Chandigarh Municipal Meeting Chaos – ਭਾਜਪਾ ਤੇ ਕਾਂਗਰਸ ਕੌਂਸਲਰਾਂ ਵਿਚ ਹੱਥੋਪਾਈ!
Chandigarh Municipal Meeting Chaos : ਮੀਟਿੰਗ ਦੌਰਾਨ ਭਾਜਪਾ ਤੇ ਕਾਂਗਰਸ ਕੌਂਸਲਰਾਂ ਵਿਚ ਹੰਗਾਮਾ ਤੇ ਹੱਥੋਪਾਈ। ਨੀਂਹ ਪੱਥਰ ਪਲੇਟ ਮਸਲੇ ਨੇ ਲਿਆ ਤੀਖ਼ਾ ਰੂਪ।
ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਦੌਰਾਨ ਤੀਖ਼ੀ ਤਕਰਾਰ ਅਤੇ ਹੱਥੋਪਾਈ ਦੇ ਮਾਮਲੇ ਸਾਹਮਣੇ ਆਏ ਹਨ। ਨੀਂਹ ਪੱਥਰ ਦੀ ਪਲੇਟ ‘ਤੇ ਨਾਮ ਲਿਖਣ ਦੇ ਮਸਲੇ ‘ਤੇ ਸ਼ੁਰੂ ਹੋਈ ਗੱਲਬਾਤ ਹੰਗਾਮੇ ਵਿੱਚ ਬਦਲ ਗਈ। ਭਾਜਪਾ ਕੌਂਸਲਰ ਸੌਰਭ ਜੋਸ਼ੀ ਅਤੇ ਕਾਂਗਰਸੀ ਕੌਂਸਲਰ ਸਚਿਨ ਗਾਲਿਬ ਆਪਸ ਵਿੱਚ ਭਿੜ ਗਏ। ਹਾਲਾਤ ਵਿਗੜਦੇ ਵੇਖ ਹੋਰ ਕੌਂਸਲਰਾਂ ਨੇ ਵਿਚਾਲੇ ਆ ਕੇ ਮਾਮਲਾ ਠੰਢਾ ਕਰਵਾਇਆ।
Chandigarh Municipal Meeting Chaos :ਇਹ ਵਿਵਾਦ ਭਾਜਪਾ ਕੌਂਸਲਰ ਗੁਰਬਖ਼ਸ਼ ਰਾਵਤ ਵੱਲੋਂ ਚੁੱਕਿਆ ਗਿਆ ਸੀ। ਉਹਨਾਂ ਦਾ ਕਹਿਣਾ ਸੀ ਕਿ ਨੀਂਹ ਪੱਥਰ ਦੀ ਪਲੇਟ ‘ਤੇ ਕੌਂਸਲਰ, ਮੇਅਰ ਅਤੇ ਡਿਪਟੀ ਮੇਅਰ ਦਾ ਨਾਮ ਨਹੀਂ ਲਿਖਿਆ ਜਾ ਰਿਹਾ। ਇਸਦੇ ਨਾਲ ਹੀ ਉਹਨਾਂ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਵਾਰਡ ਵਿੱਚ ਲਗੇ ਪੋਲਾਂ ‘ਤੇ ਵੀ ਨਾਮ ਨਹੀਂ ਹੈ ਅਤੇ ਕੌਂਸਲਰਾਂ ਨੂੰ ਸਮਾਗਮਾਂ ਲਈ ਸੱਦਾ ਨਹੀਂ ਦਿੱਤਾ ਜਾ ਰਿਹਾ।
ਗੱਲਬਾਤ ਦੌਰਾਨ ਮਾਮਲਾ 1984 ਦੇ ਸਿੱਖ ਕਤਲਿਆਮ ਤੱਕ ਪਹੁੰਚ ਗਿਆ। ਇਸ ‘ਤੇ ਸੌਰਭ ਜੋਸ਼ੀ ਨੇ ਕਾਂਗਰਸ ਸਾਂਸਦ ਮਨੀਸ਼ ਤਿਵਾਰੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਸਾਂਸਦ ਸਾਹਿਬ ਰਹਿੰਦੇ ਕਿੱਥੇ ਨੇ? ਇਹ ਤਾਂ ਸ਼ਨੀਵਾਰ-ਐਤਵਾਰ ਵਾਲੇ ਸਾਂਸਦ ਨੇ।” ਇਸ ਗੱਲ ‘ਤੇ ਸਚਿਨ ਗੁੱਸੇ ਵਿੱਚ ਆ ਗਏ ਅਤੇ ਦੋਵਾਂ ਵਿਚ ਹੱਥੋਪਾਈ ਹੋ ਗਈ।
ਇਸ ਤੋਂ ਪਹਿਲਾਂ ਸੀਨੀਅਰ ਡਿਪਟੀ ਮੇਅਰ ਜਸਬੀਰ ਬੰਟੀ ਨੇ ਟੇਬਲ ਐਜੈਂਡੇ ਉੱਤੇ ਸਵਾਲ ਉਠਾਏ। ਕੌਂਸਲਰ ਪ੍ਰੇਮ ਲਤਾ ਨੇ ਕਮਿਊਨਟੀ ਸੈਂਟਰ ਦੀ ਬੁਕਿੰਗ ਬਾਰੇ ਸਪਸ਼ਟਤਾ ਨਾ ਹੋਣ ‘ਤੇ ਮੇਅਰ ਨਾਲ ਬਹਿਸ ਕੀਤੀ।
Chandigarh Municipal Meeting Chaos : ਬੈਠਕ ਦੌਰਾਨ ਕੂੜਾ ਇਕੱਠਾ ਕਰਨ ਲਈ ਨਵੀਂ ਕੰਪਨੀ ਨਾਲ ਸਮਝੌਤਾ ਮਨਜ਼ੂਰ ਕੀਤਾ ਗਿਆ। ਇਹ ਪ੍ਰਸਤਾਵ ਜਨਰਲ ਹਾਊਸ ਵਿੱਚ ਪਾਸ ਹੋ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮਝੌਤੇ ਨਾਲ ਸ਼ਹਿਰ ਦੇ ਕੂੜਾ ਪ੍ਰਬੰਧਨ ਅਤੇ ਸਫਾਈ ਪ੍ਰਣਾਲੀ ਵਿੱਚ ਸੁਧਾਰ ਆਵੇਗਾ।
Chandigarh Municipal Meeting Chaos :
ਡਿਪਟੀ ਮੇਅਰ ਤਰੁਣਾ ਮਹਿਤਾ ਨੇ ਚਿੰਤਾ ਜਤਾਈ ਕਿ ਕੂੜਾ ਇਕੱਠਾ ਕਰਨ ਵਾਲੇ ਕਈ ਥਾਵਾਂ ‘ਤੇ ਸੈਂਕੜੇ ਬੈਗ ਸਟੋਰ ਕਰ ਰਹੇ ਹਨ ਅਤੇ ਘਰਾਂ ਤੋਂ ਕੂੜਾ ਵੱਖ ਨਹੀਂ ਕੀਤਾ ਜਾ ਰਿਹਾ। ਅਧਿਕਾਰੀ ਇੰਦਰਦੀਪ ਕੌਰ ਨੇ ਸਪਸ਼ਟ ਕੀਤਾ ਕਿ ਨਿਯਮ ਤੋੜਨ ਵਾਲਿਆਂ ‘ਤੇ ₹500 ਜੁਰਮਾਨਾ ਲਗਾਇਆ ਜਾਵੇਗਾ ਅਤੇ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਨੂੰ ਬਰਖਾਸਤ ਕੀਤਾ ਜਾਵੇਗਾ।