਹੋ ਜਾਂਦੀ ਹੈ।

3.ਅਦਰਕ
ਅਦਰਕ ‘ਚ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ‘ਚ ਵਿਟਾਮਿਨ-ਸੀ, ਆਇਰਨ, ਜ਼ਿੰਕ, ਕੈਲਸ਼ੀਅਮ, ਕਾਪਰ, ਮੈਂਗਨੀਜ਼ ਅਤੇ ਵਿਟਾਮਿਨ ਮੌਜੂਦ ਹੁੰਦੇ ਹਨ। ਇਹ ਇਨਸੁਲਿਨ ਦੇ ਰਿਸਾਅ ਨੂੰ ਘਟਾਉਣ ਵਿਚ ਮਦਦਗਾਰ ਹੈ। ਅਦਰਕ ਨੂੰ ਕਈ ਤਰੀਕਿਆਂ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਸਰਦੀਆਂ ਵਿਚ ਲੋਕ ਅਦਰਕ ਵਾਲੀ ਚਾਹ ਪੀਣਾ ਪਸੰਦ ਕਰਦੇ ਹਨ। ਅਦਰਕ ਨਾਲ ਸਰੀਰ ਦੇ ਜੋੜ ਦਰਦ ਨਹੀਂ ਹੁੰਦਾ।

4.ਦਾਲਚੀਨੀ 
ਤੁਹਾਨੂੰ ਰਸੋਈ ਵਿਚ ਆਸਾਨੀ ਨਾਲ ਦਾਲਚੀਨੀ ਮਿਲ ਜਾਵੇਗੀ। ਇਹ ਸਵਾਦ ਵਧਾਉਣ ਦੇ ਨਾਲ-ਨਾਲ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਨਾਰਮਲ ਰੱਖਣ ‘ਚ ਕਾਫੀ ਮਦਦ ਕਰਦੀ ਹੈ। ਜੇਕਰ ਤੁਸੀਂ ਡਾਇਬਟੀਜ਼ ਤੋਂ ਪੀੜਤ ਹੋ ਤਾਂ ਆਪਣੀ ਡਾਈਟ ‘ਚ ਦਾਲਚੀਨੀ ਜ਼ਰੂਰ ਸ਼ਾਮਲ ਕਰੋ।

5.ਮੇਥੀ -: ਮੇਥੀ ਨੂੰ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਸੋਡੀਅਮ, ਜ਼ਿੰਕ, ਫਾਸਫੋਰਸ ਤੇ ਹੋਰ ਕਈ ਤੱਤ ਪਾਏ ਜਾਂਦੇ ਹਨ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਸੀਂ ਰੋਜ਼ਾਨਾ ਮੇਥੀ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਮੌਜੂਦ ਅਮੀਨੋ ਐਸਿਡ ਸ਼ੂਗਰ ਨੂੰ ਤੋੜਨ ਤੇ ਇਸ ਦੇ ਪੱਧਰ ਨੂੰ ਘਟਾਉਣ ‘ਚ ਮਦਦ ਕਰਦਾ ਹੈ। ਇਸ ਦੇ ਲਈ ਰੋਜ਼ ਰਾਤ ਨੂੰ ਇਕ ਕਟੋਰੀ ਪਾਣੀ ਵਿਚ ਮੇਥੀ ਨੂੰ ਭਿਓਂ ਕੇ ਰੱਖੋ, ਸਵੇਰੇ ਇਸ ਪਾਣੀ ਨੂੰ ਫਿਲਟਰ ਕਰੋ ਤੇ ਖਾਲੀ ਪੇਟ ਇਸ ਦਾ ਸੇਵਨ ਕਰੋ। ਇਸ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਕਾਫੀ ਫਾਇਦਾ ਹੋਵੇਗਾ। ਕੜੀ ਬਣਾਉਣ ਵਿਚ ਵੀ ਮੇਥੀ ਦੀ ਵਰਤੋਂ ਕੀਤੀ ਜਾਂਦੀ ਹੈ।