GTA News Media

Top Info Bar
22.1°C Toronto Loading date...
India

CBI ਨੇ ਕੈਨੇਡਾ ਦੇ ਕਾਰੋਬਾਰੀ ਨੂੰ ਗੰਭੀਰ ਇਲਜ਼ਾਮਾਂ ਤਹਿਤ ਕੀਤਾ ਗ੍ਰਿਫ਼ਤਾਰ

CBI ਨੇ ਕੈਨੇਡਾ ਦੇ ਕਾਰੋਬਾਰੀ ਨੂੰ ਗੰਭੀਰ ਇਲਜ਼ਾਮਾਂ ਤਹਿਤ ਕੀਤਾ ਗ੍ਰਿਫ਼ਤਾਰ
Share this post via:

ਨਵੀਂ ਦਿੱਲੀ- CBI ਨੇ ਰੱਖਿਆ ਜਾਸੂਸੀ ਮਾਮਲੇ ਵਿਚ ਕੈਨੇਡੀਅਨ ਕਾਰੋਬਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਮਾਮਲੇ ਵਿਚ ਇਕ ਪੱਤਰਕਾਰ ਅਤੇ ਇਕ ਸਾਬਕਾ ਜਲ ਸੈਨਾ ਕਮਾਂਡਰ ਨੂੰ ਮਈ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕਾਰੋਬਾਰੀ ਰਾਹੁਲ ਗੰਗਲ 2019 ਵਿਚ ਕੈਨੇਡਾ ਵਿਚ ਸਥਾਈ ਨਿਵਾਸੀ ਬਣ ਗਿਆ ਸੀ। ਉਸ ਨੂੰ ਸੋਮਵਾਰ ਨੂੰ ਭਾਰਤ ਪਹੁੰਚਣ ‘ਤੇ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਚਾਰ ਦਿਨਾਂ ਲਈ CBI ਹਿਰਾਸਤ ਵਿਚ ਭੇਜ ਦਿੱਤਾ ਹੈ।

ਜਾਂਚ ਏਜੰਸੀ ਨੇ ਸੁਤੰਤਰ ਪੱਤਰਕਾਰ ਵਿਵੇਕ ਰਘੂਵੰਸ਼ੀ ਅਤੇ ਸਾਬਕਾ ਨੇਵੀ ਕਮਾਂਡਰ ਆਸ਼ੀਸ਼ ਪਾਠਕ ਨੂੰ ਰੱਖਿਆ ਮਾਮਲਿਆਂ ‘ਤੇ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਅਤੇ ਵਿਦੇਸ਼ੀ ਖੁਫੀਆ ਏਜੰਸੀਆਂ ਨੂੰ ਦੇਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਪਿਛਲੇ ਮਹੀਨੇ ਭਾਰਤ ਵਿਚ ਇਕ ਵਿਸ਼ੇਸ਼ ਅਦਾਲਤ ਵਿਚ ਦਾਇਰ ਇਕ ਚਾਰਜਸ਼ੀਟ ਵਿਚ, ਸੀ.ਬੀ.ਆਈ. ਨੇ ਰਘੂਵੰਸ਼ੀ ਅਤੇ ਪਾਠਕ ਨੂੰ ਸਰਕਾਰੀ ਸੀਕਰੇਟ ਐਕਟ ਦੀ ਕਥਿਤ ਉਲੰਘਣਾ ਅਤੇ ਸਬੰਧਤ ਅਪਰਾਧਾਂ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ। ਦੋਵਾਂ ਨੂੰ 16 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।