GTA News Media

Top Info Bar
22.1°C Toronto Loading date...
India Punjab

ਬਜਟ 2022: ਜਾਣੋ ਕੀ ਹੋਇਆ ਮਹਿੰਗਾ-ਸਸਤਾ

ਬਜਟ 2022: ਜਾਣੋ ਕੀ ਹੋਇਆ ਮਹਿੰਗਾ-ਸਸਤਾ
Share this post via:

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਵਿੱਤੀ ਸਾਲ 2022-23 ਲਈ ਕੇਂਦਰੀ ਬਜਟ ਪੇਸ਼ ਕੀਤਾ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਹ ਚੌਥਾ ਬਜਟ ਹੈ। ਬਜਟ ਤੋਂ ਬਾਅਦ ਹਰ ਕਿਸੇ ਦੇ ਦਿਮਾਗ ‘ਚ ਸਵਾਲ ਹੈ ਕਿ ਬਜਟ ‘ਚ ਵਿੱਤ ਮੰਤਰੀ ਦੇ ਐਲਾਨ ਤੋਂ ਬਾਅਦ ਕੀ ਹੋਵੇਗਾ ਸਸਤਾ ਤੇ ਕੀ ਮਹਿੰਗਾ।

 ਸਸਤੀਆਂ ਹੋਈਆਂ ਚੀਜ਼ਾਂ

ਖੇਤੀਬਾੜੀ ਉਪਕਰਣ

ਮੋਬਾਈਲ ਚਾਰਜਰ

ਮੋਬਾਈਲ

ਕੱਪੜੇ

ਚਮੜੇ ਦੀਆਂ ਚੀਜਾਂ

ਚੱਪਲਾਂ

ਗਹਿਣੇ

ਇਲੈਕਟ੍ਰੀਕਲ ਉਪਕਰਣ

ਵਿਦੇਸ਼ੀ ਮਸ਼ੀਨ

ਮਹਿੰਗੀਆਂ ਹੋਈਆਂ  ਚੀਜ਼ਾਂ 

ਸ਼ਰਾਬ

ਕਪਾਹ

ਖਾਣਯੋਗ ਤੇਲ

LEDs ਲਾਈਟਾਂ

ਛਤਰੀ

  • ਬਜਟ ‘ਚ ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ ‘ਤੇ ਕਸਟਮ ਡਿਊਟੀ ਘਟਾਈ ਗਈ ਹੈ। ਜਿਸ ਨਾਲ ਉਹ ਸਸਤੇ ਹੋ ਜਾਣਗੇ।
  • ਮੋਬਾਈਲ ਫੋਨ ਚਾਰਜਰਾਂ ‘ਤੇ ਦਰਾਮਦ ਡਿਊਟੀ ਘਟਾ ਦਿੱਤੀ ਗਈ ਹੈ। ਘਰੇਲੂ ਮੋਬਾਈਲ ਫੋਨ ਚਾਰਜਰ ਸਸਤੇ ਹੋਣਗੇ। ਦੇਸ਼ ‘ਚ ਅਸੈਂਬਲ ਕੀਤੇ ਮੋਬਾਈਲ ਵੀ ਸਸਤੇ ਹੋ ਸਕਦੇ ਹਨ। ਘਰੇਲੂ ਮੋਬਾਈਲ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
  • ਵਿੱਤ ਮੰਤਰੀ ਨੇ ਸਟੀਲ ਸਕਰੈਪ ‘ਤੇ ਕਸਟਮ ਡਿਊਟੀ ਤੋਂ ਹੋਰ ਛੋਟ ਦੇਣ ਦਾ ਵੀ ਐਲਾਨ ਕੀਤਾ।
  • ਇਸ ਦੇ ਨਾਲ ਹੀ ਛਤਰੀਆਂ ਖਰੀਦਣਾ ਹੋਰ ਮਹਿੰਗਾ ਹੋ ਜਾਵੇਗਾ। ਛਤਰੀਆਂ ‘ਤੇ ਕਸਟਮ ਡਿਊਟੀ ਵਧਾਉਣ ਦਾ ਐਲਾਨ ਕੀਤਾ ਗਿਆ ਹੈ।