Know: How does eating cabbage have a bad effect on the brain?
ਜਾਣੋ: ਗੋਭੀ ਖਾਣ ਨਾਲ ਦਿਮਾਗ ਤੇ ਕਿਵੇ ਪੈਦਾ ਹੈ ਬੁਰਾ ਅਸਰ ?
Cabbage is very beneficial for health as its consumption cures problems like ulcers, cataracts, digestion and constipation. Cabbage vegetable is rich in sulforaphane and antioxidants, but caution is required while consuming it Eating these leafy green vegetables is rumored to be harmful to the brain. Let us know about this from the expert of cabbage what is the opinion of the experts about this.
Cabbage is used in many forms
As you know, in the present age, cabbage is used not only as a vegetable, but also in salads and dressings, momos, burgers, etc. But you need to be very careful while consuming it. Anu Sinha, a dietician at MGM Medical College and Hospital, says that tapeworms in cabbage can do a lot of damage to a person’s brain.
How Germs Damage the Brain
According to experts, cabbage contains tapeworms, which travel to the brain after eating. Breaking the barrier, it reaches the brain. It can cause swelling in the brain, which can lead to headaches and brain fog.
Eat cabbage like this
Another nutritionist was asked if cabbage actually harms the brain. So to prevent infection, wash the cabbage with warm water or boil it well for 5 minutes, this way the cabbage germs will come out from inside.
ਜਾਣੋ: ਗੋਭੀ ਖਾਣ ਨਾਲ ਦਿਮਾਗ ਤੇ ਕਿਵੇ ਪੈਦਾ ਹੈ ਬੁਰਾ ਅਸਰ ?
ਗੋਭੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ।ਕਿਉਕਿ ਇਸ ਦੇ ਸੇਵਨ ਨਾਲ ਅਲਸਰ, ਮੋਤੀਆ, ਪਾਚਨ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆ ਹਨ।ਗੋਭੀ ਦੀ ਸਬਜ਼ੀ ਸਲਫੋਰਾਫੇਨ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਪਰ ਇਸਦਾ ਸੇਵਨ ਕਰਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੁੰਦੀ ਹੈ। ਇਨ੍ਹਾਂ ਪੱਤੇਦਾਰ ਹਰੀਆਂ ਸਬਜ਼ੀਆਂ ਨੂੰ ਖਾਣ ਨੂੰ ਲੈ ਕੇ ਇਹ ਅਫਵਾਹ ਹੈ ਕਿ ਗੋਭੀ ਨੂੰ ਖਾਣ ਨਾਲ ਦਿਮਾਗ ਨੂੰ ਨੁਕਸਾਨ ਹੁੰਦਾ ਹੈ। ਆਓ ਇਸ ਬਾਰੇ ਪੱਤ ਗੋਭੀ ਦੇ ਮਾਹਿਰਾ ਤੋ ਜਾਣਦੇ ਹਾ ਕਿ ਇਸ ਬਾਰੇ ਮਾਹਰਾਂ ਦੀ ਕੀ ਰਾਏ ਹੈ।
ਗੋਭੀ ਦੀ ਵਰਤੋਂ ਕਈ ਰੂਪਾਂ ਵਿੱਚ ਕੀਤੀ ਜਾਂਦੀ
ਤੁਸੀਂ ਜਾਣਦੇ ਹੀ ਹੋ ਕਿ ਅਜੋਕੇ ਯੁੱਗ ‘ਚ, ਗੋਭੀ ਦੀ ਵਰਤੋਂ ਨਾ ਸਿਰਫ ਇੱਕ ਸਬਜ਼ੀ ਦੇ ਰੂਪ ‘ਚ ਕੀਤੀ ਜਾਂਦੀ ਹੈ, ਬਲਕਿ ਸਲਾਦ ਅਤੇ ਡ੍ਰੈਸਿੰਗ ‘ਚ ਮੋਮੋਜ਼, ਬਰਗਰ ਆਦਿ ‘ਚ ਵੀ ਕੀਤੀ ਜਾਂਦੀ ਹੈ। ਪਰ ਇਸਦਾ ਸੇਵਨ ਕਰਦੇ ਸਮੇਂ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਸਿਹਤ ਨਾਲ ਸਬੰਧਤ ਐਮਜੀਐਮ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਇਟੀਸ਼ੀਅਨ ਅਨੂ ਸਿਨਹਾ ਦਾ ਕਹਿਣਾ ਹੈ ਕਿ ਗੋਭੀ ‘ਚ ਮੌਜੂਦ ਟੇਪ ਕੀੜੇ ਵਿਅਕਤੀ ਦੇ ਦਿਮਾਗ ਨੂੰ ਬਹੁਤ ਹੀ ਜਿਆਦ ਨੁਕਸਾਨ ਪਹੁੰਚਾ ਸਕਦੇ ਹਨ।
ਕੀਟਾਣੂ ਦਿਮਾਗ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੇ
ਮਾਹਿਰਾਂ ਅਨੁਸਾਰ ਗੋਭੀ ‘ਚ ਟੇਪ ਕੀੜੇ ਹੁੰਦੇ ਹਨ, ਜੋ ਕਿ ਖਾਣ ਤੋਂ ਬਾਅਦ ਦਿਮਾਗ ਤੱਕ ਚਲੇ ਜਾਦੇ ਹਨ।ਤੇ ਇਹ ਕੀੜੇ ਮਨੁੱਖੀ ਸਰੀਰ ਦੇ ਅੰਤੜੀਆਂ ਦੇ ਲੇਸਦਾਰ ਝਿੱਲੀ ਨੂੰ ਪਾਰ ਕਰਕੇ ਮੁੱਖ ਖੂਨ ਦੀ ਧਾਰਾ ਤੱਕ ਪਹੁੰਚਦੇ ਹਨ।ਤੇ ਸਰੀਰ ‘ਚ ਮੌਜੂਦ ਖੂਨ ਦਿਮਾਗ ਦੀ ਰੁਕਾਵਟ ਨੂੰ ਤੋੜਦਾ ਹੋਇਆ ਦਿਮਾਗ ਤੱਕ ਪਹੁੰਚਦਾ ਹੈ।ਜੋ ਕਿ ਦਿਮਾਗ ‘ਚ ਸੋਜ ਦਾ ਕਾਰਨ ਬਣ ਸਕਦਾ ਹੈ, ਇਸ ਨਾਲ ਸਿਰ ਦਰਦ ਤੇ ਬ੍ਰੇਨ ਫੋਗ ਵੀ ਹੋ ਸਕਦਾ ਹੈ।
ਇਸ ਤਰ੍ਹਾਂ ਖਾਓ ਗੋਭੀ
ਇਸ ਸਬੰਧ ‘ਚ ਇੱਕ ਹੋਰ ਆਹਾਰ-ਪੋਸ਼ਣ-ਵਿਿਗਆਨੀ ਨੂੰ ਪੁੱਛਿਆ ਗਿਆ ਕਿ ਕੀ ਗੋਭੀ ਅਸਲ ‘ਚ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀ ਹੈ?ਤਾ ਜਵਾਬ ‘ਚ ਉਸਨੇ ਕਿਹਾ ਕਿ ਗੋਭੀ ‘ਚ ਟੇਪ ਕੀੜੇ ਪੱਤਿਆਂ ਦੇ ਅੰਦਰ ਲੁਕੇ ਹੋ ਸਕਦੇ ਹਨ। ਇਸ ਕਰਕੇ ਲਾਗ ਨੂੰ ਰੋਕਣ ਲਈ ਗੋਭੀ ਨੂੰ ਗਰਮ ਪਾਣੀ ਨਾਲ ਧੋਵੋ ਜਾਂ ਇਸ ਨੂੰ 5 ਮਿੰਟ ਲਈ ਚੰਗੀ ਤਰ੍ਹਾ ਉਬਾਲੋ, ਇਸ ਤਰ੍ਹਾ ਕਰਨ ਨਾਲ ਗੋਭੀ ਦੇ ਕੀਟਾਣੂ ਅੰਦਰੋਂ ਬਾਹਰ ਆ ਜਾਦੇ ਹਨ।ਇਸ ਤਰੀਕੇ ਨਾਲ ਗੋਭੀ ਨੂੰ ਖਾਣਾ ਸਿਹਤ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਏਗਾ।