GTA News Media

Top Info Bar
22.1°C Toronto Loading date...
India

ਭਾਰਤ-ਕੈਨੇਡਾ ਵਿਗੜਦੇ ਸਬੰਧਾਂ ਵਿਚਾਲੇ ਖਾਲਿਸਤਾਨ ਪੱਖੀਆਂ ਦੇ ਰੱਦ ਹੋਣਗੇ OCI ਕਾਰਡ

ਭਾਰਤ-ਕੈਨੇਡਾ ਵਿਗੜਦੇ ਸਬੰਧਾਂ ਵਿਚਾਲੇ ਖਾਲਿਸਤਾਨ ਪੱਖੀਆਂ ਦੇ ਰੱਦ ਹੋਣਗੇ OCI ਕਾਰਡ
Share this post via:

ਭਾਰਤ-ਕੈਨੇਡਾ ਵਿਗੜਦੇ ਸਬੰਧਾਂ ਵਿਚਾਲੇ ਭਾਰਤ ਇਕ ਹੋਰ ਵੱਡੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ਰੱਦ ਕਰਨ ਤੋਂ ਬਾਅਦ ਭਾਰਤ ਹੁਣ ਖਾਲਿਸਤਾਨ ਪੱਖੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਹੁਣ ਕੈਨੇਡਾ, ਯੂਕੇ ਅਤੇ ਅਮਰੀਕਾ ਦੇ ਖਾਲਿਸਤਾਨੀਆਂ ਦੇ ਓਸੀਆਈ ਕਾਰਡ ਰੱਦ ਕਰੇਗਾ, ਜੋ ਵਿਦੇਸ਼ਾਂ ਵਿੱਚ ਰਹਿ ਕੇ ਭਾਰਤ ਵਿਰੋਧੀ ਮੁਹਿੰਮ ਚਲਾ ਰਹੇ ਹਨ ਤੇ ਭਾਰਤੀ ਸੰਸਥਾਵਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਵਿਦੇਸ਼ਾਂ ‘ਚ ਭਾਰਤੀ ਸੰਸਥਾਵਾਂ, ਕੌਂਸਲੇਟਾਂ ਅਤੇ ਦੂਤਘਰਾਂ ‘ਤੇ ਹਮਲਿਆਂ ਤੋਂ ਬਾਅਦ ਭਾਰਤ ਪ੍ਰਦਰਸ਼ਨਕਾਰੀਆਂ ਦੇ ਪਾਸਪੋਰਟ ਰੱਦ ਕਰ ਸਕਦਾ ਹੈ। ਉਨ੍ਹਾਂ ਦਾ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਕਾਰਡ (OCI) ਵੀ ਰੱਦ ਹੋ ਸਕਦਾ ਹੈ।

OCI ਕਾਰਡ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ‘ਚ ਅਣਮਿੱਥੇ ਸਮੇਂ ਲਈ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਜੇਕਰ ਸਰਲ ਭਾਸ਼ਾ ਵਿੱਚ ਸਮਝਿਆ ਜਾਵੇ ਤਾਂ ਵਿਦੇਸ਼ਾਂ ਵਿੱਚ ਵਸਣ ਵਾਲੇ ਭਾਰਤੀ ਲੋਕ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਭਾਰਤ ਵਿੱਚ ਹੀ ਨਹੀਂ, ਦੁਨੀਆ ਦੇ ਕਈ ਦੇਸ਼ਾਂ ਵਿੱਚ ਅਜਿਹੀ ਦੋਹਰੀ ਨਾਗਰਿਕਤਾ ਲੈਣ ਦੇ ਨਿਯਮ ਹਨ। ਇਹ ਕਾਰਡ ਉਨ੍ਹਾਂ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ, ਜੋ ਭਾਰਤ ਦੇ ਨਾਗਰਿਕ ਰਹਿ ਚੁੱਕੇ ਹਨ ਜਾਂ ਉਨ੍ਹਾਂ ਦੇ ਮਾਤਾ-ਪਿਤਾ ਭਾਰਤੀ ਨਾਗਰਿਕ ਰਹੇ ਹੋਣ। ਕਾਰਡ ਜਾਰੀ ਕਰਨ ਤੋਂ ਬਾਅਦ ਭਾਰਤ ਕਾਰਡ ਧਾਰਕ ਨੂੰ ਸਾਰੀ ਉਮਰ ਭਾਰਤ ‘ਚ ਕੰਮ ਕਰਨ ਅਤੇ ਹਰ ਤਰ੍ਹਾਂ ਦੇ ਵਿੱਤੀ ਲੈਣ-ਦੇਣ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹੀ ਕਾਰਨ ਹੈ ਕਿ ਇਹ ਕਾਰਡ ਜੀਵਨ ਭਰ ਵੈਲਿਡ ਰਹਿੰਦਾ ਹੈ। ਕਾਰਡ ਧਾਰਕ ਨੂੰ ਭਾਰਤ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ।

OCI ਕਾਰਡ ਧਾਰਕਾਂ ਨੂੰ ਲੈ ਕੇ ਕੁਝ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ। ਆਮ ਭਾਰਤੀਆਂ ਵਾਂਗ ਉਨ੍ਹਾਂ ਦੇ ਵੀ ਕਈ ਅਧਿਕਾਰ ਹਨ ਪਰ ਕੁਝ ਕੰਮ ਕਰਨ ਦੀ ਮਨਾਹੀ ਹੈ। ਜਿਵੇਂ- ਉਹ ਚੋਣ ਨਹੀਂ ਲੜ ਸਕਦੇ, ਭਾਰਤ ਵਿੱਚ ਵੋਟ ਨਹੀਂ ਪਾ ਸਕਦੇ, ਸੰਵਿਧਾਨਕ ਅਹੁਦੇ ‘ਤੇ ਕੰਮ ਨਹੀਂ ਕਰ ਸਕਦੇ ਜਾਂ ਸਰਕਾਰੀ ਨੌਕਰੀ ਨਹੀਂ ਕਰ ਸਕਦੇ। ਵਾਹੀਯੋਗ ਜ਼ਮੀਨ ਵੀ ਨਹੀਂ ਖਰੀਦ ਸਕਦੇ।