GTA News Media

Top Info Bar
22.1°C Toronto Loading date...
India

ਵਿਸਾਖੀ ਮਨਾਉਣ ਲਈ ਜਾ ਰਹੇ ਸ਼ਰਧਾਲੂਆਂ ਨੂੰ ਟਰੱਕ ਨੇ ਕੁਚਲਿਆ, 7 ਦੀ ਮੌਤ, 15 ਜਖਮੀ

ਵਿਸਾਖੀ ਮਨਾਉਣ ਲਈ ਜਾ ਰਹੇ ਸ਼ਰਧਾਲੂਆਂ ਨੂੰ ਟਰੱਕ ਨੇ ਕੁਚਲਿਆ, 7 ਦੀ ਮੌਤ, 15 ਜਖਮੀ
Share this post via:

ਹੁਸ਼ਿਆਰਪੁਰ: ਗੜਸ਼ੰਕਰ ਨੇੜੇ ਬੁੱਧਵਾਰ ਰਾਤ ਕਰੀਬ ਡੇਢ ਵਜੇ ਵਿਸਾਖੀ ਦਾ ਦਿਹਾੜਾ ਮਨਾਉਣ ਜਾ ਰਹੀਆਂ ਸੰਗਤਾਂ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ । ਭਗਤ ਰਵਿਦਾਸ ਦੇ ਪਵਿੱਤਰ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ ਪੈਦਲ ਜਾ ਰਹੇ ਸ਼ਰਧਾਲੂਆਂ ਨੂੰ ਟਰੱਕ ਨੇ ਕੁਚਲ ਕਿ ਰੱਖ ਦਿੱਤਾ। ਹਾਦਸੇ ਵਿੱਚ ਸੱਤ ਦੀ ਮੌਤ ਹੋ ਗਈ ਹੈ । ਇਹ ਹਾਦਸਾ ਖੁਰਾਲਗੜ੍ਹ ਰੋਡ ‘ਤੇ ਵਾਪਰਿਆ। ਜਾਣਕਾਰੀ ਅਨੁਸਾਰ ਵਿਸਾਖੀ ਮੌਕੇ ਸੰਗਤ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਪੈਦਲ ਚਰਨਛੋਹ ਗੰਗਾ ਦਰਸ਼ਨਾਂ ਲਈ ਜਾ ਰਹੀ ਸੀ। ਇਸੇ ਦੌਰਾਨ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲ ਦਿੱਤਾ।

ਇਸ ਟੱਕਰ ‘ਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 15 ਗੰਭੀਰ ਜ਼ਖਮੀ ਹੋਏ ਹਨ । ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ। ਜਿੱਥੇ ਤਿੰਨ ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ। ਪੰਜ ਗੰਭੀਰ ਜ਼ਖ਼ਮੀਆਂ ਨੂੰ PGI ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿੱਚ ਰਾਹੁਲ (25), ਸੁਦੇਸ਼ ਪਾਲ (48), ਰਾਮੋ (15), ਗੀਤਾ ਦੇਵੀ (40), ਉਨਤੀ (16) ਸ਼ਾਮਲ ਹਨ। ਸਾਰੇ ਮੁਜ਼ੱਫਰਨਗਰ, ਯੂਪੀ ਅਤੇ ਜਿੰਦਲਪੁਰ ਭਾਦਸ ਦੇ ਰਹਿਣ ਵਾਲੇ ਸਨ।