GTA News Media

Top Info Bar
22.1°C Toronto Loading date...
Canada India Punjab

ਪੰਜਾਬ ਦੀ ਧੀ ਸੰਦੀਪ ਕੌਰ ਕੈਨੇਡਾ ਓਪੀਪੀ ਪੁਲਿਸ ਵਿੱਚ ਤੈਨਾਤ, ਮਾਪਿਆਂ ਲਈ ਮਾਣ ਦਾ ਪਲ

ਪੰਜਾਬ ਦੀ ਧੀ ਸੰਦੀਪ ਕੌਰ ਕੈਨੇਡਾ ਓਪੀਪੀ ਪੁਲਿਸ ਵਿੱਚ ਤੈਨਾਤ, ਮਾਪਿਆਂ ਲਈ ਮਾਣ ਦਾ ਪਲ
Share this post via:

ਪੰਜਾਬ ਦੀ ਧੀ, ਸੰਦੀਪ ਕੌਰ, ਕੈਨੇਡਾ ਓਪੀਪੀ ਪੁਲਿਸ ਵਿੱਚ ਤੈਨਾਤ ਹੋਈ ਹੈ। ਇਸ ਖੁਸ਼ੀ ਦੇ ਮੌਕੇ ਤੇ ਉਸ ਦੀ ਮਾਂ ਪਰਮਜੀਤ ਕੌਰ ਨੇ ਕਿਹਾ ਕਿ ਕੁੜੀਆਂ ਮੁੰਡਿਆਂ ਨਾਲੋਂ ਵੱਧ ਨਾਮ ਰੌਸ਼ਨ ਕਰਦੀਆਂ ਹਨ। ਸੰਦੀਪ ਕੌਰ 2017 ਵਿੱਚ ਪੜ੍ਹਾਈ ਦੇ ਤੌਰ ’ਤੇ ਕੈਨੇਡਾ ਗਈ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਓਪੀਪੀ ਪੁਲਿਸ ਦੀ 6 ਮਹੀਨੇ ਦੀ ਟ੍ਰੇਨਿੰਗ ਕੀਤੀ। ਉਸਨੇ ਆਪਣੇ ਮਾਤਾ-ਪਿਤਾ ਨੂੰ ਆਪਣੇ ਜੁਆਇਨਿੰਗ ਲੈਟਰ ਲਈ ਕੈਨੇਡਾ ਬੁਲਾਇਆ। ਮਾਤਾ ਨੇ ਕਿਹਾ ਕਿ ਇਹ ਪਲ ਬਿਆਨ ਨਹੀਂ ਕਰ ਸਕਦੀ ਜੋ ਉਹਨਾਂ ਲਈ ਖੁਸ਼ੀ ਦੇ ਸਨ।

ਸੰਦੀਪ ਦੇ ਪਿਤਾ, ਦਵਿੰਦਰ ਸਿੰਘ ਗਰਚਾ, ਜੋ ਪੰਜਾਬ ਪੁਲਿਸ ਸਮਰਾਲਾ ਥਾਣੇ ਵਿੱਚ ਏਐਸਆਈ ਹਨ, ਨੇ ਕਿਹਾ ਕਿ ਕੈਨੇਡਾ ਵਿੱਚ ਬਹੁਤ ਮਾਨ ਮਿਲਿਆ। ਉਹਨਾਂ ਨੂੰ ਆਪਣੀ ਧੀ ’ਤੇ ਬਹੁਤ ਮਾਣ ਹੈ। ਉਹਨਾਂ ਨੇ ਦੱਸਿਆ ਕਿ ਸੰਦੀਪ ਨੇ ਚਾਹਿਆ ਕਿ ਉਹਨਾਂ ਦੇ ਪਿਤਾ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਜੁਆਇਨਿੰਗ ਲੈਟਰ ਲੈਣ ਆਉਣ।

ਸਮਰਾਲਾ ਪੁਲਿਸ ਨੇ ਏਐਸਆਈ ਦਵਿੰਦਰ ਸਿੰਘ ਗਰਚਾ ਦਾ ਸਨਮਾਨ ਕੀਤਾ ਅਤੇ ਮੁਬਾਰਕਬਾਦ ਦਿੱਤੀ ਕਿ ਉਹਨਾਂ ਦੀ ਧੀ ਕੈਨੇਡਾ ਪੁਲਿਸ ਵਿੱਚ ਤੈਨਾਤ ਹੋਈ। ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਇਹ ਸਮਰਾਲਾ ਲਈ ਮਾਣ ਦੀ ਗੱਲ ਹੈ ਕਿ ਏਐਸਆਈ ਦੀ ਧੀ ਕੈਨੇਡਾ ਪੁਲਿਸ ਵਿੱਚ ਭਰਤੀ ਹੋਈ।