GTA News Media

Top Info Bar
22.1°C Toronto Loading date...
India Punjab

ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ 40% ਔਰਤਾਂ ਨੂੰ ਟਿਕਟਾਂ ਦੇਣ ਦਾ ਕੀਤਾ ਐਲਾਨ

ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ 40% ਔਰਤਾਂ ਨੂੰ ਟਿਕਟਾਂ ਦੇਣ ਦਾ ਕੀਤਾ ਐਲਾਨ
Share this post via:

ਲਖਨਊ: ਯੂ.ਪੀ. ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।ਤੇ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਐਲਾਨ ਕੀਤਾ ਹੈ ਕਿ ਚੋਣਾਂ ਵਿੱਚ ਔਰਤਾਂ ਨੂੰ ਕਾਂਗਰਸ 40 ਫ਼ੀਸਦੀ ਟਿਕਟਾਂ ਦੇਵੇਗੀ।ਉਹਨਾ ਨੇ ਇਹ ਵੀ ਕਿਹਾ ਹੈ ਕਿ ਕਾਂਗਰਸ ਦਾ ਨਾਅਰਾ ਹੈ – ‘ਲੜਕੀ ਹਾਂ, ਲੜ ਸਕਦੀ ਹਾਂ’।ਤੇ ਇਹ ਇਕ ਨਵੀਂ ਸ਼ੁਰੂਆਤ ਹੈ।

ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮੇਰੀ ਅੱਜ ਦੀ ਇਹ ਪ੍ਰੈੱਸ ਕਾਨਫਰੰਸ ਸਾਰੀਆਂ ਔਰਤਾਂ ਨੂੰ ਸਮਰਪਿਤ ਹੈ।ਪ੍ਰਿਯੰਕਾ ਨੇ ਇਹ ਵੀ ਕਿਹਾ ਕਿ ਨਵੰਬਰ ਦੀ 15 ਤਾਰੀਖ਼ ਤੱਕ ਸਾਰੇ ਉਮੀਦਵਾਰ ਅਪਲਾਈ ਕਰ ਸਕਦੇ ਹਨ ਤੇੇ ਪ੍ਰਿਯੰਕਾ ਗਾਂਧੀ ਨੇ ਇਹ ਵੀ ਕਿਹਾ ਕਿ ਮੇਰਾ ਬਸ ਚੱਲਦਾ ਤਾਂ ਮੈਂ 50 ਫ਼ੀਸਦੀ ਟਿਕਟਾਂ ਅੋਰਤਾਂ ਨੂੰ ਦੇ ਦਿੰਦੀ।