GTA News Media

Top Info Bar
22.1°C Toronto Loading date...
Health

Get rid of constipation today with these home remedies

Get rid of constipation today with these home remedies
Share this post via:

ਅੱਜ ਹੀ ਕਬਜ਼ ਦੀ ਸਮੱਸਿਆ ਨੂੰ ਕਰੋ ਦੂਰ ਇਹਨਾ ਘਰੇਲੂ ਨੁਸਖਿਆ ਰਾਹੀ

Most people suffer from constipation. Constipation problem is usually caused by consuming junk food, cold drinks, toxic substances. In addition, if we eat raw food, our digestive system will not be able to digest the food, which causes problems like constipation and gas in the stomach. People use a lot of medicines to treat constipation but we can also get rid of constipation by adjusting our diet.

Follow these home remedies to overcome the problem of constipation

Lemon water
When constipation occurs, get up in the morning and mix lemon juice and black salt in 1 glass of water. It will also clear the stomach and relieve constipation.

Apples and grapes
Eating apples and grapes cleanses the stomach. Therefore, these fruits are very useful for constipation. Because drinking apple juice cleanses the bowels internally and the problem of constipation also goes away very quickly.

Crush the triphala
Soak 1 tablespoon Triphala powder in 1 glass of water overnight. Get up in the morning and strain this water and drink it. Doing this daily will make a difference in just a few days.

Honey
Mix 1 tablespoon of honey in 1 glass of water and drink it daily before going to bed at night. Doing so will soon cure constipation.

 

Raisin water
Soak raisins in water overnight and get up the next morning to drink this water. This completely cures the problem of constipation.

Fig
Soak figs in water overnight and eat them the next morning to get rid of constipation quickly.

ਅੱਜ ਹੀ ਕਬਜ਼ ਦੀ ਸਮੱਸਿਆ ਨੂੰ ਕਰੋ ਦੂਰ ਇਹਨਾ ਘਰੇਲੂ ਨੁਸਖਿਆ ਰਾਹੀ

ਬਹੁਤੇ ਲੋਕ ਕਬਜ਼ ਦੀ ਸਮੱਸਿਆ ਤੋਂ ਬਹੁਤ ਜਿਆਦਾ ਦੁਖੀ ਹੁੰਦੇ ਹਨ। ਕਬਜ਼ ਦੀ ਸਮੱਸਿਆਵਾਂ ਆਮਤੌਰ ਤੇ ਜੰਕ ਫੂਡ, ਕੋਲਡ ਡਰਿੰਕ, ਵਿਸ਼ੈਲੇ ਪਦਾਰਥਾਂ ਦਾ ਸੇਵਨ ਕਰਨ ਨਾਲ ਹੁੰਦੀ ਹੈ। ਇਸ ਤੋਂ ਬਿਨਾ ਜੇ ਅਸੀਂ ਕੱਚਾ ਖਾਣਾ ਖਾਂਦੇ ਹਾਂ, ਤਾਂ ਸਾਡਾ ਪਾਚਨ ਤੰਤਰ ਖਾਣੇ ਨੂੰ ਪਚਾ ਨਹੀਂ ਪਾਉਂਦਾ, ਜਿਸ ਕਾਰਨ ਢਿੱਡ ‘ਚ ਕਬਜ਼, ਗੈਸ ਜਿਹੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦੀ ਵਰਤੋ ਵੀ ਕਰਦੇ ਹਨ ਪਰ ਅਸੀਂ ਆਪਣੇ ਖਾਣੇ-ਪੀਣੇ ਨੂੰ ਸਹੀ ਕਰਕੇ ਵੀ ਕਬਜ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ। ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਨਿੰਬੂ ਦਾ ਪਾਣੀ
ਕਬਜ਼ ਹੋਣ ਤੇ ਸਵੇਰੇ ਉੱਠ ਕੇ 1 ਗਿਲਾਸ ਪਾਣੀ ‘ਚ ਨਿੰਬੂ ਦਾ ਰਸ ਤੇ ਕਾਲਾ ਲੂਣ ਮਿਲਾ ਕੇ ਸੇਵਨ ਕਰੋ। ਇਸ ਨਾਲ ਢਿੱਡ ਸਾਫ ਵੀ ਹੋ ਜਾਵੇਗਾ ਤੇ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

ਸੇਬ ਅਤੇ ਅੰਗੂਰ
ਸੇਬ ਤੇ ਅੰਗੂਰ ਖਾਣ ਨਾਲ ਢਿੱਡ ਸਾਫ ਹੋ ਜਾਦਾ ਹੈ। ਇਸ ਕਰਕੇ ਇਹ ਫਲ ਕਬਜ਼ ਲਈ ਇਹ ਬਹੁਤ ਹੀ ਫ਼ਾਇਦੇਮੰਦ ਹਨ।ਕਿਉਕਿ ਸੇਬ ਦਾ ਜੂਸ ਪੀਣ ਨਾਲ ਅੰਤੜੀਆਂ ਦੀ ਅੰਦਰੂਨੀ ਸਫਾਈ ਹੁੰਦੀ ਹੈ ਅਤੇ ਕਬਜ਼ ਦੀ ਸਮੱਸਿਆ ਵੀ ਬਹੁਤ ਹੀ ਜਲਦੀ ਦੂਰ ਹੋ ਜਾਂਦੀ ਹੈ ।

ਤ੍ਰਿਫਲਾ ਚੂਰਨ
1 ਚਮਚ ਤ੍ਰਿਫਲਾ ਦਾ ਚੂਰਨ ਰਾਤ ਨੂੰ 1 ਗਿਲਾਸ ਪਾਣੀ ਦੇ ਵਿੱਚ ਭਿਉਂ ਦਿਓ। ਸਵੇਰੇ ਉੱਠਣ ਕੇ ਇਸ ਪਾਣੀ ਨੂੰ ਛਾਣ ਕੇ ਪੀ ਲਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਫਰਕ ਨਜ਼ਰ ਆਉਣ ਲੱਗ ਜਾਵੇਗਾ।

ਸ਼ਹਿਦ
ਰਾਤ ਨੂੰ ਸੋਣ ਤੋਂ ਪਹਿਲਾਂ 1 ਚਮਚ ਸ਼ਹਿਦ 1 ਗਿਲਾਸ ਪਾਣੀ ਵਿੱਚ ਮਿਲਾ ਕੇ ਰੋਜ਼ਾਨਾ ਪੀਓ। ਇਸ ਤਰ੍ਹਾ ਕਰਨ ਨਾਲ ਜਲਦ ਹੀ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ ।

 

ਕਿਸ਼ਮਿਸ਼ ਦਾ ਪਾਣੀ
ਰਾਤ ਨੂੰ ਕਿਸ਼ਮਿਸ਼ ਪਾਣੀ ‘ਚ ਭਿਉਂ ਕੇ ਰੱਖ ਦਿਓ ਤੇ ਅਗਲੀ ਸਵੇਰ ਉੱਠ ਕੇ ਇਸ ਪਾਣੀ ਦਾ ਸੇਵਨ ਕਰੋ। ਇਸ ਨਾਲ ਕਬਜ਼ ਦੀ ਸਮੱਸਿਆ ਪੂਰੀ ਤਰ੍ਹਾ ਠੀਕ ਹੋ ਜਾਦੀ ਹੈ।

ਅੰਜੀਰ
ਅੰਜੀਰ ਦੇ ਫਲ ਨੂੰ ਰਾਤ ਨੂੰ ਪਾਣੀ ‘ਚ ਭਿਉਂ ਕੇ ਰੱਖ ਦਿਓ ਤੇ ਅਗਲੀ ਸਵੇਰ ਇਸ ਫਲ ਨੂੰ ਖਾਣ ਨਾਲ ਕਬਜ਼ ਦੀ ਸਮੱਸਿਆ ਜਲਦ ਹੀ ਬਿਲੁਕੁਲ ਦੂਰ ਹੋ ਜਾਂਦੀ ਹੈ ।