GTA News Media

Top Info Bar
22.1°C Toronto Loading date...
Health

ਸਿਹਤ ਲਈ ਬੇਹੱਦ ਫਾਇਦੇਮੰਦ ਹੈ Raspberry, ਜਾਣੋ ਇਸਦੇ ਫਾਇਦੇ

ਸਿਹਤ ਲਈ ਬੇਹੱਦ ਫਾਇਦੇਮੰਦ ਹੈ Raspberry, ਜਾਣੋ ਇਸਦੇ ਫਾਇਦੇ
Share this post via:

ਫਲ ਵੀ ਸਾਡੀ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ, ਇਸ ਲਈ ਮੌਸਮ ਦੇ ਹਿਸਾਬ ਨਾਲ ਫਲਾਂ ਦਾ ਸੇਵਨ ਕਰਨਾ ਇਕ ਬਹੁਤ ਹੀ ਚੰਗੀ ਆਦਤ ਹੈ। Raspberry ਵਿਚ ਵਿਟਾਮਿਨ ਤੇ ਮਿਨਰਲਸ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਹ ਇਕ ਐਂਟੀਆਕਸੀਡੇਂਟ ਵਜੋਂ ਵੀ ਕੰਮ ਕਰਦੀ ਹੈ। ਇਸ ਕਾਰਨ Raspberry ਖਾਣ ਦੇ ਸਾਡੀ ਸਿਹਤ ਲਈ ਬਹੁਤ ਫਾਇਦੇ ਹਨ। ਆਓ ਜਾਣਦੇ ਹਾਂ Raspberry ਦੇ  ਅਹਿਮ ਫਾਇਦਿਆਂ ਬਾਰੇ:

ਮਜ਼ਬੂਤ ਪਾਚਣ ਕਿਰਿਆ

ਜੇਕਰ ਸਾਡੀ ਪਾਚਣ ਕਿਰਿਆ ਮਜ਼ਬੂਤ ਹੋਵੇ ਤਾਂ ਇਸਦਾ ਮਤਲਬ ਹੈ ਕਿ ਅਸੀਂ ਕਿਸੇ ਵੀ ਬਿਮਾਰੀ ਜਾਂ ਸਰੀਰਕ ਤਕਲੀਫ਼ ਤੋਂ ਅੱਧਾ ਤਾਂ ਜਿੱਤ ਚੁੱਕੇ ਹਾਂ। ਜਦ ਸਾਡਾ ਸਰੀਰ ਭੋਜਨ ਨੂੰ ਚੰਗੀ ਤਰ੍ਹਾਂ ਪਚਾਉਂਦਾ ਹੈ ਤਾਂ ਇਸ ਨਾਲ ਭੋਜਨ ਵਿਚਲੇ ਸਾਰੇ ਤੱਤ ਸਾਡੇ ਸਰੀਰ ਨੂੰ ਮਿਲਦੇ ਹਨ। ਇਸ ਨਾਲ ਨਰੋਈ ਸਿਹਤ ਬਣਦੀ ਹੈ। Raspberryਆਂ ਖਾਣ ਨਾਲ ਮਨੁੱਖ ਦੀ ਪਾਚਣ ਕਿਰਿਆ ਮਜ਼ਬੂਤ ਹੋ ਜਾਂਦੀ ਹੈ।

ਕੈਂਸਰ ਤੋਂ ਬਚਾਅ

ਕੈਂਸਰ ਅਸਲ ਵਿਚ ਕੁਝ ਇਕ ਸੈੱਲਾਂ ਦੁਆਰਾ ਹੀ ਸਰੀਰ ਵਿਚ ਪੈਦਾ ਕੀਤਾ ਜਾਂਦਾ ਹੈ। ਜਦੋਂ ਸਾਡਾ ਸਰੀਰ ਇਹਨਾਂ ਸੈੱਲਾਂ ਨਾਲ ਲੜਨ ਤੋਂ ਅਸਮਰੱਥ ਹੁੰਦਾ ਹੈ ਤਾਂ ਇਹ ਸੈੱਲ ਕੈਂਸਰ ਪੈਦਾ ਕਰਦੇ ਹਨ। Raspberry ਵਿਚ ਅਜਿਹੇ ਐਂਟੀਆਕਸੀਡੇਂਟ ਤੱਤ ਮੌਜੂਦ ਹੁੰਦੇ ਹਨ ਜੋ ਇਹਨਾਂ ਕੈਂਸਰ ਸੈੱਲਾਂ ਨੂੰ ਖ਼ਤਮ ਕਰਨ ਵਿਚ ਮੱਦਦਗਾਰ ਹੁੰਦੇ ਹਨ। ਇਸ ਲਈ Raspberry ਦਾ ਸੇਵਨ ਕੈਂਸਰ ਤੋਂ ਬਚਾਉਂਦਾ ਹੈ।

ਸ਼ੂਗਰ ਤੋਂ ਰਾਹਤ

Raspberry ਨਾਲ ਬਲੱਡ ਸ਼ੂਗਰ ਕੰਟਰੋਲ ਹੁੰਦਾ ਹੈ। ਇਸ ਕਾਰਨ ਜੇਕਰ Raspberry ਦਾ ਸੇਵਨ ਕੀਤਾ ਜਾਵੇ ਤਾਂ ਬਲੱਡ ਸ਼ੂਗਰ ਦਾ ਖਤਰਾ ਕਾਫੀ ਘੱਟ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਤਾਂ ਉਹਨਾਂ ਨੂੰ ਵੀ Raspberry ਖਾਣ ਦਾ ਲਾਭ ਹੈ, ਕਿਉਂਕਿ Raspberry ਖਾਣ ਨਾਲ ਬਲੱਡ ਸ਼ੂਗਰ ਘਟਦਾ ਹੈ ਤੇ ਪੀੜਤ ਨੂੰ ਆਪਣੀ ਦਵਾਈ ਦੀ ਘੱਟ ਡੋਜ ਲਗਾਉਣੀ ਪੈਂਦੀ ਹੈ।

ਅੱਖਾਂ ਦੀ ਰੋਸ਼ਨੀ

ਸਰੀਰ ਵਿਚ ਵਿਟਾਮਿਨਾਂ ਦੀ ਕਮੀ ਜਾਂ ਉਮਰ ਦੇ ਵਾਧੇ ਕਾਰਨ ਅੱਖਾਂ ਦੀ ਰੋਸ਼ਨੀ ਘਟਣ ਲਗਦੀ ਹੈ। Raspberry ਵਿਚ ਅਜਿਹੇ ਪੌਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਾਡੀ ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦੇ ਹਨ। ਇਸ ਲਈ ਅੱਖਾਂ ਦੀ ਤੇਜ਼ ਰੋਸ਼ਨੀ Raspberryਆਂ ਦਾ ਸੇਵਨ ਕਰਨਾ ਚਾਹੀਦਾ ਹੈ।

ਹੈਲਥੀ ਹਾਰਟ

ਸਾਡੇ ਦਿਲ ਦਾ ਕੰਮ ਖੂਨ ਨੂੰ ਪੰਪ ਕਰਨਾ ਹੈ। Raspberry ਦੇ ਸੇਵਨ ਨਾਲ ਸਾਡੇ ਸਰੀਰ ਦੇ ਬਲੱਡ ਸਰਕੁਲੇਸ਼ਨ ਵਿਚ ਸੁਧਾਰ ਆਉਂਦਾ ਹੈ। ਇਸ ਕਰਕੇ Raspberryਆਂ ਖਾਣ ਨਾਲ ਹਾਈ ਬੀਪੀ ਦੀ ਸਮੱਸਿਆ ਤੋਂ ਪੀੜਤਾਂ ਨੂੰ ਬਹੁਤ ਹੀ ਲਾਭ ਮਿਲਦਾ ਹੈ। ਇਸਦੇ ਨਾਲ ਦਿਲ ਦੀ ਕੋਈ ਬਿਮਾਰੀ ਵੀ ਨਹੀਂ ਹੁੰਦੀ।