GTA News Media

Top Info Bar
22.1°C Toronto Loading date...
India

ਮੋਦੀ ਸਰਕਾਰ ਵਿਰੁੱਧ ਭਾਰਤੀ ਸੰਸਦ ‘ਚ ਬੇਭਰੋਸਗੀ ਦਾ ਮਤਾ ਪੇਸ਼

ਮੋਦੀ ਸਰਕਾਰ ਵਿਰੁੱਧ ਭਾਰਤੀ ਸੰਸਦ ‘ਚ ਬੇਭਰੋਸਗੀ ਦਾ ਮਤਾ ਪੇਸ਼
Share this post via:

 ਬੁੱਧਵਾਰ ਨੂੰ ਭਾਰਤ ਦੀ ਸੰਸਦ ਨੇ ਵਿਰੋਧੀ ਪਾਰਟੀਆਂ ਦੇ ਗਠਜੋੜ ਦੁਆਰਾ ਨਰਿੰਦਰ ਮੋਦੀ ਦੀ ਸਰਕਾਰ ਖ਼ਿਲਾਫ਼ ਪੇਸ਼ ਹੋਏ ਬੇਭਰੋਸਗੀ ਮਤੇ ਨੂੰ ਸਵੀਕਾਰ ਕਰ ਲਿਆ। ਮਣੀਪੁਰ ਵਿਚ ਪਿਛਲੇ ਦੋ ਮਹੀਨਿਆਂ ਤੋਂ ਚਲ ਰਹੀ ਹਿੰਸਾ ਬਾਰੇ ਸੰਸਦ ਵਿਚ ਚਰਚਾ ਕਰਨ ਅਤੇ ਕੇਂਦਰ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਲਈ ਇਹ ਮਤਾ ਪੇਸ਼ ਕੀਤਾ ਗਿਆ ਹੈ। 542 ਮੈਂਬਰੀ ਲੋਕ ਸਭਾ ਵਿਚ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਕੋਲ 301 ਸੀਟਾਂ ਹਨ, ਇਸ ਕਰਕੇ ਬੇਭਰੋਸਗੀ ਮਤੇ ਦਾ ਸਰਕਾਰ ਦੀ ਸਥਿਰਤਾ ‘ਤੇ ਕੋਈ ਅਸਰ ਨਹੀਂ ਹੋਵੇਗਾ।

ਪਰ ਵਿਰੋਧੀ ਪਾਰਟੀਆਂ ਚਾਹੁੰਦੀਆਂ ਹਨ, ਕਿ ਮਣੀਪੁਰ ਦੀ ਹਿੰਸਾ ਬਾਰੇ ਸੰਸਦ ਵਿਚ ਚਰਚਾ ਹੋਵੇ। ਮਣੀਪੁਰ ਸੂਬੇ ਵਿਚ ਭਾਜਪਾ ਦੀ ਸਰਕਾਰ ਹੈ। ਗ਼ੌਰਤਲਬ ਹੈ ਕਿ ਮਈ ਤੋਂ ਮਣੀਪੁਰ ਵਿਚ ਸ਼ੁਰੂ ਹੋਈਆਂ ਨਸਲੀ ਝੜਪਾਂ ਵਿਚ ਹੁਣ ਤੱਕ 130 ਲੋਕ ਮਾਰੇ ਜਾ ਚੁੱਕੇ ਹਨ ਅਤੇ 60,000 ਤੋਂ ਵੱਧ ਲੋਕ ਬੇਘਰ ਹੋਏ ਹਨ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵਿਰੋਧੀ ਪਾਰਟੀਆਂ ਦੇ ਇਸ ਮਤੇ ਨੂੰ ਸਵੀਕਾਰ ਕਰਦਿਆਂ ਕਿਹਾ ਉਹ ਜਲਦੀ ਹੀ ਫ਼ੈਸਲਾ ਕਰਨਗੇ ਕਿ ਮਤੇ ‘ਤੇ ਚਰਚਾ ਅਤੇ ਵੋਟਿੰਗ ਕਦੋਂ ਕੀਤੀ ਜਾਵੇਗੀ।